spot_img
Homeਮਾਝਾਗੁਰਦਾਸਪੁਰਪਲਟੂਨ ਪੁਲ ਦਾ ਜਾਇਜ਼ਾ ਲੈਣ ਪਹੁੰਚੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਅਤੇ ਮੌਜੂਦਾ...

ਪਲਟੂਨ ਪੁਲ ਦਾ ਜਾਇਜ਼ਾ ਲੈਣ ਪਹੁੰਚੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਅਤੇ ਮੌਜੂਦਾ ਜਥੇਦਾਰ ਮਾਸਟਰ ਰਣਧੀਰ ਸਿੰਘ

ਸ੍ਰੀ ਹਰਗੋਬਿੰਦਪੁਰ 3 ਫ਼ਰਵਰੀ (ਪ੍ਰਦੀਪ ਸਿੰਘ ਬੇਦੀ)ਚੋਲਾ ਸਾਹਿਬ ਦੇ ਮੇਲੇ ਨੂੰ ਲੈ ਕੇ ਤਿਆਰੀ ਆਰੰਭ ਕਰ ਦਿੱਤੀਆਂ ਹਨ ਇਹਨਾਂ ਤਿਆਰੀਆ ਦਾ ਜਾਇਜ਼ਾ ਲੈਣ ਲਈ ਹੁਸ਼ਿਆਰਪੁਰ ਤੋਂ ਖਡਿਆਲਾ ਸੈਣੀ ਤੋਂ ਅੱਜ ਸਾਬਕਾ ਜਥੇਦਾਰ ਬਾਬਾ ਜੋਗਿੰਦਰ ਸਿੰਘ ਅਤੇ ਮੌਜੂਦਾ ਜਥੇਦਾਰ ਮਾਸਟਰ ਰਣਧੀਰ ਸਿੰਘ ਵੱਲੋਂ ਬਿਆਸ ਦਰਿਆ ਤੇ ਬਣ ਰਹੇ ਪਲਟੂਨ ਪੁਲ ਦਾ ਜਾਇਜ਼ਾ ਲਿਆ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਮਾਸਟਰ ਰਣਧੀਰ ਸਿੰਘ ਜੀ ਨੇ ਕਿਹਾ ਕਿ ਸੰਗਤਾਂ ਦੀ ਸਹੂਲਤ ਵਾਸਤੇ ਪਲਟੂਨ ਪੁਲ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ ਅਤੇ 2 ਮਾਰਚ ਤੋਂ ਪਹਿਲਾਂ ਪੁਲ ਬਣ ਕੇ ਤਿਆਰ ਹੋ ਜਾਵੇਗਾ।ਇਸ ਮੌਕੇ ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸੰਗ ਤੋਂ ਪਹਿਲਾਂ ਸਾਰੇ ਬੰਦੋਬਸਤ ਪੂਰੇ ਕਰ ਲਏ ਜਾਣ ਤਾਂ ਜ਼ੋ ਸੰਗਤ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ।ਇਸ ਮੌਕੇ ਸੰਗ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਸਕੱਤਰ ਸਿੰਘ ਭੇਂਟ ਪੱਤਨ, ਗੁਰਜੀਤ ਸਿੰਘ ਭੇਂਟ,ਪਰਮਜੀਤ ਸਿੰਘ, ਜਲ ਸਪਲਾਈ ਪ੍ਰਧਾਨ ਮਨਪ੍ਰੀਤ ਸਿੰਘ ਭੇਂਟ ਪੱਤਨ, ਪ੍ਰੀਤਮ ਸਿੰਘ ਭੇਂਟ, ਸੰਦੀਪ ਸਿੰਘ,ਬਲਦੇਵ ਸਿੰਘ, ਗੁਰਨੂਰ ਸਿੰਘ ਢਿੱਲੋਂ, ਏਕਮ ਢਿੱਲੋਂ , ਸਰਪੰਚ ਲਖਵਿੰਦਰ ਸਿੰਘ ਕਿੜੀ ਅਫਗਾਨਾ , ਸੁਵਿਦੰਰ ਸਿੰਘ ਕੀੜੀ, ਹਰਪਾਲ ਸਿੰਘ ਕੀੜੀ , ਗੁਰਨਾਮ ਸਿੰਘ ਕੀੜੀ ਆਦਿ ਮੌਕੇ ਤੇ ਮੌਜੂਦ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments