spot_img
Homeਮਾਝਾਗੁਰਦਾਸਪੁਰਮੋਹੱਲਾ ਕਲੀਨਿਕ ਉਧਨਵਾਲ ਅਤੇ ਕੰਡੀਲਾ ਦੇ ਚੱਲ ਰਹੇ ਉਸਾਰੀ ਕੰਮ ਦਾ ਲਿਆ...

ਮੋਹੱਲਾ ਕਲੀਨਿਕ ਉਧਨਵਾਲ ਅਤੇ ਕੰਡੀਲਾ ਦੇ ਚੱਲ ਰਹੇ ਉਸਾਰੀ ਕੰਮ ਦਾ ਲਿਆ ਜਾਇਜ਼ਾ

ਹਰਚੋਵਾਲ, 9 ਜਨਵਰੀ(ਮੁਨੀਰਾ ਸਲਾਮ ਤਾਰੀ ) – ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕੁਲਵਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ ਦੀ ਯੋਗ ਅਗਵਾਈ ਹੇਠ ਪੀ ਐਚ ਸੀ ਕੰਡੀਲਾ ਅਤੇ ਪੀ ਐਚ ਸੀ ਉਧਨਵਾਲ ਦੇ ਉਸਾਰੀ ਕੰਮਾਂ ਦਾ ਜਾਇਜ਼ਾ ਲਿਆ। ਐਸ ਐਮ ਓ ਡਾਕਟਰ ਜਤਿੰਦਰ ਭਾਟੀਆ ਨੇ ਦੱਸਿਆ ਕਿ ਲੋਕਾਂ ਨੂੰ ਹੋਰ ਬਿਹਤਰ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਲਈ ਪੀ ਐਚ ਸੀ ਕੰਡੀਲਾ ਅਤੇ ਉਧਨਵਾਲ ਨੂੰ ਮੁਹੱਲਾ ਕਲੀਨਿਕ ਵੱਜੋਂ ਬਣਾਉਣ ਹਿਤ ਉਸਾਰੀ ਕੀਤੀ ਜਾ ਰਹੀ ਹੈ। ਜੋ ਕਿ 26 ਜਨਵਰੀ ਤੱਕ ਪੁਰੀ ਕਰਕੇ ਸ਼ੁਰੂ ਕਰਨ ਦੀ ਟੀਚਾ ਮਿਥਿਆ ਗਿਆ ਹੈ। ਇਸ ਕਰਕੇ ਸਾਰਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਇਸਦੇ ਨਾਲ ਹੀ ਬਲਾਕ ਭਾਮ ਵਿਖੇ ਭਰੱਥ,ਮੰਡ ਅਤੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਵੀ ਆਮ ਆਦਮੀ ਕਲੀਨਿਕ ਖੁੱਲ ਰਹੇ ਹਨ। ਇਸ ਮੌਕੇ ਤੇ ਐਸ ਐਮ ਓ ਡਾਕਟਰ ਜਤਿੰਦਰ ਭਾਟੀਆ, ਬੀ ਈ ਈ ਸੁਰਿੰਦਰ ਕੌਰ, ਸੀ ਐੱਚ ਓ ਕਮਲਜੀਤ ਸਿੰਘ, ਸੀ ਐੱਚ ਓ ਰਾਜਵਿੰਦਰ ਕੌਰ, ਕੁਲਦੀਪ ਕੁਮਾਲ ਮੇਲ ਵਰਕਰ ,ਬਲਜੀਤ ਸਿੰਘ ਹੈਲਥ ਗਾਈਡ ਆਦਿ ਸਟਾਫ ਮੌਜੂਦ ਰਿਹਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments