ਬਲਾਕ ਭਾਮ ਵਿਖੇ 5000 ਲੋਕਾਂ ਨੂੰ ਲੱਗੀ ਕੋਵਾਸ਼ੀਲਡ ਵੈਕਸੀਨ

0
257

ਹਰਚੋਵਾਲ,03 ਜੁਲਾਈ( ਸੁਰਿੰਦਰ ਕੌਰ )ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਪਰਮਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਭਾਮ ਦੇ ਅਧੀਨ ਵੱਖੋ ਵੱਖਰੇ ਪਿੰਡਾਂ ਵਿਚ ਵੈਕਸੀਨੇਸ਼ਨ ਕੈੰਪ ਲਗਾਏ ਗਏ।ਅੱਜ ਬਲਾਕ ਵਿਖੇ 41 ਥਾਵਾਂ ਤੇ ਕੈੰਪ ਲਗਾਏ ਗਏ ਜਿਹੜੇ ਵਿਚ 5000 ਤੋਂ ਵੱਧ ਲੋਕਾਂ ਨੂੰ ਕੋਵਸ਼ੀਲਡ ਵੈਕਸੀਨ ਲਗਾਈ ਗਈ ਉਹਨਾਂ ਦਸਿਆ ਕਿ ਜਿਲਾ ਅਧਿਕਾਰੀਆਂ ਵਲੋਂ 3000 ਡੋਜ਼ ਦਾ ਟਾਰਗੇਟ ਦਿੱਤੋ ਗਿਆ ਸੀ ਜਦਕਿ ਫ਼ੀਲਡ ਸਟਾਫ ਦੀ ਮੇਹਨਤ ਸਦਕਾ ਬਲਾਕ ਨੇ ਆਪਣੇ ਟੀਚੇ ਤੋਂ ਜ਼ਿਆਦਾ ਟੀਕੇ ਲਗਾਏ ਉਹਨਾਂ ਕਿਹਾ ਕਿ ਸਟਾਫ ਵਲੋਂ ਲੋਕਾਂ ਨੂੰ ਘਰ ਘਰ ਜਾ ਕੇ ਪ੍ਰੇਰਿਤ ਕੀਤਾ ਗਿਆ ਤਾਂ ਜੋ ਅੱਜ ਦੇ ਟੀਕਾਕਰਨ ਕੈੰਪਾਂ ਨੂੰ ਸਫਲ ਬਨਾਯਾ ਜਾ ਸਕੇ । ਨੋਡਲ ਅਫਸਰ ਡਾਕਟਰ ਸੰਦੀਪ ਸਿੰਘ ਅਤੇ ਬੀ.ਈ.ਈ. ਸੁਰਿੰਦਰ ਕੌਰ ਨੇ ਦਸਿਆ ਕਿ ਬਲਾਕ ਭਾਮ ਦੇ ਸਾਰੇ ਫੀਲਡ ਸਟਾਫ ਦੀ ਅਣਥੱਕ ਮਿਹਨਤ ਸਦਕਾ ਹੀ ਅਸੀਂ ਇੰਨੇ ਵੱਡੇ ਟੀਚੇ ਦੀ ਪ੍ਰਾਪਤੀ ਕੀਤੀ ਹੈ। ਫੀਲਡ ਵਿਸਿਟ ਦੌਰਾਨ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਇਹਨਾਂ ਕੈੰਪ ਦੌਰਾਨ ਜਿਲਾ ਪ੍ਰਸ਼ਾਸਨ ਅਤੇ ਸਿਵਲ ਸਰਜਨ ਦਫਤਰ ਦੇ ਅਧਿਕਾਰੀਆਂ ਵਲੋਂ ਸਹਿਯੋਗ ਤੇ ਸੁਪਰਵੀਜਨ ਵੀ ਕੀਤੀ ਗਈ। ਇਸ ਮੌਕੇ ਤੇ ਐਸ ਐਮ ਓ ਡਾਕਟਰ ਪਰਮਿੰਦਰ ਸਿੰਘ, ਨੋਡਲ ਅਫਸਰ ਡਾਕਟਰ ਸੰਦੀਪ ਕੁਮਾਰ,ਬੀ ਈ ਈ ਸੁਰਿੰਦਰ ਕੌਰ, ਬਲਾਕ ਐਲ ਐਚ ਵੀ ਹਰਭਜਨ ਕੌਰ, ਮਨਿੰਦਰ ਸਿੰਘ ਸਮੂਹ ਫੀਲਡ ਸਟਾਫ ਹਾਜਿਰ ਰਿਹਾ।

Previous articleਕਾਂਗਰਸ ਦਾ ਹੱਥ ਠੋਕਾ ਬਣਕੇ ਕੰਮ ਕਰ ਰਿਹੈ ਜਗਰਾਉਂ ਦਾ ਐਸ.ਡੀ.ਐਮ.-ਬੀਬੀ ਮਾਣੂੰਕੇ
Next articleਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਨੂੰ ਨਿਰਦੇਸ਼ ਜਾਰੀ-ਐੱਸ.ਡੀ.ਐੱਮ. ਬਟਾਲਾ
Editor-in-chief at Salam News Punjab

LEAVE A REPLY

Please enter your comment!
Please enter your name here