spot_img
Homeਮਾਝਾਗੁਰਦਾਸਪੁਰਰਾਜਨੀਤੀ ਸ਼ਾਸਤਰ ਵਿਸ਼ੇ ਦੀ ਦੋ ਰੋਜ਼ਾ  ਟ੍ਰੇਨਿੰਗ ਸੰਪੰਨ

ਰਾਜਨੀਤੀ ਸ਼ਾਸਤਰ ਵਿਸ਼ੇ ਦੀ ਦੋ ਰੋਜ਼ਾ  ਟ੍ਰੇਨਿੰਗ ਸੰਪੰਨ

22 ਜਨਵਰੀ ( ਸਲਾਮ ਤਾਰੀ)*

*ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜਿਲ੍ਹਾ ਸਿੱਖਿਆ ਅਫਸਰ (ਸੀ ਸੈ) ਸ.ਅਮਰਜੀਤ ਸਿੰਘ ਭਾਟੀਆ ਦੇ ਹੁਕਮਾਂ ਅਨੁਸਾਰ ਡਿਪਟੀ ਡੀ.ਈ.ਓ. ਸੈਕੰ: ਲਖਵਿੰਦਰ ਸਿੰਘ ਦੇ ਸਹਿਯੋਗ ਨਾਲ ਗੁਰਦਾਸਪੁਰ ਜਿਲ੍ਹੇ ਦੇ ਸਾਰੇ ਰਾਜਨੀਤੀ ਸ਼ਾਸਤਰ ਵਿਸ਼ੇ ਦੇ ਲੈਕਚਰਾਰਾਂ ਦੀ ਦੋ ਰੋਜ਼ਾ ਟਰੇਨਿੰਗ ਡਾਇਟ ਗੁਰਦਾਸਪੁਰ ਵਿਖੇ ਅਜ ਸੰਪੰਨ ਹੋਈ ।ਇਸ ਦੌਰਾਨ ਵੱਖ-ਵੱਖ ਸਕੂਲਾਂ ਤੋ ਪਹੁੰਚੇ ਰਾਜਨੀਤੀ ਸ਼ਾਸਤਰ ਵਿਸ਼ੇ ਨੂੰ ਪੜਾਉਣ ਵਾਲੇ ਲੈਕਚਰਾਰਾਂ ਨੂੰ ਨਵੀਆਂ ਵਿਧੀਆਂ ਅਤੇ ਤਕਨੀਕਾਂ ਬਾਰੇ ਜਾਣਕਾਰੀ  ਦਿੱਤੀ ।ਪੰਜਾਬ ਸਰਕਾਰ ਦੇ ਮਿਸ਼ਨ ਸੌ ਪ੍ਰੀਸ਼ਤ ਬਾਰੇ ਪ੍ਰਸ਼ਨ ਪੱਤਰਾਂ  ਬਾਰੇ  ਚਰਚਾ ਕੀਤੀ ਅਤੇ ਮਾਡਲਾਂ ਤੇ ਚਾਰਟਾਂ ਰਾਹੀ ਵਿਸ਼ੇ ਨੂੰ ਸਰਲ ਤੇ ਰੌਚਿਕ ਬਣਾਉਣ ਲਈ ਅਧਿਆਪਕਾਂ ਵਲੋਂ ਬਹੁਤ ਦਿਲਚਸਪੀ ਦਿਖਾਈ ਗਈ ।ਇਸ ਦੌਰਾਨ ਅਸ਼ਵਨੀ ਕੁਮਾਰ ਕੋਆਰਡੀਨੇਟਰ ਤੋ ਇਲਾਵਾ ਡੀ ਆਰ ਪੀ ਵੱਲੋਂ ਤਿਆਰ ਕੀਤੇ ਮਡਿਊਲਜ ਵੀ ਪੇਸ਼ ਕੀਤੇ ਗਏ ।ਇਸ ਸੈਮੀਨਾਰ ਵਿਚ ਸਟੇਟ  ਕੋਆਰਡੀਨੇਟਰ ਡਾ. ਮਦਨ ਲਾਲ ਜੀ ਅਤੇ ਗੁਰਮੀਤ ਸਿੰਘ  ਭੋਮਾ (ਸਟੇਟ ਐਵਾਰਡੀ) ਵਲੋਂ ਵੀ ਸ਼ਿਰਕਤ ਕੀਤੀ ਗਈ ।ਇਸਤੋਂ ਇਲਾਵਾ ਡੀ ਆਰ ਪੀ ਸੁਖਵਿੰਦਰ ਕੌਰ,ਜੋਧ ਸਿੰਘ, ਰਛਪਾਲ ਸਿੰਘ  ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ  ,ਡਾ ਸ਼੍ਰੀ ਸਰਦੂਲ ਸਿੰਘ,ਪਰਦੀਪ ਸ਼ਰਮਾ, ਉਪਕਾਰ ਸਿੰਘ , ਸਤਨਾਮ ਸਿੰਘ , ਗੁਰਪ੍ਰੀਤ ਸਿੰਘ  , ਰਣਜੋਧ ਸਿੰਘ ਮੰਮਣ,ਗੁਰਦੀਪ ਸਿੰਘ , ਮੈਡਮ ਰਾਧੇ ਰਾਣੀ,ਰੀਟਾ ਰਾਣੀ,ਮਿਸ ਸ਼ਿਵਾਨੀ ਆਦਿ ਸ਼ਾਮਲ ਸਨ ।*

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments