spot_img
Homeਮਾਝਾਤਰਨਤਾਰਨਕਾਲਜ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਗੇਤ ਰੈਲੀ ਕੀਤੀ

ਕਾਲਜ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਗੇਤ ਰੈਲੀ ਕੀਤੀ

ਕਾਦੀਆਂ 3 ਫ਼ਰਵਰੀ (ਸਲਾਮ ਤਾਰੀ)ਗੈਰ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਅਧਿਆਪਕਾਂ ਦੀ ਜਥੇਬੰਦੀ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਤੇ ਸਮੂਹ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਅਧਿਆਪਕਾਂ ਵੱਲੋਂ ਕੰਮਕਾਜ ਠੱਪ ਕਰਕੇ 11 ਵਜੇ ਤੋਂ ਦੁਪਹਿਰ ਇੱਕ ਵਜੇ ਤਕ ਹੜਤਾਲ ਕਰਕੇ ਗੇਟ ਰੈਲੀਆਂ ਕੀਤੀਆਂ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਲੋਕਲ ਯੂਨਿਟ ਵੱਲੋਂ ਜਥੇਬੰਦੀ ਦੇ ਸੱਦੇ ਤੇ ਹੜ੍ਤਾਲ ਚ ਸ਼ਾਮਿਲ ਹੋ ਕੇ ਯੂਨਿਟ ਪ੍ਰਧਾਨ ਪ੍ਰੋ ਕੁਲਵਿੰਦਰ ਸਿੰਘ ਤੇ ਸਕੱਤਰ ਪ੍ਰੋ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਗੇਟ ਰੈਲੀ ਕੀਤੀ । ਤਿੰਨ ਘੰਟੇ ਰੋਸ ਪ੍ਰਦਰਸ਼ਨ ਕੀਤਾ ਇਸ ਹੜਤਾਲ ਦਾ ਕਾਰਨ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਅਧਿਆਪਨ ਅਮਲੇ ਨੂੰ ਤਨਖਾਹ ਗ੍ਰਾਟ 60 ਸਾਲ ਤੋਂ 58 ਸਾਲ ਕਰਨ ਦੇ ਵਿਰੋਧ ਵਿੱਚ ਕੀਤੀ ਗਈ ਹੈ ਇਸ ਫੈਸਲੇ ਦੇ ਲਾਗੂ ਹੋਣ ਨਾਲ ਸਹਾਇਤਾ ਪ੍ਰਾਪਤ ਅਧਿਆਪਕ ਹੋਣ 58 ਸਾਲ ਪੂਰੇ ਕਰਨ ਤੇ ਸੇਵਾ ਮੁਕਤ ਹੋ ਰਹੇ ਹਨ ਤੇ ਅਜਿਹੇ ਅਧਿਆਪਕਾਂ ਨੂੰ ਸੇਵਾ-ਮੁਕਤੀ ਉਪਰੰਤ ਨਾ ਕੋਈ ਪੈਨਸ਼ਨ ਮਿਲਦੀ ਹੈ ਨਾ ਹੀ ਕੋਈ ਮੈਡੀਕਲ ਭੱਤਾ
ਜਾਂ ਕੋਈ ਹੋਰ ਸਹੂਲਤ ਹੈ ਇਸ ਧੱਕੇਸ਼ਾਹੀ ਖ਼ਿਲਾਫ਼ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਦਿਆਂ ਗ਼ੈਰ-ਸਰਕਾਰੀ ਕਾਲਜਾਂ ਦੇ ਸਮੂਹ| ਗਰਾਂਟ ਅਧੀਨ ਕੰਮ ਕਰ ਰਹੇ ਅਧਿਆਪਕਾਂ ਨੇ ਤਿੱਖੇ ਵਿਰੋਧ ਅਤੇ ਸੰਘਰਸ਼ ਦਾ ਐਲਾਨ ਕੀਤਾ ਹੈ ਅੱਜ ਦੇ ਗੇਟ ਰੈਲੀ ਰੋਸ ਪ੍ਰਦਰਸ਼ਨ ਦੌਰਾਨ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ| ਯੁਨਿਟ ਪ੍ਰਧਾਨ ਪ੍ਰੋਫੈਸਰ ਕੁਲਵਿੰਦਰ ਸਿੰਘ ਸਕੱਤਰ ਪ੍ਰੋਫ਼ੈਸਰ ਰਾਕੇਸ਼ ਕੁਮਾਰ ਪ੍ਰੋਫ਼ੈਸਰ ਸੁਖਪਾਲ ਕੌਰ ਪ੍ਰੋਫ਼ੈਸਰ ਕੌਂਸਲ ਕੁਮਾਰ ਪ੍ਰੋਫ਼ੈਸਰ ਹਰਜਿੰਦਰ ਸਿੰਘ| ਡਾਕਟਰ ਸਿਮਰਤਪਾਲ ਸਿੰਘ ਸਮੇਤ ਸਟਾਫ ਹਾਜ਼ਰ ਸੀ ਫੋਟੋ :— ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਅਧਿਆਪਕ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸੱਦੇ ਤੇ ਗੇਟ ਰੈਲੀ ਕਰਕੇ ਰੋਸ ਪ੍ਰਦਰਸ਼ਨ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ|

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments