Home ਗੁਰਦਾਸਪੁਰ ਸੀ ਐਚ ਸੀ ਭਾਮ ਵਿਖੇ ਧੂਮਧਾਮ ਨਾਲ ਧੀਆਂ ਦੀ ਲੋਹੜੀ ਮਨਾਈ ਗਈ

ਸੀ ਐਚ ਸੀ ਭਾਮ ਵਿਖੇ ਧੂਮਧਾਮ ਨਾਲ ਧੀਆਂ ਦੀ ਲੋਹੜੀ ਮਨਾਈ ਗਈ

12
0

ਕਾਦੀਆ 13 ਜਨਵਰੀ ,(ਸਲਾਮ ਤਾਰੀ ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕੁਲਵਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ ਦੀ ਪ੍ਰਧਾਨਗੀ ਹੇਠ ਸੀ ਐਚ ਸੀ ਭਾਮ ਵਿਖੇ “ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਤੇ ਹਸਪਤਾਲ ਦੇ ਵਿਹੜੇ ਵਿਚ ਨਵਜੰਮੀ ਬੱਚੀ ਦੀ ਲੋਹੜੀ ਪਾਈ ਗਈ ਅਤੇ ਭੁੱਗਾ ਬਾਲਿਆ ਗਿਆ ਅਤੇ ਸਮੂਹ ਸਟਾਫ ਵਲੋਂ ਨਵਜੰਮੀ ਬੱਚੀ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਅਤੇ ਐਸ ਐਮ ਓ ਡਾਕਟਰ ਜਤਿੰਦਰ ਭਾਟੀਆ ਵੱਲੋਂ ਸਮੂਹ ਸਟਕਫ਼ ਨੂੰ ਲੋਹੜੀ ਦੀ ਵਧਾਈ ਦਿੰਦੇ ਕਿਹਾ ਕਿ ਅਜੋਕੇ ਸਮੇਂ ਵਿਚ ਕੁੜੀਆਂ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ, ਇਹੀ ਕਾਰਨ ਹੈ ਕਿ ਅਸੀਂ ਸਾਰੇ ਮੁੰਡੇ ਕੁੜੀ ਦਾ ਫਰਕ ਭੁਲਾ ਕੇ ਆਪਣੇ ਵਿਹੜੇ ਵਿਚ ਧੀਆਂ ਦੀ ਲੋਹੜੀ ਪਾਕੇ ਸ਼ਗਨ ਮਣਾ ਰਹੇ ਹਨ। ਅਗਾਂਹਵਧੂ ਸੋਚ ਸਮਾਜ ਵਿਚ ਕੁੜੀਆਂ ਨੂੰ ਸਕਾਰਾਤਮਕ ਮਾਹੌਲ ਦਵੇਗੀ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਨਵਜੰਮੀਆਂ ਬੱਚੀਆਂ ਦੀ ਅੱਜ ਸਿਹਤ ਵਿਭਾਗ ਵੱਲੋਂ ਲੋਹੜੀ ਮਨਾਈ ਜਾ ਰਹੀ ਹੈ ਜੋ ਕੇ ਸਮਾਜ ਨੂੰ ਸਮਾਨਤਾ ਦਾ ਸੁਨੇਹਾ ਦਿੰਦੀ ਹੈ। ਇਸ ਮੌਕੇ ਤੇ ਨਵਜੰਮੀ ਬੱਚੀਆਂ ਦੇ ਪਰਿਵਾਰਕ ਮੇਮਬਰਾਂ ਨੂੰ ਮੂੰਗਫਲੀ, ਫੁੱਲੇ,ਰਿਓਰੀਆਂ,ਗੂੜ, ਚਿੜਵੀਰੇ ਵੰਡ ਕੇ ਸਮੂਹ ਸਟਾਫ ਵਲੋਂ ਲੋਹੜੀ ਮਨਾਈ ਗਈ। ਇਸ ਮੌਕੇ ਤੇ ਐਸ ਐਮ ਓ ਡਾਕਟਰ ਜਤਿੰਦਰ ਭਾਟੀਆ, ਡਾਕਟਰ ਮੋਹਪ੍ਰੀਤ ਸਿੰਘ, ਡਾਕਟਰ ਰਮਨੀਤ ਕੌਰ, ਡਾਕਟਰ ਸੰਦੀਪ ਕੁਮਾਰ,ਬੀ ਈ ਈ ਸੁਰਿੰਦਰ ਕੌਰ, ਰਵਿੰਦਰ ਕੌਰ ਨਰਸਿੰਗ ਸਿਸਟਰ, ਸਿਮਰਤ ਕੌਰ ਫਾਰਮੇਸੀ ਅਫਸਰ, ਹਰਭਜਨ ਕੌਰ ਐੱਲ ਐਚ ਵੀ, ਜਸਬੀਰ ਸਿੰਘ ਐੱਲ ਟੀ, ਸਰਬਜੀਤ ਸਿੰਘ ਹੇਅਥ ਵਰਕਰ,ਪਰਜੀਤ ਸਿੰਘ,ਰੀਨਾ ਏ ਐਨ ਐਮ, ਮਨਜੋਤ, ਸਿਮਰਨ, ਗੁਰਜੀਤ ਸਿੰਘ, ਵਨੀਤ ਸਿੰਘ, ਸਰਬਜੀਤ ਕੌਰ,ਕੋਮਲ ਅਤੇ ਸਮੂਹ ਸਟਾਫ ਮੌਜੂਦ ਰਿਹਾ।

Previous article66ਵੀਆਂ ਪੰਜਾਬ ਸਕੂਲਜ ਖੇਡਾਂ ਜੂਡੋ ਅੰਡਰ 17 ਲੜਕੇ/ਲੜਕੀਆਂ ਸਬੰਧੀ ਗੁਰਦਾਸਪੁਰ ਵਿਖੇ ਤਿਆਰੀਆਂ ਮੁਕੰਮਲ * *ਜ਼ਿਲ੍ਹਾ ਸਿੱਖਿਆ ਅਫ਼ਸਰ ਭਾਟੀਆ ਨੇ ਲਿਆ ਤਿਆਰੀਆਂ ਦਾ ਜਾਇਜ਼ਾ
Next articleਜ਼ਿਲ੍ਹਾ ਸਿੱਖਿਆ ਦਫ਼ਤਰ ਪਠਾਨਕੋਟ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਲੋਹੜੀ ਅਤੇ ਮਾਘੀ ਦਾ ਤਿਉਹਾਰ।
Editor-in-chief at Salam News Punjab

LEAVE A REPLY

Please enter your comment!
Please enter your name here