spot_img
Homeਮਾਝਾਗੁਰਦਾਸਪੁਰਮੈਡੀਕਲ ਪ੍ਰੈਕਟੀਸਨਰਾ ਦਾ ਭਾਰੀ ਇਕੱਠ ਏ ਐਸ ਪੀ ਦੀਨਾਨਗਰ ਨੂੰ ਮਿਲਿਆ

ਮੈਡੀਕਲ ਪ੍ਰੈਕਟੀਸਨਰਾ ਦਾ ਭਾਰੀ ਇਕੱਠ ਏ ਐਸ ਪੀ ਦੀਨਾਨਗਰ ਨੂੰ ਮਿਲਿਆ

ਕਾਦੀਆ 25 ਜਨਵਰੀ ((ਸਲਾਮ ਤਾਰੀ)ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜ਼ਿਲਾ ਗੁਰਦਾਸਪੁਰ ਵੱਲੋਂ ਜਿਲਾ ਗੁਰਦਾਸਪੁਰ ਦੇ ਪ੍ਰਧਾਨ ਡਾਕਟਰ ਪਿਆਰਾ ਸਿੰਘ ਹੰਬੋਵਾਲ ਦੀ ਪ੍ਰਧਾਨਗੀ ਹੇਠ ਅਹੁਦੇਦਾਰਾਂ ਦਾ ਵਫ਼ਦ ਅਤੇ ਬਲਾਕ ਦੀਨਾਨਗਰ ਦੇ ਮੈਡੀਕਲ ਪ੍ਰੈਕਟੀਸਨਰਾ ਦਾ ਭਾਰੀ ਇਕੱਠ ਏ ਐਸ ਪੀ ਦੀਨਾਨਗਰ ਨੂੰ ਮਿਲਿਆ ਕਿਉਂਕਿ ਪਿਛਲੇ ਦਿਨੀ ਪੁਲਸ ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਵਿੱਚ ਪ੍ਰੈਕਟਿਸ ਕਰ ਰਹੇ ਆਰ ਐਮ ਪੀ ਡਾਕਟਰਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਹਨ ਦੀਨਾਨਗਰ ਬਲਾਕ ਦੇ ਪ੍ਰਧਾਨ ਡਾ ਸ਼ਾਮ ਲਾਲ ਦੀਨਾਨਗਰ ਨੂੰ ਪ੍ਰਸ਼ਾਸ਼ਨ ਵੱਲੋਂ ਬੁਲਾਇਆ ਜਾ ਰਿਹਾ ਸੀ ਇਸ ਕਰਕੇ ਇਹ ਵਫ਼ਦ ਵੱਲੋਂ ਪੁਲਿਸ ਪ੍ਰਸਾਸ਼ਨ ਨਾਲ ਗੱਲਬਾਤ ਕੀਤੀ ਦੇ ਮਸਲੇ ਤੇ ਬਾਰੇ ਪੁੱਛਿਆ ਗਿਆ ਜਿਸ ਬਾਰੇ ਏ ਐੱਸ ਪੀ ਪ੍ਰਸ਼ਾਸਨ ਨੇ ਡਾਕਟਰਾਂ ਦੇ ਮਸਲੇ ਨੂੰ ਸੁਣਿਆ ਅਤੇ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਇਹਨਾਂ ਡਾਕਟਰਾਂ ਨੂੰ ਬਿਨ੍ਹਾਂ ਵਜਾ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾਕਟਰ ਪਿਆਰਾ ਸਿੰਘ ਹੰਬੋਵਾਲ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਕਿਸੇ ਵੀ ਆਰ ਐੱਮ ਪੀ ਡਾਕਟਰ ਨੂੰ ਪ੍ਰਸ਼ਾਸ਼ਨ ਵੱਲੋਂ ਬੇਵਜਾ ਪ੍ਰੇਸ਼ਾਨ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਗੁਰਦਾਸਪੁਰ ਵਿੱਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਇਸ ਮੌਕੇ ਸੂਬਾ ਮੀਤ ਪ੍ਰਧਾਨ ਅਵਤਾਰ ਸਿੰਘ ਕਿਲਾ ਲਾਲ ਸਿੰਘ ਚੇਅਰਮੈਨ ਡਾਕਟਰ ਗੁਰਨੇਕ ਸਿੰਘ ਹਰਚੋਵਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਭੁਪਿੰਦਰ ਸਿੰਘ ਗਿੱਲ ਨੇ ਪ੍ਰਸ਼ਾਸ਼ਨ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ ਆਉਣ ਲਈ ਕਿਹਾ ਜੇਕਰ ਇਸ ਤਰਾਂ ਇਹ ਸਿਲਸਿਲਾ ਜਾਰੀ ਰਿਹਾ ਤਾਂ ਪੂਰੇ ਪੰਜਾਬ ਵਿਚ ਜੋਰਦਾਰ ਸੰਘਰਸ਼ ਕੀਤਾ ਜਾਵੇਗਾ ਇਸ ਮੌਕੇ ਜ਼ਿਲ੍ਹਾ ਕੈਸ਼ੀਅਰ ਡਾਕਟਰ ਕਸ਼ਮੀਰ ਸਿੰਘ ਕਾਂਹਲੋ, ਜ਼ਿਲ੍ਹਾ ਮੀਤ ਪ੍ਰਧਾਨ ਡਾ ਸੰਤੋਖ ਰਾਜ ਦੀਨਾਨਗਰ, ਜ਼ਿਲਾ ਸਲਾਹਕਾਰ ਡਾਕਟਰ ਸੱਤਪਾਲ ਡਡਵਾ, ਜਰਨਲ ਸਕੱਤਰ ਧਾਰੀਵਾਲ ਡਾਕਟਰ ਜਗਜੀਵਨ ਭੁੰਬਲੀ, ਸੀਨੀਅਰ ਮੀਤ ਪ੍ਰਧਾਨ ਡਾਕਟਰ ਸੰਤੋਖ ਰਾਜ ਬਿਧੀਪੁਰ, ਬਲਾਕ ਦੀਨਾਨਗਰ ਦੇ ਪ੍ਰਧਾਨ ਡਾ ਸ਼ਾਮ ਲਾਲ, ਕਲਾਨੌਰ ਦੇ ਪ੍ਰਧਾਨ ਡਾ ਭੁਪਿੰਦਰ ਸਿੰਘ ਦਰਗਾਬਾਦ, ਜਨਰਲ ਸਕੱਤਰ ਡਾ ਅਜੀਜ਼ ਮਸੀਹ, ਡਾ ਪ੍ਰੇਮ ਕੁਮਾਰ ਦੀਨਾਨਗਰ, ਡਾ ਰਾਕੇਸ਼ ਕੁਮਾਰ, ਡਾ ਰਾਜੇਸ਼, ਡਾ ਰਜਿਦਰ ਧਰੀਵਾਲ, ਡਾ ਰਸ਼ਪਾਲ ਸਿੰਘ ਅਤੇ ਡਾ ਬੋਧਰਾਜ ਸਮੇਤ ਸੈਂਕੜੇ ਡਾਕਟਰ ਸ਼ਾਮਿਲ ਹੋਏ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments