spot_img
Homeਮਾਝਾਗੁਰਦਾਸਪੁਰਐਲੀਮੈਂਟਰੀ ਟੀਚਰਜ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ

ਐਲੀਮੈਂਟਰੀ ਟੀਚਰਜ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ

 

*ਗੁਰਦਾਸਪੁਰ 05 ਜਨਵਰੀ (ਸਲਾਮ ਤਾਰੀ ) *

*ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਸੂਬਾਈ ਆਗੂ ਹਰਪ੍ਰੀਤ ਸਿੰਘ ਪਰਮਾਰ ਅਤੇ ਜਨਰਲ ਸਕੱਤਰ ਅਸ਼ਵਨੀ ਫੱਜੂਪੁਰ ਦੀ ਸਾਂਝੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਗੁਰਦਾਸਪੁਰ ਹਿਮਾਸ਼ੂ ਅਗਰਵਾਲ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ ਜਿਸ ਵਿੱਚ ਪ੍ਰਾਇਮਰੀ ਅਧਿਆਪਕਾਂ ਦੀਆਂ ਤਨਖਾਹਾਂ ਦਾ ਮਹੀਨੇ-ਮਹੀਨੇ ਦੀ ਬਜਾਏ ਸਾਰੇ ਸਾਲ ਦਾ ਬਜਟ ਜ਼ਾਰੀ ਕਰਨ , ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਦੇ ਕੁਹਾਰ/ਸਵੀਪਰ (ਪਾਰਟ ਟਾਈਮ) ਦੇ ਮਾਣ ਭੱਤੇ ਵਿੱਚ ਵਾਧਾ ਕਰਨ ਜੋ ਕਿ ਪਿਛਲੇ ਤਿੰਨ ਸਾਲਾਂ ਤੋਂ 2007 ਰੁਪਏ ਪ੍ਰਤੀ ਮਹੀਨਾ ਲੈ ਰਹੇ ਹਨ , ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਦੇ ਈ.ਟੀ.ਟੀ. ਅਧਿਆਪਕ, ਹੈੱਡ ਟੀਚਰ , ਸੈਂਟਰ ਹੈੱਡ ਟੀਚਰ ਦਾ ਪਿਛਲੇ ਦੋ ਸਾਲ ਤੋਂ ਪੈਡਿਗ ਮੈਡੀਕਲ ਬਿੱਲਾਂ ਦਾ ਬਜਟ ਜਾਰੀ ਕਰਨ ਅਤੇ ਸੈਕੰਡਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਵਾਂਗ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਦਾ ਵੀ ਸਾਰੇ ਸਾਲ ਦਾ ਬਜਟ ਜ਼ਾਰੀ ਕੀਤਾ ਜਾਵੇ। ਇਸ ਦੌਰਾਨ ਯੂਨੀਅਨ ਆਗੂਆਂ ਅਸ਼ਵਨੀ ਫੱਜੂਪੁਰ ਅਤੇ ਹਰਪ੍ਰੀਤ ਸਿੰਘ ਪਰਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਭਰੋਸਾ ਦਿੱਤਾ ਕਿ ਕੁਹਾਰ/ਸਵੀਪਰ ਦੀ ਤਨਖਾਹ ਦਾ ਅਪ੍ਰੈਲ 2023 ਤੋਂ ਜ਼ਰੂਰ ਵਾਧਾ ਕੀਤਾ ਜਾਵੇਗਾ ਅਤੇ ਬਾਕੀ ਮੰਗਾਂ ਬਾਰੇ ਮੁੱਖ ਮੰਤਰੀ ਪੰਜਾਬ ਨੂੰ ਲਿਖ ਕੇ ਮੰਗ ਪੱਤਰ ਭੇਜ ਦਿੱਤਾ ਜਾਵੇਗਾ। ਇਸ ਮੌਕੇ ਗੁਰਵਿੰਦਰ ਸਿੰਘ ਸੈਣੀ, ਗੁਰਪ੍ਰੀਤ ਬਾਜਵਾ , ਰਛਪਾਲ ਉਦੋਕੇ, ਨਿਸ਼ਾਨ ਸਿੰਘ ਖਾਨਪੁਰ ਤੇ ਪਰਮਜੀਤ ਲੁਬਾਣਾ, ਭੁਪਿੰਦਰ ਸਿੰਘ ਦਿਓ , ਗਗਨਦੀਪ ਸਿੰਘ , ਭੁਪਿੰਦਰ ਸਿੰਘ ਪੱਡਾ , ਲਖਬੀਰ ਸਿੰਘ ਅੰਮੋਨੰਗਲ , ਬਰਿੰਦਰ ਸਿੰਘ ਪੱਡਾ , ਜਸਵਿੰਦਰ ਸਿੰਘ ਪੱਖੋਵਾਲ ਹਾਜ਼ਰ ਸਨ। *

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments