Home ਗੁਰਦਾਸਪੁਰ ਚੱਡਾ ਸ਼ੁਗਰ ਮਿਲ ਅਤੇ ਪ੍ਰਾਈਵੇਟ ਇੰਡਸਟਰੀ ਵੱਲੋਂ ਸੀ ਐਚ ਸੀ ਭਾਮ ਵਿਖੇ...

ਚੱਡਾ ਸ਼ੁਗਰ ਮਿਲ ਅਤੇ ਪ੍ਰਾਈਵੇਟ ਇੰਡਸਟਰੀ ਵੱਲੋਂ ਸੀ ਐਚ ਸੀ ਭਾਮ ਵਿਖੇ ਟੀ ਬੀ ਦੇ ਮਰੀਜ਼ਾਂ ਨੂੰ ਮੁਫਤ ਰਾਸ਼ਨ ਵੰਡਿਆ ਗਿਆ

21
0

 

ਹਰਚੋਵਾਲ ,5 ਜਨਵਰੀ ( ਸਲਾਮ ਤਾਰੀ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕੁਲਵਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ ਦੀ ਯੋਗ ਅਗਵਾਈ ਹੇਠ ਸੀ ਐੱਚ ਸੀ ਭਾਮ ਵਿਖੇ ਚੱਡਾ ਸ਼ੁਗਰ ਮਿਲ ਅਤੇ ਪ੍ਰਾਈਵੇਟ ਇੰਡਸਟਰੀ ਦੀ ਮੈਨਜਮੈਂਟ ਕਮੇਟੀ ਵੱਲੋਂ ਟੀ ਬੀ ਦੇ ਮਰੀਜ਼ਾਂ ਨੂੰ ਮੁਫਤ ਰਾਸ਼ਨ ਵੰਡਿਆ ਗਿਆ । ਇਸ ਮੌਕੇ ਤੇ ਐਸ ਐਮ ਓ ਡਾਕਟਰ ਜਤਿੰਦਰ ਭਾਟੀਆ ਅਤੇ ਚੱਢਾ ਸ਼ੁਗਰ ਮਿਲ ਦੇ ਨੁਮਾਇੰਦੇ ਡਾਕਟਰ ਵਿਕਾਸ ਨੇ ਦੱਸਿਆ ਕਿ ਕਮੇਟੀ ਬਿਨਾਂ ਕਿਸੇ ਭੇਦ ਭਾਵ ਤੋ ਲੋੜਵੰਦਾਂ ਨੂੰ ਰਾਸ਼ਨ ਵੰਡਣ ਦਾ ਕੰਮ ਕਰਨਾ ਚਾਹੁੰਦੀ ਹੈ। ਕਮਿਊਨਿਟੀ ਸਪੋਰਟ ਪ੍ਰੋਗਰਾਮ ਹੇਠ ਟੀ ਬੀ ਦੇ ਮਰੀਜ਼ਾਂ ਨੂੰ ਮੁਫਤ ਰਾਸ਼ਨ ਵੰਡਣ ਹੇਠ ਅੱਜ ਬਲਾਕ ਭਾਮ ਅਧੀਨ ਆਉਂਦੇ 11 ਟੀ ਬੀ ਦੇ ਮਰੀਜਾਂ ਨੂੰ ਫੂਡ ਬਸਕੀਟ ਵੰਡੀਆਂ ਗਈਆਂ। ਓਹਨਾ ਦਸਿਆ ਕਿ ਸਿਹਤ ਵਿਭਾਗ ਤਾਂ ਦਵਾਈਆਂ ਰਾਹੀਂ ਮਰੀਜਾਂ ਦੀ ਸੇਵਾ ਨਿਭਾ ਰਿਹਾ ਹੈ ਪਰ ਨਾਲ ਹੀ ਉਹਨਾਂ ਨੂੰ ਸੰਤੁਲਿਤ ਆਹਾਰ ਦੀ ਵੀ ਜਰੂਰਤ ਹੁੰਦੀ ਹੈ ਜੋ ਕੇ ਕਈ ਵਾਰੀ ਆਰਥਿਕ ਮਜਬੂਰੀ ਕਰਕੇ ਪੁਰੀ ਨਹੀਂ ਹੋ ਪਾਉਂਦੀ । ਇਸੇ ਆਰਥਿਕ ਮਜਬੂਰੀ ਨੂੰ ਦੂਰ ਕਰਨ ਹਿਤ ਚੱਢਾ ਸ਼ੂਗਰ ਮਿਲ ਐਨ ਜੀ ਓ ਵੱਲੋਂ ਉਭਰ ਕੇ ਸਾਹਮਣੇ ਆਈ। ਐਸ ਐਮ ਓ ਡਾਕਟਰ ਜਤਿੰਦਰ ਭਾਟੀਆ ਵਲੋਂ ਇਸ ਉਪਰਾਲੇ ਦੀ ਸ਼ਾਲਾਗਾ ਕੀਤੀ ਗਈ। ਇਸ ਮੌਕੇ ਤੇ ਐਸ ਐਮ ਓ ਡਾਕਟਰ ਜਤਿੰਦਰ ਭਾਟੀਆ, ਡਾਕਟਰ ਵਿਕਾਸ(ਚੱਢਾ ਸ਼ੂਗਰ ਮਿਲ), ਬੀ ਈ ਈ ਸੁਰਿੰਦਰ ਕੌਰ, ਹੈਲਥ ਇੰਸਪੇਕਟਰ ਕੁਲਜੀਤ ਸਿੰਘ, ਮਨਿੰਦਰ ਸਿੰਘ, ਜਤਿੰਦਰ ਸਿੰਘ ਐਸ ਟੀ ਐਸ, ਕੁਲਦੀਪ ਸਿੰਘ, ਸਰਬਜੀਤ ਸਿੰਘ, ਐਲ ਐੱਚ ਵੀ ਹਰਭਜਨ ਕੌਰ, ਰਾਜਵਿੰਦਰ ਕੌਰ ਆਦਿ ਹਾਜਿਰ ਰਹੇ।

Previous articleਮਹਾਰਾਸ਼ਟਰ ਬਿਜਲੀ ਕਾਰਪੋਰੇਸ਼ਨ ਦਾ ਵੰਡ ਖੇਤਰ ਨਿਜੀ ਕੰਪਨੀਆਂ ਨੂੰ ਸੌਪਣ ਦੇ ਵਿਰੋਧ ਵਿਚ ਰੈਲੀ ਕਰਕੇ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ ।
Next articleਐਲੀਮੈਂਟਰੀ ਟੀਚਰਜ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ
Editor-in-chief at Salam News Punjab

LEAVE A REPLY

Please enter your comment!
Please enter your name here