ਕਾਦੀਆਂ ਦੀ ਨਵਦੀਪ ਕੋਰ ਨੇ ਇਕ ਵਾਰੀ ਫਿਰ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ

0
69

ਕਾਦੀਆਂ 30 ਜਨਵਰੀ (ਸਲਾਮ ਤਾਰੀ) ਕੇਰਲ ਵਿੱਚ ਚੱਲ ਰਹੀ ਆਲ ਇੰਡਿਆ ਇੰਟਰ ਯੂਨੀਵਰਸਟੀ ਵੇਟ ਲਿਫਟਿੰਗ ਮਹਿਲਾ ਚੈਮਪਿਅਨਸ਼ਿਪ ਵਿੱਚ 71 ਕਿਲੋਵਰਗ ਵਿਚ ਪੰਜਾਬ ਦੀ ਨਵਦੀਪ ਕੋਰ ਨੇ ਪਹਲਾ ਸਥਾਨ ਹਾਸਲ ਕਰ ਕੇ ਗੋਲਡ ਮੈਡਲ ਹਾਸਲ ਕਰ ਪੰਜਾਬ ਅਤੇ ਆਪਣੇ ਇਲਾਕੇ ਕਾਦੀਆਂ ਦਾ ਨਾਮ ਰੋਸ਼ਨ ਕੀਤਾ। ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਪ੍ਰਤਾਪਗੜ ਦੀ ਰਹਿਣ ਵਾਲੀ ਨਵਦੀਪ ਕੋਰ ਗਰੀਬੀ ਤੋ ਤੰਗ ਆ ਕੇ ਕਾਦੀਆਂ ਵਿੱਚ ਆਪਣੇ ਮਾਮਾ ਜੀ ਦੇ ਘੱਰ ਰਹਿਣ ਲਗ ਪਈ ਅਤੇ ਇੱਥੇ ਰਹਿ ਕੇ ਹੀ ਉਸ ਨੇ ਪ੍ਰੈਕਟਿਸ ਕੀਤੀ। ਨਵਦੀਪ ਕੋਰ ਇਸ ਤੋ ਪਹਿਲਾਂ ਵੀ ਨੈਸ਼ਨਲ ਖੇਡਾਂ ਵਿੱਚ ਕਈ ਗੋਲਡ ਮੈਡਲ ਜਿੱਤ ਚੁਕੀ ਹੈ। ਪਰ ਸਰਕਾਰਾਂ ਦੇ ੲੈਲਾਨੇ ਗਏ ਇਨਾਮ ਸਿਰਫ ਕਾਗਜ਼ਾਂ ਵਿੱਚ ਹੀ ਸੀਮਤ ਰਹਿ ਗਏ ਅਤੇ ਹੁਣ ਤੱਕ ਨਵਦੀਪ ਨੂੰ ਕੋਈ ਸਰਕਾਰੀ ਸਹੂਲਤ ਨਹੀਂ ਮਿਲੀ ਹੈ। ਨਵਦੀਪ ਕੋਰ ਦੇ ਮਕਾਨ ਦੀ ਛੱਤ ਕਈ ਸਾਲਾਂ ਤੋ ਡਿੱਗੀ ਹੋਈ ਹੈ ਪੱਰ ਕਿਸੇ ਵੀ ਸਰਕਾਰੀ ਅਫਸਰ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ। ਨਵਦੀਪ ਦੇ ਪਿਤਾ ਬਿਮਾਰੀ ਕਾਰਣ ਕੋਈ ਕੱਮ ਨਹੀਂ ਕਰ ਸਕਦੇ ਅਤੇ ਮਾਤਾ ਬੜੀ ਮੁਸ਼ਕਿਲ ਨਾਲ ਘੱਰ ਦਾ ਗੁਜ਼ਾਰਾ ਕਰਦੀ ਹੈ। ਨਦੀਪ ਦੀ ਪੰਜਾਬ ਸਰਕਾਰ ਨੂੰ ਮੰਗ ਹੈ ਕਿ ੳਸ ਨੂੰ ਸਰਕਾਰੀ ਨੋਕਰੀ ਦਿੱਤੀ ਜਾਵੇ।

Previous articleਗਣਤੰਤਰ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਿੱਖਿਆ ਵਿਭਾਗ ਦੀ ਝਾਕੀ ਰਹੀ ਖਿੱਚ ਦਾ ਕੇਂਦਰ।
Next articleਪੰਜਵੀਂ ਜਮਾਤ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਸ਼ੁਰੂ। ਬੀਪੀਈਓ ਸ੍ਰੀ ਨਰੇਸ਼ ਪਨਿਆੜ ਨੇ ਲਿਆ ਪ੍ਰੀ ਬੋਰਡ ਪ੍ਰੀਖਿਆਵਾਂ ਦਾ ਜਾਇਜ਼ਾ । 30 ਜਨਵਰੀ ਤੋਂ ਸ਼ੁਰੂ ਹੋ ਕੇ 4 ਫਰਵਰੀ ਤੱਕ ਚਲਣਗੀਆਂ ਪ੍ਰੀਖਿਆਵਾਂ :- ਨਰੇਸ਼ ਪਨਿਆੜ
Editor-in-chief at Salam News Punjab

LEAVE A REPLY

Please enter your comment!
Please enter your name here