Home ਗੁਰਦਾਸਪੁਰ ਯੂ-ਡਾਈਸ ਸਰਵੇ 2022-23 ਲਈ ਸਰਕਾਰੀ ਅਪਰ ਪ੍ਰਾਇਮਰੀ ਸਕੂਲ ਮੁੱਖੀਆਂ ਦੀ ਟ੍ਰੇਂਨਿੰਗ ਆਯੋਜਿਤ...

ਯੂ-ਡਾਈਸ ਸਰਵੇ 2022-23 ਲਈ ਸਰਕਾਰੀ ਅਪਰ ਪ੍ਰਾਇਮਰੀ ਸਕੂਲ ਮੁੱਖੀਆਂ ਦੀ ਟ੍ਰੇਂਨਿੰਗ ਆਯੋਜਿਤ * *ਯੂ-ਡਾਈਸ ਵਿੱਚ ਸਹੀ ਢੰਗ ਨਾਲ ਜਾਣਕਾਰੀ ਭਰੀ ਜਾਵੇ : ਡੀ.ਈ.ਓ. ਭਾਟੀਆ *

12
0

 

*ਗੁਰਦਾਸਪੁਰ 16 ਜਨਵਰੀ (ਮੁਨੀਰਾ ਸਲਾਮ ਤਾਰੀ ) *

* ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ:/ਐਲੀ: ਅਮਰਜੀਤ ਸਿੰਘ ਭਾਟੀਆ ਦੀ ਅਗਵਾਈ ਵਿੱਚ ਯੂ-ਡਾਈਸ ਸਰਵੇ 2022-23 ਦਾ ਕੰਮ ਸਮਾਂ ਬੱਧ ਕਰਨ ਲਈ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ , ਅੱਪਰ ਪ੍ਰਾਇਮਰੀ , ਏਡਿਡ , ਪ੍ਰਾਈਵੇਟ ਸਕੂਲਾਂ ਦੇ ਮੁੱਖੀਆਂ ਦੀ ਇੱਕ ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ ਗਈ ਜਿਸ ਵਿੱਚ ਐਮ.ਆਈ.ਐਸ ਵਿੰਗ ਵੱਲੋਂ ਯੂ-ਡਾਈਸ ਵੇਰਵਿਆਂ ਸਬੰਧੀ ਵਿਸਥਾਰ ਸਾਹਿਤ ਚਰਚਾ ਕੀਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਐਮ.ਆਈ.ਐਸ। ਕੋਆਰਡੀਨਟਰ ਮੁਨੀਸ਼ ਸ਼ਰਮਾ ਨੇ ਦੱਸਿਆ ਮਿਤੀ 11 ਜਨਵਰੀ ਤੋਂ 18 ਜਨਵਰੀ ਤੱਕ ਸਮੂਹ ਸਕੂਲ ਮੁੱਖੀਆ ਡੀ ਇੱਕ ਰੋਜ਼ਾ ਟ੍ਰੇਂਨਿੰਗ ਲਗਾਈ ਜਾ ਰਹੀ ਹੈ ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: /ਐਲੀ: ਅਮਰਜੀਤ ਸਿੰਘ ਭਾਟੀਆ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਲਖਵਿੰਦਰ ਸਿੰਘ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਬਲਬੀਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਸਕੂਲ ਮੁੱਖੀਆ ਨੂੰ ਯੂ ਡਾਇਸ ਵਿੱਚ ਆਪਣੇ ਸਕੂਲਾਂ ਸਬੰਧੀ ਸਹੀ ਡਾਟਾ ਭਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਡੀ.ਈ.ਓ. ਭਾਟੀਆ ਨੇ ਕਿਹਾ ਕਿ ਸਕੂਲਾਂ ਸਬੰਧੀ ਜਾਣਕਾਰੀ ਇਕੱਤਰ ਕਰਨ ਅਤੇ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਹਿੱਤ ਸਰਕਾਰ ਵੱਲੋਂ ਯੂ-ਡਾਈਸ ਸਰਵੇ ਕਰਵਾਇਆ ਜਾਂਦਾ ਹੈ। ਉਨ੍ਹਾਂ ਸਮੂਹ ਸਕੂਲ ਮੁੱਖੀਆ ਨੂੰ ਸਹੀ ਡਾਟਾ ਭਰਨ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਐਮ.ਆਈ.ਐਸ. ਵਿੰਗ ਦੇ ਕੋਆਰਡੀਨੇਟਰਾਂ ਵੱਲੋਂ ਹਾਜ਼ਰ ਸਕੂਲ ਮੁੱਖੀਆਂ ਨੂੰ ਯੂ-ਡਾਈਸ ਭਰਨ ਸਬੰਧੀ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਿੰਸੀਪਲ ਰਮੇਸ਼ ਠਾਕੁਰ , ਲੈਕ: ਅਮਰਜੀਤ ਸਿੰਘ ਪੁਰੇਵਾਲ , ਮੀਡੀਆ ਕੋਆਰਡੀਨੇਟਰ ਸਿੱਖਿਆ ਗਗਨਦੀਪ ਸਿੰਘ , ਸੁਪਰਡੰਟ ਰਾਜਕੁਮਾਰ, ਐਮ.ਆਈ.ਐਸ. ਕੋਆਰਡੀਨੇਟਰ ਧੀਰਜ ਪੁਰੀ , ਸਤਨਾਮ ਸਿੰਘ , ਜਤਿੰਦਰ ਕੁਮਾਰ , ਰਾਜਦੀਪ ਕੌਰ, ਨੀਤੂ ਅੱਤਰੀ , ਗੀਤਾਜਲੀ , ਅੰਜੂ ਬਾਲਾ ਆਦਿ ਹਾਜ਼ਰ ਸਨ। *

Previous articleਸਮੂਹ ਸਰਕਾਰੀ, ਗੈਰ- ਸਰਕਾਰੀ ਅਤੇ ਏਡਿਡ ਕਾਲਜਾਂ ਦੇ ਕਾਲਜਾਂ ਦੇ ਪ੍ਰੋਫੈਸਰਾਂ ਵੱਲੋਂ ਸੂਬੇ ਦੀ ‘ਆਪ` ਸਰਕਾਰ ਵਿਰੁੱਧ 16 ਜਨਵਰੀ ਨੂੰ ਪੇਪਰਾਂ ਦੀ ਚੈਕਿੰਗ ਦਾ ਕੰਮ ਠੱਪ ਰੱਖਣ ਅਤੇ 18 ਜਨਵਰੀ ਨੂੰ ਸੂਬੇ ਦੇ ਸਮੂਹ ਕਾਲਜਾਂ `ਚ ਤਾਲਾਬੰਦੀ ਕੀਤੇ ਜਾਣ ਦਾ ਐਲਾਨ ਕੀਤਾ
Next articleਨਿਪੁੰਨ ਭਾਰਤ ਮਿਸ਼ਨ ਤਹਿਤ ਜ਼ਿਲ੍ਹਾ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੀ ਮਹੀਨਾਵਾਰ ਬੈਠਕ ਆਯੋਜਿਤ। ਮੀਟਿੰਗ ਦੌਰਾਨ ਜ਼ਿਲ੍ਹਾ ਪੱਧਰੀ ਕਮੇਟੀ ਦਾ ਵੀ ਕੀਤਾ ਗਿਆ ਗਠਨ। ਮੀਟਿੰਗ ਦੌਰਾਨ ਬੱਚਿਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਲਈ ਬਣਾਈ ਗਈ ਯੋਜਨਾਬੰਦੀ।
Editor-in-chief at Salam News Punjab

LEAVE A REPLY

Please enter your comment!
Please enter your name here