spot_img
Homeਮਾਝਾਗੁਰਦਾਸਪੁਰਜ਼ਿਲ੍ਹਾ ਸਿੱਖਿਆ ਦਫ਼ਤਰ ਪਠਾਨਕੋਟ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਲੋਹੜੀ ਅਤੇ ਮਾਘੀ...

ਜ਼ਿਲ੍ਹਾ ਸਿੱਖਿਆ ਦਫ਼ਤਰ ਪਠਾਨਕੋਟ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਲੋਹੜੀ ਅਤੇ ਮਾਘੀ ਦਾ ਤਿਉਹਾਰ।

ਪਠਾਨਕੋਟ, 13 ਜਨਵਰੀ ( ਸਲਾਮ ਤਾਰੀ) ਜ਼ਿਲ੍ਹਾ ਸਿੱਖਿਆ ਦਫ਼ਤਰ ਪਠਾਨਕੋਟ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ ਕੁਮਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਦੀ ਅਗਵਾਈ ਹੇਠ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਲੋਹੜੀ ਅਤੇ ਮਾਘੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ਵਰ ਸਲਾਰੀਆ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਅਤੇ ਸਮੂਹ ਦਫ਼ਤਰੀ ਸਟਾਫ਼ ਨੇ ਸ਼ਿਰਕਤ ਕਰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ ਕੁਮਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਮਲਦੀਪ ਕੌਰ ਨੇ ਇਸ ਮੌਕੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਪਤੰਗਬਾਜ਼ੀ ਕਰਨ ਲਈ ਚਾਈਨਾ ਡੋਰ ਦਾ ਬਾਈਕਾਟ ਕਰਦੇ ਹੋਏ ਸੂਤੀ ਤਾਗੇ ਦੀ ਡੋਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਜ਼ਿਲ੍ਹਾ ਅਧਿਕਾਰੀਆਂ ਨੇ ਇਸ ਪਵਿੱਤਰ ਦਿਹਾੜੇ ਦੇ ਇਤਿਹਾਸ ਉੱਪਰ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਲੋਹੜੀ ਦੇ ਦਿਹਾੜੇ ਦਾ ਸੰਬੰਧ ਕਣਕ ਅਤੇ ਸਰੋਂ ਦੀ ਫਸਲ ਨਾਲ ਤਾਂ ਹੈ ਹੀ ਪਰ ਇਸ ਪਿੱਛੇ ਇੱਕ ਇਤਿਹਾਸਕ ਘਟਨਾ ਵੀ ਜੁੜੀ ਹੋਈ ਹੈ ਜਿਸ ਅਨੁਸਾਰ ਮੁਗਲਾਂ ਦੇ ਸ਼ਾਸਨ ਵੇਲੇ ਦੁੱਲਾ ਭੱਟੀ ਨਾਮ ਦੇ ਯੋਧੇ ਨੇ ਇੱਕ ਬ੍ਰਾਹਮਨ ਦੀਆਂ ਦੋ ਬੇਟੀਆਂ ਨੂੰ ਮੁਗਲ ਸ਼ਾਸਕ ਤੋਂ ਬਚਾਇਆ ਤੇ ਰਾਤ ਨੂੰ ਜੰਗਲ ਵਿੱਚ ਲਿਜਾ ਕਿ ਉਹਨਾਂ ਲੜਕੀਆਂ ਦਾ ਵਿਆਹ ਵੀ ਕਰਵਾਇਆ । ਇਸੇ ਦਿਨ ਤੋਂ ਹੀ ਲੋਹੜੀ ਮੌਕੇ ਅਕਸਰ ਗਾਇਆ ਜਾਣ ਵਾਲਾ ਲੋਕ ਗੀਤ “ਸੁੰਦਰ ਮੁੰਦਰੀਏ, ਤੇਰਾ ਕੌਣ ਵਿਚਾਰਾ” ਹੋਂਦ ਵਿੱਚ ਆਇਆ ਹੈ । ਇਸ ਤੋਂ ਇਲਾਵਾ ਨਵਾਂ ਨਵਾਂ ਵਿਆਹ ਹੋਣ ਤੇ ਅਤੇ ਘਰ ਵਿੱਚ ਪੁੱਤਰ ਦੇ ਜਨਮ ਹੋਣ ਤੇ ਵੀ ਲੋਹੜੀ ਨੂੰ ਮਨਾਉਣ ਦਾ ਖਾਸ ਮਹੱਤਵ ਹੈ। ਪਰ ਅੱਜ ਕਲ ਬਹੁਤ ਕੁੱਛ ਬਦਲ ਗਿਆ ਹੈ ਹੁਣ ਲੋਕ ਬੇਟੀਆਂ ਦੇ ਜਨਮ ਤੇ ਵੀ ਧੁਮਧਾਮ ਨਾਲ ਲੋਹੜੀ ਮਨਾਉਂਦੇ ਹਨ।ਇਸ ਨਾਲ ਸਮਾਜ ਵਿੱਚ ਇੱਕ ਨਵੀਂ ਸੋਚ ਉਜਾਗਰ ਹੋ ਰਹੀ ਹੈ ਜਿਸ ਨਾਲ ਬੇਟੀਆਂ ਦੇ ਸਨਮਾਨ ਵਿੱਚ ਵੀ ਵਾਧਾ ਹੋ ਰਿਹਾ ਹੈ ਤੇ ਸਮਾਜ ਵਿੱਚੋਂ ਭਰੂਣ ਹੱਤਿਆ ਵਰਗੀ ਸਮਾਜਿਕ ਕੁਰੀਤੀ ਨੂੰ ਦੂਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਤੋਂ ਇਲਾਵਾ ਸਟਾਫ ਨੂੰ ਮਕਰ ਸਂਕਰਾਂਤੀ (ਮਾਘੀ) ਦੀਆਂ ਵਧਾਈਆਂ ਦਿੰਦੇ ਹੋਏ ਉਹਨਾਂ ਦੱਸਿਆ ਕਿ ਧਰਤੀ ਦੇ ਸੂਰਜ ਦੁਆਲੇ ਇੱਕ ਚੱਕਰ ਦੌਰਾਨ 12 ਸਂਕਰਾਂਤੀਆਂ ਆਉਂਦੀਆਂ ਹਨ ਪਰ ਮਕਰ ਸਂਕਰਾਂਤੀ ਦਾ ਖਾਸ ਮਹਤੱਵ ਇਸ ਲਈ ਮੰਨਿਆ ਗਿਆ ਹੈ ਕਿਉਂਕਿ ਇਸ ਦਿਨ ਧਰਤੀ ਮਕਰ ਰਾਸ਼ੀ ਵਿੱਚ ਦਾਖਲ ਹੁੰਦੀ ਹੈ ਤੇ ਸੂਰਜ ਦੇ 6 ਮਹੀਨਿਆਂ ਦੇ ਦਿਨ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਦਿਨ ਨੂੰ ਦੇਸ਼ ਦੇ ਕਈ ਰਾਜਾਂ ਵਿੱਚ ‘ਉੱਤਰਾਇਨ’ ਦੇ ਨਾਂ ਨਾਲ ਵੀ ਮਨਾਇਆ ਜਾਂਦਾ ਹੈ। ਇਸ ਮੌਕੇ ਸਮੂਹ ਸਟਾਫ ਨੂੰ ਮੁੰਗਫਲੀ, ਰਿਉੜੀਆਂ ਤੇ ਮਠਿਆਈ ਵੰਡੀ ਗਈ। ਇਸ ਮੌਕੇ ਤੇ
ਰਾਜੇਸ਼ ਡੋਗਰਾ, ਰਾਜਦੀਪਕ, ਤਰੁਣ ਪਠਾਨੀਆ, ਮਲਕੀਤ ਸਿੰਘ, ਅਮਿਤ, ਸੁਮੇਸ਼ ਕੁਮਾਰ, ਲਲਿਤਾ, ਸ਼ਵੇਤਾ, ਸੁਮਿਤ ਕੁਮਾਰ, ਜੋਗਿੰਦਰ ਸਿੰਘ ਸਮੂਹ ਸਟਾਫ਼ ਹਾਜਰ ਸੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments