spot_img
Homeਮਾਝਾਗੁਰਦਾਸਪੁਰਸਿਹਤ ਵਿਭਾਗ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਲੋਕਾਂ ਨੂੰ ਕੀਤਾ ਸੀਤ ਲਹਿਰ...

ਸਿਹਤ ਵਿਭਾਗ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਲੋਕਾਂ ਨੂੰ ਕੀਤਾ ਸੀਤ ਲਹਿਰ ਬਾਰੇ ਜਾਗਰੂਕ ਗੁਰਬਚਨ ਸਿੰਘ ਬਮਰਾਹ ਲਵਲੀ ਨਾਗੀ

ਕਾਦੀਆ 6 ਜਨਵਰੀ (ਸਲਾਮ ਤਾਰੀ)
ਪੰਜਾਬ ਵਿੱਚ ਦਿਨੋਂ ਦਿਨ ਵਧ ਰਹੀ ਸੀਤ ਲਹਿਰ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਡਿਪਟੀ ਕਮਿਸ਼ਨਰ ਸਾਹਿਬ ਗੁਰਦਾਸ ਪੁਰ ਜਿਲਾ ਐਪੀਡਿਮੈਲੋਜਿਸਟ ਗੁਰਦਾਸਪੁਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾਕਟਰ ਮੈਡਮ ਕੁਲਵਿੰਦਰ ਕੌਰ ਦੀ ਦੇਖ ਰੇਖ ਹੇਠ ਸੀ, ਐਚ, ਸੀ, ਕਾਦੀਆਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸ੍ਰੀ ਮਨੋਹਰ ਲਾਲ ਦੀ ਰਹਿਨੁਮਾਈ ਹੇਠ ਹੈਲਥ ਇੰਸਪੈਕਟਰ ਸ੍ਰ ਕੁਲਬੀਰ ਸਿੰਘ ਬੋਪਾਰਾਏ ਨੇ ਟੀਮ ਸਮੇਤ ਕਾਦੀਆਂ ਸ਼ਹਿਰ ਵਿਚ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਤ ਲਹਿਰ ਤੋਂ ਬਚਣ ਲਈ ਜਿਨ੍ਹਾਂ ਹੋ ਸਕੇ ਘਰਾਂ ਵਿੱਚ ਰਹੋ ਸਫ਼ਰ ਕਰਨ ਦਾ ਵੱਧ ਤੋਂ ਵੱਧ ਪ੍ਰਹੇਜ ਕਰੋ ਕੱਪੜੇ ਢਿਲੇ ਅਤੇ ਗਰਮ ਉਨੀ ਕੱਪੜੇ ਹੀ ਪਹਿਨੋ ਦਸਤਾਨੇ , ਮਫਰਲ , ਗਰਮ ਜੁਰਾਬਾਂ, ਪਹਿਨੋ , ਸਰੀਰ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਖਾਣ ਪੀਣ ਵਾਲੀਆਂ ਵਸਤੂਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਘਰਾਂ ਵਿੱਚ ਬਜ਼ੁਰਗਾਂ ਦੀ ਸਿਹਤ ਦਾ ਖਾਸ ਧਿਆਨ ਰੱਖਿਆ ਜਾਵੇ ਤਰਲ ਪਦਾਰਥਾਂ ਦਾ ਸੇਵਨ ਘੱਟ ਕੀਤਾ ਜਾਵੇ ਬੋਪਾਰਾਏ ਨੇ ਠੰਡ ਲੱਗਣ ਨਾਲ ਸਾਡੀ ਚਮੜੀ ਤੇ ਹੋਣ ਵਾਲੀਆਂ ਨਿਸ਼ਾਨੀਆਂ ਅਤੇ ਬਚਾਅ ਸਬੰਧੀ ਸਾਵਧਾਨੀਆ ਬਾਰੇ ਜਾਣਕਾਰੀ ਦਿੱਤੀ ਜੇਕਰ ਕਿਸੇ ਵਿਅਕਤੀ ਨੂੰ ਕੰਬਣੀ ਛੇੜਦੀ ਹੈ ਜਾਂ ਜ਼ਿਆਦਾ ਖਾਂਸੀ ਹੋਣ ਦੇ ਨਾਲ ਬੁਖਾਰ , ਹੁੰਦਾ ਹੈ ਤਾਂ ਲਾਪਰਵਾਹੀ ਨਹੀਂ ਕਰਨੀ ਚਾਹੀਦੀ ਤੁਰੰਤ ਮਹਿਰ ਡਾਕਟਰਾ ਦੀਆਂ ਸਲਾਹਾਂ ਮੁਤਾਬਕ ਇਲਾਜ ਕਰਵਾਇਆ ਜਾਵੇ ਬੱਚਿਆਂ ਨੂੰ ਲੋੜ ਅਨੁਸਾਰ ਹੀ ਖਾਣ ਪੀਣ ਵਾਲੀਆਂ ਵਸਤੂਆਂ ਦਿਤੀਆਂ ਜਾਣ ਇਸ ਮੌਕੇ ਸਿਹਤ ਵਿਭਾਗ ਕਾਦੀਆਂ ਦੀ ਟੀਮ ਸੱਤਪਾਲ ਸਿੰਘ, ਜੁਗਰਾਜ ਸਿੰਘ, ਸੁਖਵਿੰਦਰ ਸਿੰਘ, ਅਮਰੀਕ ਸਿੰਘ, ਲਖਬੀਰ ਸਿੰਘ, ਬਲਵਿੰਦਰ ਸਿੰਘ, ਨਰਿੰਦਰ ਸਿੰਘ ਬਿੱਲਾ ਆਦਿ ਸਾਰੇ ਮੈਂਬਰ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments