Home ਗੁਰਦਾਸਪੁਰ ਜ਼ਿਲ੍ਹਾ ਸਿੱਖਿਆ ਦਫ਼ਤਰ ਵਿਖੇ ਨਵੇਂ ਸਾਲ ਦੇ ਸ਼ੁਭ-ਆਗਮਨ ਮੌਕੇ ਪਵਿੱਤਰ ਵੈਦਿਕ ਮੰਤਰਾਂ...

ਜ਼ਿਲ੍ਹਾ ਸਿੱਖਿਆ ਦਫ਼ਤਰ ਵਿਖੇ ਨਵੇਂ ਸਾਲ ਦੇ ਸ਼ੁਭ-ਆਗਮਨ ਮੌਕੇ ਪਵਿੱਤਰ ਵੈਦਿਕ ਮੰਤਰਾਂ ਦੇ ਉਚਾਰਨ ਨਾਲ ”ਹਵਨ ਕਰਵਾਇਆ।

22
0

 

ਪਠਾਨਕੋਟ, 9 ਜਨਵਰੀ ( ਮੁਨੀਰਾ ਸਲਾਮ ਤਾਰੀ)- ਜ਼ਿਲ੍ਹਾ ਸਿੱਖਿਆ ਦਫ਼ਤਰ ਪਠਾਨਕੋਟ ਵਿਖੇ ਨਵੇਂ ਸਾਲ ਦੇ ਸ਼ੁਭ-ਆਗਮਨ ਨੂੰ ਮੁੱਖ ਰੱਖ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ ਕੁਮਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਦੀ ਅਗਵਾਈ ਹੇਠ ਪਵਿੱਤਰ ਵੈਦਿਕ ਮੰਤਰਾਂ ਦੇ ਉਚਾਰਨ ਨਾਲ ”ਹਵਨ ਕਰਵਾਇਆ ਗਿਆ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ਵਰ ਸਲਾਰੀਆ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ, ਡਾਇਟ ਪ੍ਰਿੰਸੀਪਲ ਸ੍ਰੀ ਹਰਿੰਦਰ ਸੈਣੀ, ਰਾਜੇਸ਼ ਡੋਗਰਾ, ਰਾਜਦੀਪਕ, ਤਰੁਣ ਪਠਾਨੀਆ, ਮਲਕੀਤ ਸਿੰਘ, ਅਮਿਤ, ਸੁਮੇਸ਼ ਕੁਮਾਰ, ਲਲਿਤਾ, ਸ਼ਵੇਤਾ, ਡੀਐਸਐਮ ਸ੍ਰੀ ਬਲਵਿੰਦਰ ਸੈਣੀ, ਡੀਐਸਐਮ ਨਰਿੰਦਰ ਲਾਲ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਵਨੀਤ ਮਹਾਜਨ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਸੁਮਿਤ ਕੁਮਾਰ, ਜੋਗਿੰਦਰ ਸਿੰਘ ਸਮੇਤ ਸਮੂਹ ਦਫ਼ਤਰੀ ਅਮਲੇ ਨੇ ਸ਼ਿਰਕਤ ਕਰਕੇ ਨਵੇਂ ਵਰ੍ਹੇ ਦੀ ਖੁਸ਼ਆਮਦੀਦ ਪ੍ਰਭੂ ਦਾ ਗੁਣਗਾਨ ਕਰਕੇ ਅਤੇ ਆਸ਼ੀਰਵਾਦ ਲੈ ਕੇ ਕੀਤੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ ਕੁਮਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਨੇ ਸਮੁੱਚੇ ਅਧਿਆਪਕਾਂ ਨੂੰ ਨਵੇਂ ਵਰ੍ਹੇ ਦੀ ਮੁਬਾਰਕਵਾਦ ਦਿੰਦੇ ਹੋਏ ਕਿਹਾ ਕਿ ਤਬਦੀਲੀ ਕੁਦਰਤ ਦਾ ਨਿਯਮ ਹੈ। ਇਸ ਨੂੰ ਇੱਕ ਰਵਾਇਤ ਵਾਂਗ ਮਨਾਉਣਾ ਮਨੁੱਖ ਨੂੰ ਆਸ਼ਾਵਾਦੀ ਬਣਾਈ ਰੱਖਣ ਵਿੱਚ ਸਹਾਈ ਹੁੰਦਾ ਹੈ। ਬੀਤਿਆ ਸਮਾਂ ਹਮੇਸ਼ਾ ਵਰਤਮਾਨ ਨੂੰ ਰਾਹ ਦਿਖਾਉਦਾ ਹੈ ਅਤੇ ਉਸ ਵਿੱਚੋਂ ਭਵਿੱਖ ਨੂੰ ਦੇਖਣ ਦੀ ਕਾਬਲੀਅਤ ਬਖਸ਼ਦਾ ਹੈ। ਨਵਾਂ ਸਾਲ ਹਮੇਸ਼ਾ ਇਹ ਮੁਬਾਰਕ ਸੁਨੇਹਾ ਲੈ ਕੇ ਆਉਂਦਾ ਹੈ ਕਿ ਪਰਮਾਤਮਾ ਨੇ ਸਾਨੂੰ ਅਣਜਾਣ ਪੁਣੇ ਵਿੱਚ ਕੀਤੀਆਂ ਪਿਛਲੀਆਂ ਗਲਤੀਆਂ ਨੂੰ ਸੁਧਾਰਨ ਦਾ ਇੱਕ ਹੋਰ ਸੁਨਹਿਰੀ ਮੌਕਾ ਦਿੱਤਾ ਹੈ। ਉਨ੍ਹਾਂ ਪੂਰੇ ਅਧਿਆਪਕ ਜਗਤ ਅਤੇ ਸ਼ਹਿਰ ਵਾਸੀਆਂ ਨੂੰ 2023 ਨੂੰ ਖ਼ੁਸ਼ ਆਮਦੀਦ ਕਹਿੰਦਿਆਂ ਸੱਭ ਨੂੰ ਇੱਕ-ਦੂਜੇ ਨੂੰ ਸਿਹਤਮੰਦ ਅਤੇ ਪਰਿਵਾਰਿਕ ਸੁੱਖ-ਸ਼ਾਂਤੀ ਦੀਆਂ ਦੁਆਵਾਂ ਦਿੰਦੇ ਹੋਏ ਪ੍ਰਮਾਤਮਾ ਦੀ ਮਿਹਰ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਜਲਦੀ ਉਠਣਾ, ਈਸ਼ਵਰ ਵੰਦਨਾ ਆਦਿ ਸਾਤਵਿਕ ਗੁਣਾਂ ਨੂੰ ਅਪਣਾਉਣਾ ਚਾਹੀਦਾ ਹੈ, ਤਾਂ ਕਿ ਸਮਾਜ ਵਿੱਚ ਇੱਕ ਪਵਿੱਤਰ ਅਤੇ ਪ੍ਰੇਰਨਾਦਾਇਕ ਮਾਹੌਲ ਸਿਰਜਿਆ ਜਾ ਸਕੇ। ਇਸ ਮੌਕੇ ਸ਼ਲੋਕਾ ਦੇ ਉਚਾਰਨ ਅਤੇ ਸ਼ਾਂਤੀ ਪਾਠ ਨਾਲ ਸਮਾਜ ਭਲਾਈ ਲਈ ਪ੍ਰਰਾਥਨਾ ਕੀਤੀ ਗਈ।

Previous articleਕਿਸਾਨਾਂ ਦਾ ਜਥਾ ਜ਼ੀਰਾ ਵਿੱਖੇ ਚਲ ਰਹੇ ਧਰਨੇ ਵਿੱਚ ਸ਼ਾਮਲ ਹੋਣ ਲਈ ਰਵਾਨਾ
Next articleਡੀ.ਈ.ਓ. ਭਾਟੀਆ ਵੱਲੋਂ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਿਸ਼ਨ 100% ਗਿਵ ਯੂਅਰ ਬੈਸਟ ਲਈ ਕੀਤਾ ਪ੍ਰੇਰਿਤ
Editor-in-chief at Salam News Punjab

LEAVE A REPLY

Please enter your comment!
Please enter your name here