Home ਗੁਰਦਾਸਪੁਰ ਕਾਲਜ ਵੱਲੋਂ ਰਾਸ਼ਟਰੀ ਵੋਟਰ ਦਿਵਸ ਮੌਕੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ

ਕਾਲਜ ਵੱਲੋਂ ਰਾਸ਼ਟਰੀ ਵੋਟਰ ਦਿਵਸ ਮੌਕੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ

11
0

ਕਾਦੀਆਂ 25 ਜਨਵਰੀ (ਤਾਰੀ)
ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਡਾਇਰੈਕਟਰ ਉਚੇਰੀ ਸਿੱਖਿਆ ਪੰਜਾਬ ਅਤੇ ਮੁੱਖ ਚੋਣ ਅਫਸਰ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਕਾਲਜ ਨੋਡਲ ਅਫਸਰ ਡਾਕਟਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਇੱਕ ਜਾਗਰੂਕਤਾ ਸਮਾਗਮ ਤੇ ਸੈਮੀਨਾਰ ਆਯੋਜਿਤ ਕਰਕੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਰਾਸ਼ਟਰੀ ਵੋਟਰ ਦਿਵਸ ਮਨਾਇਆ । ਇਸ
ਜਾਗਰੂਕਤਾ ਸੈਮੀਨਾਰ ਦੀ ਪ੍ਰਧਾਨਗੀ| ਕਾਲਜ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਨੇ ਕੀਤੀ । ਨੋਡਲ ਅਫ਼ਸਰ ਡਾਕਟਰ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਤੇਰਵਾਂ ਰਾਸ਼ਟਰੀ ਵੋਟਰ ਦਿਵਸ ਮਨਾ ਕੇ ਸਮੂਹ ਬਾਲਗ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ । ਪ੍ਰੋਫੈਸਰ ਸੁਖਪਾਲ ਕੌਰ ਅਤੇ ਪ੍ਰੋ ਗੁਰਿੰਦਰ ਸਿੰਘ ਵੱਲੋਂ ਵੋਟ ਦੇ ਅਧਿਕਾਰ ਇਸ ਦੇ ਸਹੀ ਇਸਤੇਮਾਲ ਸਮੇਤ ਨਾ ਪਸੰਦ ਉਮੀਦਵਾਰ ਤੇ ਨੋਟਾ ਪ੍ਰਯੋਗ ਅਾਦਿ ਪਖਾ ਰਾਹੀਂ ਵਿਦਿਆਰਥੀ ਵਰਗ ਨੂੰ ਜਾਗਰੂਕ ਕੀਤਾ । ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਿਹਾ ਕਿ ਦੁਨੀਆਂ ਦਾ ਸਭ ਤੋਂ ਵੱਡਾ ਲੋਕ ਤੰਤਰ ਭਾਰਤ ਸਾਡਾ ਦੇਸ਼ ਹੈ । ਤੇ ਸੰਵਿਧਾਨ ਅਨੁਸਾਰ ਹਰ ਬਾਲਗ ਚਾਹੇ ਔਰਤ ਹੋਵੇ ਜਾਂ ਮਰਦ ਨੂੰ ਵੋਟ ਦਾ ਅਧਿਕਾਰ ਮਿਲਿਆ ਹੋਇਆ ਹੈ । ਤੇ ਲੋਕਤੰਤਰੀ ਪ੍ਰਕਿਰਿਆ ਅਨੁਸਾਰ ਪਸੰਦ ਦੇ ਉਮੀਦਵਾਰ ਨੂੰ ਵੋਟ ਕਰ ਸਕਦਾ ਹੈ, ਤੇ ਨਾ ਪਸੰਦ ਤੇ ਵਰਤੋਂ ਕਰ ਸਕਦਾ ਹੈ । ਵੋਟ ਦੇ ਅਧਿਕਾਰ ਨੂੰ ਬਿਨਾਂ ਕਿਸੇ ਲੋਭ ਲਾਲਚ ਤੇ ਇਸਤੇਮਾਲ ਕਰਨਾ ਚਾਹੀਦਾ ਹੈ। ਕਾਲਜ ਵਿਦਿਆਰਥੀਆਂ ਵੱਲੋ ਪੋਸਟਰ ਸਲੋਗਨ ਲੇਖਣ ਤੇ ਭਾਸ਼ਣ ਕਵਿਤਾ ਪੇਸ਼ ਕਰਕੇ| ਰਾਸ਼ਟਰੀ ਵੋਟਰ ਦਿਵਸ ਬਾਰੇ ਚਾਨਣਾ ਪਾਇਆ । ਵਧੀਆ ਪੇਸ਼ਕਾਰੀ ਲਈ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਭਾਸ਼ਣ ਤੇ ਕਵਿਤਾ ਪੇਸ਼ਕਾਰੀ ਚ ਵਿਦਿਆਰਥਣਾਂ ਗੁਰਲੀਨ ਕੌਰ ਸਿਮਰਨਜੀਤ ਕੌਰ , ਗੁਰਪਿੰਦਰ ਕੌਰ , ਰਮਨੀਤ ਕੌਰ ,ਜਸਮੀਤ ਕੌਰ ,ਜਸਨਪ੍ਰੀਤ ਕੌਰ ,ਸਿਮਰਨਜੀਤ ਕੌਰ ਨੇ ਹਿੱਸਾ ਲਿਆ । ਪੋਸਟਰ ਅਤੇ ਸਲੋਗਨ ਲੇਖਨ ਵਿੱਚ ਸ਼ਬਨਮ ਅਕਤਾਰਾ, ਸੁਮਨ ਿਨਆਮਤ, ਸਿਮਰਨਜੀਤ ਕੌਰ ਨੇ ਹਿੱਸਾ ਲਿਆ । ਸਮਾਗਮ ਦੇ ਅੰਤ ਤੇ ਵੋਟ ਦੇ ਸਹੀ ਇਸਤੇਮਾਲ ਲਈ ਸਾਰਿਆਂ ਪ੍ਰਣ ਕੀਤਾ । ਇਸ ਮੌਕੇ ਕਾਲਜ ਸਟਾਫ ਚ ਨੋਡਲ ਅਫਸਰ ਗੁਰਦੀਪ ਸਿੰਘ ਪ੍ਰੋਫੈਸਰ ਸੁਖਪਾਲ ਕੌਰ ਪ੍ਰੋਫੈਸਰ ਗੁਰਿੰਦਰ ਸਿੰਘ ਤੋਂ ਇਲਾਵਾ ਪ੍ਰੋਫੈਸਰ ਕੁਲਵਿੰਦਰ ਸਿੰਘ ਪ੍ਰੋਫੈਸਰ ਰਾਕੇਸ਼ ਕੁਮਾਰ , ਪ੍ਰੋਫੈਸਰ ਮਨਪ੍ਰੀਤ ਕੌਰ , ਪ੍ਰੋਫੈਸਰ ਸਤਵਿੰਦਰ ਸਿੰਘ ਕਾਹਲੋਂ ‘,ਪ੍ਰੋਫੈਸਰ ਕੌਸ਼ਲ ਕੁਮਾਰ , ਡਾਕਟਰ ਸਤਿੰਦਰ ਕੌਰ ਤੇ ਸਿਮਰਨਜੀਤ ਕੌਰ, ਡਾਕਟਰ ਸਿਮਰਤਪਾਲ ਸਿੰਘ ਸਮੇਤ ਸਟਾਫ ਹਾਜ਼ਰ ਸੀ ।

Previous articleਦੇਸ਼ ਨਾਲ ਮੁਹੱਬਤ ਇਮਾਨ ਦਾ ਭਾਗ ਹੈ ਹਜਰਤ ਮੁਹੰਮਦ ਸਲੱਲਾਹੋ ਅਲੈਹ ਵਸਲੱਮ
Next articleਸਕੂਲ ਵੱਲੋਂ ਰਾਸ਼ਟਰੀ ਵੋਟਰ ਦਿਵਸ ਮੌਕੇ ਸਮਾਗਮ
Editor-in-chief at Salam News Punjab

LEAVE A REPLY

Please enter your comment!
Please enter your name here