Home ਗੁਰਦਾਸਪੁਰ ਨਿਪੁੰਨ ਭਾਰਤ ਮਿਸ਼ਨ ਤਹਿਤ ਜ਼ਿਲ੍ਹਾ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੀ ਮਹੀਨਾਵਾਰ ਬੈਠਕ ਆਯੋਜਿਤ।...

ਨਿਪੁੰਨ ਭਾਰਤ ਮਿਸ਼ਨ ਤਹਿਤ ਜ਼ਿਲ੍ਹਾ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੀ ਮਹੀਨਾਵਾਰ ਬੈਠਕ ਆਯੋਜਿਤ। ਮੀਟਿੰਗ ਦੌਰਾਨ ਜ਼ਿਲ੍ਹਾ ਪੱਧਰੀ ਕਮੇਟੀ ਦਾ ਵੀ ਕੀਤਾ ਗਿਆ ਗਠਨ। ਮੀਟਿੰਗ ਦੌਰਾਨ ਬੱਚਿਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਲਈ ਬਣਾਈ ਗਈ ਯੋਜਨਾਬੰਦੀ।

17
0

ਪਠਾਨਕੋਟ, 16 ਜਨਵਰੀ (ਮੁਨੀਰਾ ਸਲਾਮ ਤਾਰੀ ) ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਨਿਪੁੰਨ ਭਾਰਤ ਮਿਸ਼ਨ ਡਾਇਰੈਕਟਰ ਸ੍ਰੀਮਤੀ ਕਮਲਦੀਪ ਕੌਰ ਦੀ ਅਗਵਾਈ ਹੇਠ ਨਿਪੁੰਨ ਭਾਰਤ ਮਿਸ਼ਨ ਤਹਿਤ ਜ਼ਿਲ੍ਹਾ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦਾ ਗਠਨ ਕੀਤਾ ਗਿਆ ਅਤੇ ਮਹੀਨਾਵਾਰ ਬੈਠਕ ਆਯੋਜਿਤ ਕਰ ਬੱਚਿਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਲਈ ਯੋਜਨਾਬੰਦੀ ਕੀਤੀ ਗਈ। ਬੈਠਕ ਦੌਰਾਨ ਮਿਸ਼ਨ ਕੋ ਡਾਇਰੈਕਟਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ ਕੁਮਾਰ ਅਤੇ ਡਾਇਟ ਪ੍ਰਿੰਸੀਪਲ ਸ੍ਰੀ ਹਰਿੰਦਰ ਸਿੰਘ ਸੈਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਬੈਠਕ ਸਬੰਧੀ ਜਾਣਕਾਰੀ ਦਿੰਦਿਆਂ ਮਿਸ਼ਨ ਡਾਇਰੈਕਟਰ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਕੋ- ਮਿਸ਼ਨ ਡਾਇਰੈਕਟਰ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਨਿਪੁੰਨ ਭਾਰਤ ਮਿਸ਼ਨ ਤਹਿਤ ਹਰ ਬੱਚੇ ਨੂੰ ਮਿਆਰੀ ਅਤੇ ਗੁਣਾਤਮਿਕ ਸਿੱਖਿਆ ਦੇਣ ਲਈ ਇਸ ਯੂਨਿਟ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਨੂੰ ਮਿਸ਼ਨ ਡਾਇਰੈਕਟਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ ਕੁਮਾਰ ਨੂੰ ਕੋ- ਮਿਸ਼ਨ ਡਾਇਰੈਕਟਰ, ਡਾਇਟ ਪ੍ਰਿੰਸੀਪਲ ਸ੍ਰੀ ਹਰਿੰਦਰ ਸਿੰਘ ਸੈਣੀ ਨੂੰ ਕੋ- ਮਿਸ਼ਨ ਡਾਇਰੈਕਟਰ,
ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ ਨੂੰ ਜ਼ਿਲ੍ਹਾ ਮਿਸ਼ਨ ਕੋਆਰਡੀਨੇਟਰ, ਬੀਐਮਟੀ ਨਵਜੀਵਨ ਸਿੰਘ ਨੂੰ ਮੈਂਬਰ, ਬੀਐਮਟੀ ਅਧੀਰ ਮਹਾਜਨ ਨੂੰ ਮੈਂਬਰ, ਸੀਐੱਚਟੀ ਸਪ੍ਰਸ ਛੱਤਵਾਲ ਰਮਨ ਕੁਮਾਰ ਨੂੰ ਮੈਂਬਰ , ਸੀਐਚਟੀ ਧੋਬੜਾ ਸੁਨੀਲ ਕੁਮਾਰ ਨੂੰ ਮੈਂਬਰ, ਅਜੇ ਕੁਮਾਰ ਸਪ੍ਰਸ ਲੰਜੇਰਾ ਨੂੰ ਮੈਂਬਰ ਵਿਸ਼ਾ ਮਾਹਿਰ, ਸ਼ਾਮ ਲਾਲ ਸਪ੍ਰਸ ਨੱਕੀ ਨੂੰ ਮੈਂਬਰ ਵਿਸ਼ਾ ਮਾਹਿਰ, ਸਮਰਿਤੀ ਸਪ੍ਰਸ ਭੂਰ ਨੂੰ ਮੈਂਬਰ ਵਿਸ਼ਾ ਮਾਹਿਰ, ਸ੍ਰੀਮਤੀ ਰਜੀਵ ਕੰਡਾ ਸਪ੍ਰਸ ਨਲੂੰਗਾ ਨੂੰ ਮੈਂਬਰ ਵਿਸ਼ਾ ਮਾਹਿਰ, ਡੀ.ਜੀ.ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ.ਸਿੱ. ) ਪਠਾਨਕੋਟ ਨੂੰ ਮੈਂਬਰ ਸਿੱਖਿਆ ਮਾਹਿਰ ਅਤੇ ਬਲਕਾਰ ਅੱਤਰੀ ਸਪ੍ਰਸ ਮਦਾਰਪੁਰ ਨੂੰ ਮੈਂਬਰ ਮੀਡੀਆ ਮਾਹਿਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਯੂਨਿਟ ਦੀ ਮਹੀਨਾਵਾਰ ਮੀਟਿੰਗ ਦੌਰਾਨ ਯੋਜਨਾਬੰਦੀ ਕੀਤੀ ਗਈ ਕਿ ਜਮਾਤ ਤੀਜੀ ਤੱਕ ਦੇ ਬੱਚਿਆਂ ਨੂੰ ਮੁੱਖ ਤੌਰ ਤੇ ਫੋਕਸ ਕਰਦੇ ਹੋਏ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਤੀਜੀ ਜਮਾਤ ਤੱਕ ਪੜ੍ਹਦੇ ਸਾਰੇ ਬੱਚਿਆਂ ਨੂੰ ਵਿਭਾਗ ਦੇ ਦਿੱਤੇ ਗਏ ਟੀਚਿਆਂ ਤੱਕ ਲੈਕੇ ਜਾਣ ਲਈ ਇੱਕ ਵਿਉਂਤਬੰਦੀ ਨਾਲ ਕੰਮ ਕੀਤਾ ਜਾਵੇ ਤਾਂ ਜੋ ਤੀਜੀ ਜਮਾਤ ਤੱਕ ਦੇ ਸਾਰੇ ਬੱਚੇ ਪੜ੍ਹ, ਲਿੱਖ ਕੇ ਬੋਲ ਸੱਕਣ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਬਣਾਈ ਗਈ ਯੋਜਨਾਬੰਦੀ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਬਲਾਕ ਪੱਧਰੀ 6 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਜਾਵੇਗਾ।

Previous articleਯੂ-ਡਾਈਸ ਸਰਵੇ 2022-23 ਲਈ ਸਰਕਾਰੀ ਅਪਰ ਪ੍ਰਾਇਮਰੀ ਸਕੂਲ ਮੁੱਖੀਆਂ ਦੀ ਟ੍ਰੇਂਨਿੰਗ ਆਯੋਜਿਤ * *ਯੂ-ਡਾਈਸ ਵਿੱਚ ਸਹੀ ਢੰਗ ਨਾਲ ਜਾਣਕਾਰੀ ਭਰੀ ਜਾਵੇ : ਡੀ.ਈ.ਓ. ਭਾਟੀਆ *
Next articleਜ਼ਿਲ੍ਹਾ ਨੋਡਲ ਅਫ਼ਸਰ ਪਰਮਿੰਦਰ ਸਿੰਘ ਸੈਣੀ ਨੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ
Editor-in-chief at Salam News Punjab

LEAVE A REPLY

Please enter your comment!
Please enter your name here