ਕਾਦੀਆਂ 9 ਜਨਵਰੀ (ਮੁਨੀਰਾ ਸਲਾਮ ਤਾਰੀ)
ਮੁਲਾਜ਼ਮ ਜਥੇਬੰਦੀ united ਆਰਗੇਨਾਈਜ਼ੇਸ਼ਨ ਦੀ ਮੀਟਿੰਗ| ਪ੍ਰਧਾਨ ਮਨਜੀਤ ਸਿੰਘ ਕੋਟਲਾ ਮੂਸਾ ਦੀ ਅਗਵਾਈ ਹੇਠ ਆਯੋਜਿਤ ਹੋਈ| ਮੀਟਿੰਗ ਵਿੱਚ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ| ਇਸ ਮੌਕੇ ਮੁਲਾਜ਼ਮਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੀ ਆਰ ਏ267 /11 ,ਸੀ ਆਰ ਏ /281/13 ਅਧੀਨ ਭਰਤੀ ਹੋਏ ਮੁਲਾਜ਼ਮਾਂ ਦੇ ਕੰਟਰੈਕਟ ਪੀਰੀਅਡ ਨੂੰ ਸਰਵਿਸ ਵਿਚ ਗਿਣਿਆ ਜਾਵੇ । ਉਹਨਾਂ ਕਿਹਾ 295/19 ਅਧੀਨ ਭਰਤੀ ਹੋਏ ਸਹਾਇਕ ਲਾਇਨਮੈਨਾਂ ਨੂੰ ਲਾਈਨਮੈਨ ਬਣਾਇਆ ਜਾਵੇ । ਪੁਰਾਣੀ ਪੈਨਸ਼ਨ ਨਵੇਂ ਮੁਲਾਜ਼ਮਾਂ ਦੀ ਜਲਦੀ ਤੋਂ ਜਲਦੀ ਲਾਗੂ ਕੀਤੀ ਜਾਵੇ । ਨਵੇਂ ਭਰਤੀ ਹੋਏ ਮੁਲਾਜ਼ਮਾਂ ਦਾ ਪ੍ਰੋਬੇਸ਼ਨ ਪੀਰੀਅਡ ਖਤਮ ਕੀਤਾ ਜਾਵੇ । 2010 ਤੂੰ ਮ੍ਰਿਤਕ ਮੁਲਾਜ਼ਮਾਂ ਦੇ ਆਸ਼ਰਿਤਾਂ ਨੂੰ ਨੌਕਰੀ ਲਈ ਜਾਰੀ ਹਦਾਇਤਾਂ ਨੂੰ ਸਰਲ ਤੇ ਸੌਖਾ ਬਣਾਇਆ ਜਾਵੇ । 12 ਫੀਸਦ ਵਿਆਜ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ । ਇਸ ਦੌਰਾਨ ਮੰਗ ਕੀਤੀ ਕਿ ਸਰਕਾਰ ਵੱਲੋਂ ਜਾਰੀ ਸਰਕੂਲਰ 6/21 ਨੂੰ ਰਦ ਕੀਤਾ ਜਾਵੇ । ਜੋ ਕਿ 7 – 1 -22 ਨੂੰ ਲਾਗੂ ਕੀਤਾ ਗਿਆ ਸੀ| ਬਰਾਬਰ ਕੰਮ ਬਰਾਬਰ ਤਨਖਾਹ ਦੇ ਆਧਾਰ ਤੇ ਮੁਲਾਜਮਾਂ ਵਿਚ ਵੰਡ ਪਾਊ ਸਰਕੂਲਰ ਨੂੰ ਰੱਦ ਕੀਤਾ ਜਾਵੇ । ਅੱਜ ਦੀ ਮੀਟਿੰਗ ਵਿੱਚ ਲਾਈਨਮੈਨ ਸਰਬਜੀਤ ਸਿੰਘ ਠੀਕਰੀਵਾਲ ਨੇ ਜਥੇਬੰਦੀ ਜੁਅਾਇਨ ਕੀਤੀ ਉਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ