spot_img
Homeਮਾਝਾਗੁਰਦਾਸਪੁਰਫੈਮਿਲੀ ਪਲੈਂਨਿੰਗ ਪ੍ਰੋਗਰਾਮ ਹੇਠ ਫੀਲਡ ਸਟਾਫ ਦੀ ਕੀਤੀ ਮਹੀਨਾਵਾਰ ਰੀਵਿਊ ਮੀਟਿੰਗ

ਫੈਮਿਲੀ ਪਲੈਂਨਿੰਗ ਪ੍ਰੋਗਰਾਮ ਹੇਠ ਫੀਲਡ ਸਟਾਫ ਦੀ ਕੀਤੀ ਮਹੀਨਾਵਾਰ ਰੀਵਿਊ ਮੀਟਿੰਗ

 

 

ਕਾਦੀਆ 19 ਜਨਵਰੀ,( ਸਲਾਮ ਤਾਰੀ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕੁਲਵਿੰਦਰ ਕੌਰ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ ਦੀ ਯੋਗ ਅਗਵਾਈ ਹੇਠ ਫੀਲਡ ਸਟਾਫ ਦੀ ਫੈਮਿਲੀ ਪਲੈਂਨਿੰਗ ਪ੍ਰੋਗਰਾਮ ਹੇਠ ਮਹੀਨਾਵਾਰ ਰਿਵਿਉ ਮੀਟਿੰਗ ਰੱਖੀ ਗਈ। ਜਿਸ ਵਿਚ ਸਮੂਹ ਕਮਿਊਨਿਟੀ ਹੇਅਥ ਅਫਸਰ, ਐਲ ਐੱਚ ਵੀ, ਮਲਟੀਪਰਪਜ਼ ਹੈਲਥ ਵਰਕਰ ਦੁਆਰਾ ਹਿੱਸਾ ਲਿਆ ਗਿਆ। ਮੀਟਿੰਗ ਵਿਚ ਪਰਿਵਾਰ ਨਿਯੋਜਨ ਦੇ ਸਾਰੇ ਇੰਡਿਕੈਟਰਸ ਦੀ ਬਲਾਕ ਵਿਖੇ ਚਲ ਰਹੀ ਪਰਫਾਰਮੈਂਸ ਵੇਖੀ ਗਈ ਅਤੇ ਇਸ ਸਬੰਧੀ ਸਪਲਾਈ ਦੀ ਡਿਮਾਂਡ ਵੀ ਲਈ ਗਈ। ਐਸ ਐਮ ਓ ਡਾਕਟਰ ਜਤਿੰਦਰ ਭਾਟੀਆ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਮੁੱਖ ਉਦੇਸ਼ ਜਨਤਾ ਨੂੰ ਜੱਚਾ ਬੱਚਾ ਸਿਹਤ ਸਹੂਲਤਾਂ ਅਤੇ ਫੈਮਿਲੀ ਪਲੈਂਨਿੰਗ ਬਾਰੇ ਜਾਗਰੂਕ ਕਰਨਾ ਹੈ। ਇਸ ਸਬੰਧੀ ਹੀ ਫੀਲਡ ਸਟਾਫ ਦੀ ਬੈਠਕ ਕੀਤੀ ਗਈ। ਜਿਸ ਵਿਚ ਉਹਨਾਂ ਨੂੰ ਗਾਰਭਵਤੀ ਔਰਤ ਦੇ ਗਰਭ ਧਾਰਨ ਕਰਨ ਤੋਂ ਜਣੇਪੇ ਤੱਕ ਦਵਾਈਆਂ, ਟੀਕਾਕਰਨ, ਸਕੈਨਿੰਗ ਚੈਕਅਪ ਅਤੇ ਉਸਦੇ ਸ਼ਿਸ਼ੂ ਦੇ ਟੀਕਾਕਰਨ ਤੱਕ ਸਾਰੀਆਂ ਸਿਹਤ ਸੁਵਿਧਾਵਾਂ ਬਿਹਤਰ ਪ੍ਰਦਾਨ ਕਰਨ ਦੀ ਗੱਲ ਕਹੀ ਗਈ। ਬੀ ਈ ਈ ਸੁਰਿੰਦਰ ਕੌਰ ਨੇ ਕਿਹਾ ਕਿ ਹਾਈ ਰਿਸ੍ਕ ਮਾਂ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ, ਰਾਸ਼ਟਰੀ ਬਾਲ ਸਵਾਸਥ ਕਾਰੀਆਕ੍ਰਮ ਅਧੀਨ ਬੱਚੇ ਦੇ ਨੌ ਜਮਾਂਦਰੂ ਨੁਕਸ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਨਾਲ ਹੀ ਪੋਲਿਓ ਤੋਂ ਬਚਾਅ ਲਈ ਪੋਲਿਓ ਦੇ ਤੀਜੇ ਟੀਕੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਦੀ ਗੱਲ ਕਹੀ ਗਈ। ਇਸ ਮੌਕੇ ਤੇ ਐਸ ਐਮ ਓ ਡਾਕਟਰ ਜਤਿੰਦਰ ਭਾਟੀਆ, ਬੀ ਈ ਈ ਸੁਰਿੰਦਰ ਕੌਰ, ਐਲ ਐਚ ਵੀ ਹਰਭਜਨ ਕੌਰ, ਸਮੂਹ ਐਲ ਐਚ ਵੀ , ਸਮੂਹ ਸੀ ਐੱਚ ਓ ਅਤੇ ਸਮੂਹ ਏ ਐਨ ਐਮ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments