Home ਗੁਰਦਾਸਪੁਰ ਕਿਸਾਨਾਂ ਦਾ ਜਥਾ ਜ਼ੀਰਾ ਵਿੱਖੇ ਚਲ ਰਹੇ ਧਰਨੇ ਵਿੱਚ ਸ਼ਾਮਲ ਹੋਣ ਲਈ...

ਕਿਸਾਨਾਂ ਦਾ ਜਥਾ ਜ਼ੀਰਾ ਵਿੱਖੇ ਚਲ ਰਹੇ ਧਰਨੇ ਵਿੱਚ ਸ਼ਾਮਲ ਹੋਣ ਲਈ ਰਵਾਨਾ

20
0

ਕਾਦੀਆ (ਸਲਾਮ ਤਾਰੀ)
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਜਿਲ੍ਹਾ ਗੁਰਦਾਸਪੁਰ ਦੇ ਬਲਾਕ ਸ਼੍ਰੀ ਹਰਗੋਬਿੰਦ ਪੁਰ ਕਾਦੀਆਂ ਵਲੋਂ ਅੱਜ ਕਿਸਾਨਾਂ ਦਾ ਵੱਡਾ ਕਾਫਲਾ ਬਲਾਕ ਸਕੱਤਰ ਕੁਲਦੀਪ ਸਿੰਘ ਸੈਰੋਵਾਲ ਅਤੇ ਬਲਾਕ ਖਜਾਨਚੀ ਪਾਲ ਸਿੰਘ ਚੀਮਾ ਖੁੱਡੀ ਦੀ ਅਗਵਾਈ ਵਿਚ ਜੀਰਾ ਵਿਚ ਚਲ ਰਹੇ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਦਾ ਰਵਾਨਾ ਹੋਇਆ।
ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜੀਰਾ ਵਿਚ ਮਾਲਬਰੋਸ ਸ਼ਰਾਬ ਫੈਕਟਰੀ ਖਿਲਾਫ ਚਲ ਰਿਹਾ ਮੋਰਚਾ ਸਿਰਫ਼ ਸਥਾਨਕ ਸੰਘਰਸ਼ ਨਹੀਂ ਹੈ ਸਗੋਂ ਪੰਜਾਬ ਅਤੇ ਹਿੰਦੋਸਤਾਨ ਦੇ ਜਲ ਜੰਗਲ ਅਤੇ ਜਮੀਨ ਸਮੇਤ ਵਾਤਾਵਰਣ ਨੂੰ ਬਚਾਉਣ ਲਈ ਵੱਡੀ ਮਹੱਤਤਾ ਵਾਲਾ ਸਾਂਝਾ ਮੋਰਚਾ ਬਣ ਚੁੱਕਾ ਹੈ। ਇਸ ਕਰਕੇ ਇਸ ਮੋਰਚੇ ਦੀ ਜਿੱਤ ਹੀ ਲੋਕਾਂ ਦੇ ਜੀਵਨ ਜਿਊਣ ਦੇ ਹੱਕ ਦੀ ਜਾਮਨੀ ਬਣਦੀ ਹੈ ਕਿਉਂਕਿ ਹਾਕਮ ਜਮਾਤ ਦਾ ਵਾਤਾਵਰਣ ਦੇ ਦੁਸ਼ਮਣ ਕਾਰਪੋਰੇਟ ਘਰਾਣਿਆਂ ਨਾਲ ਮਜਬੂਤ ਗੱਠਜੋੜ ਹੈ ਜਿਸ ਨੂੰ ਹਰਾਉਣ ਲਈ ਵਿਸ਼ਾਲ ਏਕਾ ਅੱਤ ਜਰੂਰੀ ਹੈ ਅਤੇ ਮੋਰਚੇ ਦੀ ਜਿੱਤ ਤੱਕ ਕਾਫਲੇ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਲਈ ਜਾਂਦੇ ਰਹਿਣਗੇ।
ਇਸ ਕਾਫਲੇ ਵਿੱਚ ਜਸਬੀਰ ਸਿੰਘ ਬਸਰਾਵਾਂ ਕੁਲਵਿੰਦਰ ਸਿੰਘ ਬਸਰਾਵਾਂ ਅਮਰਜੀਤ ਸਿੰਘ ਬਸਰਾਵਾਂ ਹਰਜੀਤ ਸਿੰਘ ਮਠੋਲਾ ਕੁਲਵਿੰਦਰ ਸਿੰਘ ਮਠੋਲਾ ਗੁਰਨਾਮ ਸਿੰਘ ਸਤਨਾਮ ਸਿੰਘ ਗੁਰਸ਼ਰਨ ਸਿੰਘ ਸੈਰੋਵਾਲ ਜੋਗਿੰਦਰ ਸਿੰਘ ਚੀਮਾ ਖੁੱਡੀ ਅਤੇ ਬਖਸ਼ੀਸ਼ ਸਿੰਘ ਭਰਥ ਆਦਿ ਸਾਥੀ ਸ਼ਾਮਲ ਹਨ।

Previous article
Next articleਜ਼ਿਲ੍ਹਾ ਸਿੱਖਿਆ ਦਫ਼ਤਰ ਵਿਖੇ ਨਵੇਂ ਸਾਲ ਦੇ ਸ਼ੁਭ-ਆਗਮਨ ਮੌਕੇ ਪਵਿੱਤਰ ਵੈਦਿਕ ਮੰਤਰਾਂ ਦੇ ਉਚਾਰਨ ਨਾਲ ”ਹਵਨ ਕਰਵਾਇਆ।
Editor-in-chief at Salam News Punjab

LEAVE A REPLY

Please enter your comment!
Please enter your name here