spot_img
Homeਮਾਝਾਗੁਰਦਾਸਪੁਰਆਯੁਰਵੈਦਿਕ ਡਿਸਪੈਂਸਰੀ ਦਾ ਕੀਤਾ ਉਦਘਾਟਨ

ਆਯੁਰਵੈਦਿਕ ਡਿਸਪੈਂਸਰੀ ਦਾ ਕੀਤਾ ਉਦਘਾਟਨ

26 ਜਨਵਰੀ ,( ਸਲਾਮ ਤਾਰੀ)ਜਿਲਾ ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਗੋਰਾਇਆ ਵਿਚ ਆਯੁਰਵੈਦਿਕ ਡਿਸਪੈਂਸਰੀ ਦਾ ਉਦਘਾਟਨ ਬੜੇ ਉਤਸ਼ਾਹ ਨਾਲ ਜਿਲ੍ਹਾ ਆਯੁਰਵੈਦਿਕ ਅਫਸਰ ਡਾਕਟਰ ਸੁਖਮਿੰਦਰ ਕੌਰ ਦੁਆਰਾ ਕੀਤਾ ਗਿਆ। ਪਿੰਡ ਦੇ ਸਰਪੰਚ ਸ.ਮੋਹਨ ਸਿੰਘ, ਪੰਚਾਇਤ ਸਕੇਟਰੀ ਹਰਿੰਦਰ ਸਿੰਘ ਦੇ ਮਾਰਗਦਰਸ਼ਨ ਹੇਠ ਅਤੇ ਡਿਸਪੈਂਸਰੀ ਇੰਚਾਰਜ ਡਾਕਟਰ ਅਮਿਤਾ ਸ਼ਰਮਾ ਦੇ ਉਚੇਚੇ ਯਤਨ ਸਦਕਾ ਅਤੇ ਸਮੂਹ ਪੰਚਾਇਤ ਦੇ ਸਹਿਯੋਗ ਸਦਕਾ ਡਿਸਪੈਂਸਰੀ ਨੂੰ ਨਵੀਂ ਨੁਹਾਰ ਦਿੱਤੀ ਗਈ। ਜਿਸ ਵਿਚ ਟਾਇਲ ਲਗਵਾਈ ਗਈ, ਡਿਸਪੈਂਸਰੀ ਦੇ ਰੰਗ ਰੋਗਨ ਦਾ ਕੰਮ ਕਰਵਾਇਆ ਗਿਆ, ਨਵੇਂ ਬਾਥਰੂਮ ਬਣਵਾਏ ਗਏ। ਇਸ ਮੌਕੇ ਤੇ ਜਿਲ੍ਹਾ ਆਯੁਰਵੈਦਿਕ ਅਫਸਰ ਡਾਕਟਰ ਸੁਖਮਿੰਦਰ ਕੌਰ ਅਤੇ ਆਯੁਰਵੈਦਿਕ ਡਿਸਪੈਂਸਰੀ ਮੈਡੀਕਲ ਅਫਸਰ ਡਾਕਟਰ ਅਮਿਤਾ ਨੇ ਪੰਚਾਇਤ ਦੇ ਸਹਿਯੋਗ ਲਈ ਧੰਨਵਾਦ ਅਦਾ ਕੀਤਾ। ਅਤੇ ਕਿਹਾ ਕਿ ਸਿਹਤ ਵਿਭਾਗ ਦਾ ਸਮੂਹ ਸਟਾਫ ਹਮੇਸ਼ਾ ਹੀ ਸਿਹਤ ਸੁਵਿਧਾਵਾਂ ਦਿੰਦਾ ਆਆ ਰਿਹਾ ਹੈ ਅਤੇ ਭਵਿੱਖ ਵਿਚ ਵੀ ਹੋਰ ਬਿਹਤਰ ਤਰੀਕੇ ਨਾਲ ਸਿਹਤ ਸੁਵਿਧਾਵਾਂ ਪ੍ਰਦਾਨ ਕਰੇਗਾ। ਇਸ ਮੌਕੇ ਤੇ ਵੱਖੋ ਵੱਖਰੀਆਂ ਡਿਸਪੈਂਸਰੀ ਤੋਂ ਆਏ ਡਾਕਟਰਾਂ ਨੇ ਪਿੰਡ ਵਿਚ ਆਯੁਰਵੈਦਿਕ ਸਿਹਤ ਸੁਵਿਧਾ ਨੂੰ ਬਿਹਤਰ ਪ੍ਰਦਾਨ ਕਰਨ ਹਿਤ ਵਿਚਾਰ ਵਟਾਂਦਰਾਂ ਕੀਤਾ। ਇਸ ਮੌਕੇ ਤੇ ਜ਼ਿਲ੍ਹਾ ਆਯੁਰਵੈਦਿਕ ਅਫਸਰ ਡਾਕਟਰ ਸੁਖਮਿੰਦਰ ਕੌਰ, ਡਾਕਟਰ ਅਮਿਤਾ, ਡਾਕਟਰ ਬਿਕਰਮਜੀਤ ਸਿੰਘ, ਡਾਕਟਰ ਨਵਨੀਤ ਸਿੰਘ,ਡਾਕਟਰ ਅੰਕੁਰ, ਡਾਕਟਰ ਅਸ਼ੋਕ,ਡਾਕਟਰ ਨਿਧੀ, ਡਾਕਟਰ ਮੋਨਿਕਾ, ਡਾਕਟਰ ਵਰੁਣ, ਡਾਕਟਰ ਪਰਨੀਤ, ਡਾਕਟਰ ਮਨਿੰਦਰ ਠਾਕੁਰ,ਡਾਕਟਰ ਦੀਪਿਕਾ ਠਾਕੁਰ, ਡਾਕਟਰ ਰਮਨ ਸੰਗੋਤਰਾ, ਡਾਕਟਰ ਰੇਖਾ, ਡਾਕਟਰ ਮਨਦੀਪ ਕੌਰ, ਡਾਕਟਰ ਸੁਨੀਤਾ ਅਤੇ ਦਫ਼ਤਰੀ ਅਮਲਾ ਮੌਜੂਦ ਰਿਹਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments