spot_img
Homeਮਾਝਾਗੁਰਦਾਸਪੁਰਸਰਕਾਰੀ ਪ੍ਰਾਇਮਰੀ ਸਕੂਲ ਖਾਨਫੱਤਾ ਵਿਖੇ ਲਗਾਇਆ ਨਾਗਰਿਕ ਸੁਰੱਖਿਆ ਸੈਮੀਨਾਰ

ਸਰਕਾਰੀ ਪ੍ਰਾਇਮਰੀ ਸਕੂਲ ਖਾਨਫੱਤਾ ਵਿਖੇ ਲਗਾਇਆ ਨਾਗਰਿਕ ਸੁਰੱਖਿਆ ਸੈਮੀਨਾਰ

 

ਬਟਾਲਾ, 31 ਜਨਵਰੀ 2023 ( ਸਲਾਮ ਤਾਰੀ) ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਰਕਾਰੀ ਪ੍ਰਾਇਮਰੀ ਸਕੂਲ ਖਾਨਫੱਤਾ ਵਲੋਂ “ਨਾਗਰਿਕ ਸੁਰੱਖਿਆ” ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ ।ਇਸ ਮੌਕੇ ਸਕੂਲ ਇੰਚਾਰਜ ਮਨਦੀਪ ਸਿੰਘ, ਅਧਿਆਪਕਾ ਵਰਿੰਦਰ ਕੌਰ, ਜਤਿੰਦਰ ਕੌਰ, ਉਪਮਾਂ ਅਹੂਜਾ ਅਤੇ ਵਿਦਿਆਰਥੀਆ ਦੇ ਨਾਲ ਮਹਿਮਾਨ ਪੋਸਟ ਵਾਰਡਨ ਹਰਬਖਸ਼ ਸਿੰਘ ਤੇ ਹਰਪਰੀਤ ਸਿੰਘ ਮੋਜੂਦ ਸਨ ।
ਇਸ ਮੌਕੇ ਹਰਬਖਸ਼ ਸਿੰਘ ਨੇ ਕਿਹਾ ਕਿ ਬੱਚੇ ਦੇਸ਼ ਦਾ ਭੱਵਿਖ ਹੁੰਦੇ ਹਨ ਇਹਨਾਂ ਦਾ ਸਰਬਪੱਖੀ ਵਿਕਾਸ ਹੋਣਾ ਬਹੁਤ ਹੀ ਜਰੂਰੀ ਹੈ ਇਹਨਾਂ ਕੋਲ ਵਿੱਦਿਆ ਦੇ ਗਿਆਨ ਦੇ ਨਾਲ ਆਪਣੀ ਸੁਰੱਖਿਆ ਪ੍ਰਤੀ ਵੀ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਕੁਦਰਤੀ ਜਾਂ ਗੈਰ ਕੁਦਰਤੀ ਆਫਤਾਂ ਮੋਕੇ ਆਪਣਾ ਬਣਦਾ ਫਰਜ਼ ਨਿਭਾ ਸਕਣ ।
ਅਗੇ ਉਹਨਾਂ ਵਲੋਂ ਕਿਹਾ ਗਿਆ ਕਿ ਕਿਸੇ ਵੀ ਹਾਦਸੇ ਮੌਕੇ ਕੀਮਤੀ ਜਾਨਾਂ ਬਚਾਉਣ ਲਈ ਮੁਢੱਲੀ ਸਹਾਇਤਾ ਦੇ ਗੁਰਾਂ ਤੋ ਸਿੱਖਿਅਤ ਹੋਣਾ ਚਾਹੀਦਾ ਹੈ, ਕਿਸੇ ਵੀ ਸੰਕਟ ਮੌਕੇ ਪੀੜਤ ਦੀ ਸਹਾਇਤਾ ਕੀਤੀ ਜਾ ਸਕੇ । ਇਸ ਲਈ ਹਰ ਘਰ, ਦਫਤਰ, ਫੈਕਟਰੀ, ਵਹੀਕਲ ‘ਚ ਮੁਢੱਲੀ ਸਹਾਇਤਾ ਬਾਕਸ ਜਰੂਰ ਹੋਣਾ ਚਾਹੀਦਾ ਹੈ ਜਿਸ ਬਾਰੇ ਬੱਚਿਆਂ ਨੂੰ ਦਸਿਆ ਗਿਆ।
ਇਸ ਤੋਂ ਬਾਅਦ ਵਿਚ ਹਰਪਰੀਤ ਸਿੰਘ ਵਲੋਂ ਕਿਸੇ ਵੀ ਐਮਰਜੈਂਸੀ ਮੌਕੇ ਤੁਰੰਤ ਨੰਬਰ 112 ਨਾਲ ਸੰਪਰਕ ਕਰਨ ਬਾਰੇ ਕਿਹਾ । ਹਾਦਸੇ ਵਾਲੀ ਜਗਾਹ ਦੀ ਜਾਣਕਾਰੀ ਦੇਂਦੇ ਸਮੇਂ ਸਹੀ ਤੇ ਪੂਰੀ ਹੋਣੀ ਚਾਹੀਦੀ ਹੈ ਤਾਂ ਜੋ ਜਰੂਰੀ ਸੇਵਾਵਾਂ ਜਲਦੀ ਪਹੁੰਚ ਸਕਣ ।
ਜਨ ਹਿਤ ਵਿਚ ਐਮਰਜੈਂਸੀ ਸਹਾਇਤਾ ਨੰਬਰ 112 ਦੇ ਵੱਡਾ ਪੋਸਟਰ ਸਕੂਲ ਦੀ ਹਦੂਦ ਅੰਦਰ ਲਗਾਇਆ ਗਿਆ।
ਆਖਰ ਵਿਚ ਸਕੂਲ ਸਟਾਫ ਵਲੋ ਧੰਨਵਾਦ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਨਾਗਰਿਕ ਸੁਰੱਖਿਆਂ ਦੇ ਸੈਮੀਨਾਰ ਲਗਾਏ ਜਾਣਗੇ ।
ਇਸ ਸੈਮੀਨਾਰ ਦਾ ਵਿਲਿਜ਼ ਡਿਜ਼ਾਸਟਰ ਮੈਨੇਜ਼ਮੈਂਟ ਪਲਾਨ, ਜ਼ੋਨ-4-ਸਲੂਸ਼ਨ-ਨਵੀ ਦਿੱਲੀ, ਡਿਜ਼ਾਸਟਰ ਮੈਨੇਜ਼ਮੈਂਟ ਕਾਮਰੇਡਸ ਐਂਡ ਚੈਂਪੀਅਨਜ਼ (ਡੀਐਮਸੀਸੀ) ਗਲੋਬਲ ਕਮਿਊਨਿਟੀ ਅਤੇ ਫਸਟ-ਏਡ, ਹੈਲਥ ਐਂਡ ਸੇਫਟੀ ਅਵੇਅਰਨੈਸ ਮਿਸ਼ਨ ਪਟਿਆਲਾ ਵਲੋਂ ਸਹਿਯੋਗ ਕੀਤਾ ਗਿਆ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments