spot_img
Homeਮਾਝਾਗੁਰਦਾਸਪੁਰਬੁਰਕੀਨਾ ਫ਼ਾਸੋ ‘ਚ ਸਥਿਤ ਇੱਕ ਅਹਿਮਦੀਆ ਮਸਜਿਦ ‘ਚ ਆਤੰਵਾਦੀਆਂ ਨੇ ਹਮਲਾਕਰ ਕੇ...

ਬੁਰਕੀਨਾ ਫ਼ਾਸੋ ‘ਚ ਸਥਿਤ ਇੱਕ ਅਹਿਮਦੀਆ ਮਸਜਿਦ ‘ਚ ਆਤੰਵਾਦੀਆਂ ਨੇ ਹਮਲਾਕਰ ਕੇ 9 ਅਹਿਮਦੀਆ ਮੁਸਲਮਾਨਾਂ ਨੂੰ ਸ਼ਹੀਦ ਕਰ ਦਿੱਤਾ

ਕਾਦੀਆਂ/15 ਜਨਵਰੀ (ਮੁਨੀਰਾ ਸਲਾਮ ਤਾਰੀ)
ਬੁਰਕੀਨਾ ਫ਼ਾਸੋ ‘ਚ ਸਥਿਤ ਇੱਕ ਅਹਿਮਦੀਆ ਮਸਜਿਦ ‘ਚ ਆਤੰਵਾਦੀਆਂ ਨੇ ਹਮਲਾ ਕਰ ਕੇ 9 ਅਹਿਮਦੀਆ ਮੁਸਲਮਾਨਾਂ ਨੂੰ ਸ਼ਹੀਦ ਕਰ ਦਿੱਤਾ ਹੈ। ਇਸ ਸਬੰਧ ‘ਚ ਅਹਿਮਦੀਆ ਮੁਸਲਿਮ ਜਮਾਤ ਕਾਦੀਆਂ ਦੇ ਬੁਲਾਰੇ ਕੇ ਤਾਰਿਕ ਅਹਿਮਦ ਨੇ ਜਾਰੀ ਪ੍ਰੈਸ ਬਿਆਨ ‘ਚ ਦੱਸਿਆ ਕਿ ਬੀਤੀ ਦਿਨੀਂ ਇੱਕ ਪਿੰਡ ਮਹਿਦੀ ਆਬਾਦ ‘ਚ ਸਥਿਤ ਅਹਿਮਦੀਆ ਮੁਸਲਮਾਨਾਂ ਦੀ ਮਸਜਿਦ ਜੋਕਿ ਟੋਰੀ ਟਾਊਨ ਨੇੜੇ ਹੈ ਉਥੇ ਈਸ਼ਾ ਦੀ ਨਮਾਜ਼ ਪੜ੍ਹਨ ਆਏ ਅਹਿਮਦੀ ਮੁਸਲਮਾਨਾਂ ਤੇ 8 ਬੰਦੂਕ ਧਾਰੀ ਮੋਟਰ ਸਾਈਕਲਾਂ ਤੇ ਮਸਜਿਦ ਅੰਦਰ ਵੜ ਗਏ ਅਤੇ ਨਮਾਜੀLਆਂ ਨੂੰ ਧਮਕੀਆਂ ਦੇਣ ਲੱਗ ਪਏ। ਉਸ ਤੋਂ ਬਾਅਦ ਇਮਾਮ ਸਮੇਤ 9 ਅਹਿਮਦੀ ਮੁਸਲਮਾਨਾਂ ਨੂੰ ਮਸਜਿਦ ਤੋਂ ਬਾਹਰ ਲੈ ਕੇ ਆ ਗਏ ਅਤੇ ਮਸਜਿਦ ਦੇ ਇਮਾਮ ਇਲਹਾਜ ਬੋਰੀਮਾ ਬਿਡਗਾ (67) ਨੂੰ ਕਿਹਾ ਕਿ ਉਹ ਜਮਾਤੇ ਅਹਿਮਦੀਆ ਨੂੰ ਛੱਡਣ ਦਾ ਐਲਾਨ ਕਰੇ। ਜਿਸ ਤੇ ਇਮਾਮ ਨੇ ਕਿਹਾ ਕਿ ਜੇ ਤੁਸੀਂ ਮੇਰਾ ਸਿਰ ਉਡਾਣਾਂ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਪਰ ਇਹ ਗੱਲ ਨਾ ਮੁਮਕਿਨ ਹੈ ਕਿ ਮੈਂ ਅਹਿਮਦੀਅਤ ਨੂੰ ਛੱਡਣ ਦਾ ਐਲਾਨ ਕਰਾਂ। ਇਸ ਤੋਂ ਬਾਅਦ ਅਤੱਵਾਦੀਆਂ ਨੇ ਉਨ੍ਹਾਂ ਨੂੰ ਗੋਲਿLਆਂ ਮਾਰ ਕੇ ਸ਼ਹੀਦ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਬਾਕੀ ਦੇ ਅੱਠ ਅਹਿਮਦੀ ਮੁਸਲਮਾਨਾਂ ਤੋਂ ਵੀ ਅਹਿਮਦੀਅਤ ਛੱਡਣ ਦੀ ਮੰਗ ਕੀਤੀ ਪਰ ਹਰੇਕ ਨੇ ਅਹਿਮਦੀਅਤ ਛੱਡਣ ਤੋਂ ਇਨਕਾਰ ਕਰ ਦਿੱਤਾ। ਜਿਸ ਤੇ ਅਤੱਵਾਦੀਆਂ ਨੇ ਇੱਕ ਇੱਕ ਕਰ ਕੇ ਸਾਰੀਆਂ ਨੂੰ ਗੋਲਿLਆਂ ਮਾਰ ਕੇ ਸ਼ਹੀਦ ਕਰ ਦਿੱਤਾ। ਜਦੋਂ ਅਹਿਮਦੀ ਮੁਸਲਮਾਨਾਂ ਨੂੰ ਗੋਲਿਆਂ ਮਾਰੀ ਜਾ ਰਹਿਆਂ ਸਨ ਤਾਂ ਉਹ ਅੱਲਾਹ ਹੋ ਅਕਬਰ ਦਾ ਨਾਅਰਾ ਲਗਾਉਂਦੇ ਹੋਏ ਸ਼ਹੀਦ ਹੁੰਦੇ ਜਾ ਰਹੇ ਸਨ। ਇਹ ਘਟਨਾ ਛੋਟੇ ਛੋਟੇ ਬਚਿਆਂ ਅਤੇ ਨਮਾਜੀLਆਂ ਦੇ ਸਾਹਮਣੇ ਵਾਪਰੀ। ਅਤੱਵਾਦੀਆਂ ਨੇ ਜਾਂਦੇ ਹੋਏ ਧਮਕੀ ਦਿੱਤੀ ਕਿ ਜੇ ਉਨ੍ਹਾਂ ਨੂੰ ਅਹਿਮਦੀਅਤ ਨਾ ਛੱਡੀ ਅਤੇ ਮਸਜਿਦ ਦੁਬਾਰਾ ਖੌਲਣ ਦੀ ਕੋਸ਼ਿਸ਼ ਕੀਤੀ ਤਾਂ ਸਾਰਿਆਂ ਨੂੰ ਮਾਰ ਦਿੱਤਾ ਜਾਵੇਗਾ। ਇਸ ਪਿੰਡ ‘ਚ ਲਗਪਗ 650 ਅਹਿਮਦੀ ਮੁਸਲਮਾਨ ਵੱਸਦੇ ਹਨ। ਮਾਰੇ ਗਏ ਅਹਿਮਦੀ ਮੁਸਲਮਾਨਾਂ ਦੀ ਲਾਸ਼ਾਂ ਸਾਰੀ ਰਾਤ ਮਸਜਿਦ ਦੇ ਬਾਹਰ ਪਈਆਂ ਰਹਿਆਂ ਕਿਉਂਕਿ ਡਰ ਸੀ ਕਿ ਉਹ ਲਾਸ਼ਾਂ ਚੁੱਕਣ ਵਾਲੇ ਲੋਕਾਂ ਤੇ ਹਮਲਾ ਨਾ ਕਰ ਦੇਣ। ਇਸ ਹਮਲੇ ਚ ਇਮਾਮ ਮਸਜਿਦ ਤੋ ਇਲਾਵਾ ਏਜੀ ਮਾਨੀਅਲ ਅਲਹਸਾਨੀ (77), ਏਜੀ ਹਮੀਦੂ ਅਬੂ ਰਾਮਾਨੀ (66), ਏਜੀ ਇਬਾਰਾਹੀਮ ਸੂਲੇ (66), ਏਜੀ ਮਾਲੀਅਲ ਉਸਮਾਨੀ (58), ਏਜੀ ਮਗੁਲ ਅਗਾਲੀ (52), ਏਜੀ ਇਦਰਾਹੀ ਮੂਸਾ (52) ਅਤੇ ਏਜੀ ਅਡਰਾਮਾਨੀ ਅਗੂਮਾ (43) ‘ਚ ਸ਼ਹੀਦ ਹੋਏ ਹਨ। ਜਮਾਤੇ ਅਹਿਮਦੀਆ ਨੇ ਇਸ ਘਟਨਾ ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਹੈ। ਅਤੇ ਬੁਰਕੀਨਾ ਫ਼ਾਸੋ ਸਰਕਾਰ ਤੋਂ ਅਹਿਮਦੀਆ ਜਮਾਤੇ ਦੇ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ ਹੈ ਅਤੇ ਕਥਿਤ ਅੱਤਵਾਦੀਆਂ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਇਹ ਗੱਲ ਕਾਬਲੇ ਜ਼ਿਕਰ ਹੈ ਕਿ 2010 ‘ਚ ਲਾਹੌਰ ‘ਚ ਵੀ ਹਮਲਾ ਕਰ ਕੇ 90 ਦੇ ਕਰੀਬ ਅਹਿਮਦੀ ਮੁਸਲਮਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਇਹ ਗੱਲ ਕਾਬਲੇ ਜ਼ਿਕਰ ਹੈ ਕਿ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ ਅਲੈਹੇਵਸਲਮ ਦੀ ਭਵਿੱਖ ਵਾਣੀ ਮੁਤਾਬਿਕ ਹਜ਼ਰਤ ਮਿਰਜ਼ਾ ਗੁLਲਾਮ ਅਹਿਮਦ ਸਾਹਿਬ ਕਾਦਿਆਨੀ 14ਵੀਂ ਸਦੀ ਦੇ ਇਮਾਮ ਮਹਿਦੀ ਵਜੋਂ ਪਰਗਟ ਹੋਏ। ਅਤੇ 23 ਮਾਰਚ 1889 ਨੂੰ ਜਮਾਤੇ ਅਹਿਮਦੀਆ ਦੀ ਨੀਂਵ ਰੱਖੀ ਸੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments