Home ਗੁਰਦਾਸਪੁਰ ਦਸਮੇਸ਼ ਪਿਤਾ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਤੋਂ ਸਜਾਇਆ...

ਦਸਮੇਸ਼ ਪਿਤਾ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਤੋਂ ਸਜਾਇਆ ਮਹਾਨ ਨਗਰ ਕੀਰਤਨ ਜਥੇਦਾਰ ਗੋਰਾ ਨੇ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਨਗਰ ਕੀਰਤਨ ਦਾ ਕੀਤਾ ਭਰਵਾਂ ਸਵਾਗਤ

16
0

ਕਾਦੀਆਂ 4 ਜਨਵਰੀ (ਮੁਨੀਰਾ ਸਲਾਮ ਤਾਰੀ)

ਸਾਹਿਬ ਏ ਕਮਾਲ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਧਰਮਪੁਰਾ ਕਾਦੀਆਂ ਤੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਆਕਾਸ਼ ਗੁੰਜਾਊ ਖ਼ਾਲਸਾਈ ਜੈਕਾਰਿਆਂ ਦੇ ਨਾਲ ਮਹਾਨ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਵਿੱਚ ਖਾਲਸਾਈ ਗੱਤਕੇ ਦੇ ਜੌਹਰ ਦਿਖਾਏ ਜਾ ਰਹੇ ਸਨ।ਵੱਖ ਵੱਖ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਜਾ ਰਿਹਾ ਸੀ ਅਤੇ ਸੇਵਾ ਸਭਾ ਸੁਸਾਇਟੀਆ ਦੇ ਜਥਿਆਂ ਵੱਲੋਂ ਸਬਦ ਕੀਰਤਨ ਪੜ ਕੇ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਿਆ ਗਿਆ।
ਇਸ ਮੌਕੇ ਤੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਪੰਜ ਪਿਆਰੇ ਸਾਹਿਬਾਨ ਤੇ ਗ੍ਰੰਥੀ ਸਿੰਘ ਸਾਹਿਬ ਅਤੇ ਵੱਖ ਵੱਖ ਧਾਰਮਿਕ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਨਤਮਸਤਕ ਹੋ ਕੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਵਾਸਤੇ ਵੱਖ ਵੱਖ ਸਥਾਨਾਂ ਤੇ ਵੱਖ ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ ਸਨ।
ਇਸ ਮੌਕੇ ਤੇ ਸ੍ਰ ਤਰਲੋਕ ਸਿੰਘ ਰਜ਼ਾਦਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਧਰਮਪੁਰਾ,ਸ੍ਰ ਕਰਤਾਰ ਸਿੰਘ ਬਾਜਵਾ ਸਕੱਤਰ ਜਨਰਲ, ਗਿਆਨੀ ਸੁਰਜੀਤ ਸਿੰਘ ਜਨਰਲ ਸਕੱਤਰ,ਸ੍ਰ ਗੁਰਤਿੰਦਰ ਪਾਲ ਸਿੰਘ ਭਾਟੀਆ ਮੀਤ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਭਾਈ ਲਖਵਿੰਦਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਧਰਮਪੁਰਾ, ਭਾਈ ਜਗਜੀਤ ਸਿੰਘ ਹਜ਼ੂਰੀ ਰਾਗੀ, ਸ੍ਰ ਤਰਸੇਮ ਸਿੰਘ ਪ੍ਰਧਾਨ ਗੁਰਦੁਆਰਾ ਗੁਰੂ ਤੇਗ ਬਹਾਦਰ,ਸ੍ਰ ਸੁਖਜਿੰਦਰ ਸਿੰਘ ਕਾਹਲੋ,ਸ੍ਰ ਹਰਦੇਵ ਸਿੰਘ ਰਿਆੜ,ਸ੍ਰ ਰਘਬੀਰ ਸਿੰਘ ਭਾਟੀਆ,ਸ੍ਰ ਜਸਵਿੰਦਰ ਸਿੰਘ ਭਾਟੀਆ,ਰਿੰਪਲ ਸੰਧੂ,ਸ੍ਰ ਗਗਨਦੀਪ ਸਿੰਘ ਗਿੰਨੀ,ਸ੍ਰ ਸੁਖਵਿੰਦਰ ਪਾਲ ਸਿੰਘ ਭਾਟੀਆ,ਸ੍ਰ ਜੋਗਿੰਦਰ ਸਿੰਘ,ਸ੍ਰ ਚੈਣ ਸਿੰਘ, ਭਾਈ ਅਮਰਜੀਤ ਸਿੰਘ ਬੁੱਟਰ, ਡਾਕਟਰ ਅਮਰਜੀਤ ਸਿੰਘ ਟੀਟੂ,ਸ੍ਰ ਦਵਿੰਦਰ ਪਾਲ ਸਿੰਘ ਭਾਟੀਆ ਰਿਟਾ ਐਕਸੀਅਨ ਮੰਡੀ ਬੋਰਡ, ਸ੍ਰ ਹਰਪ੍ਰੀਤ ਸਿੰਘ ਪਿੰਕਾ, ਸ੍ਰ ਸੁਖਪ੍ਰੀਤ ਸਿੰਘ ਸੈ਼ਬੀ,ਸ੍ਰ ਜਗਜੀਤ ਸਿੰਘ ਫ਼ਖ਼ਰ,ਸ੍ਰ ਅਵਤਾਰ ਸਿੰਘ ਨਿਰਮਾਣ ਪ੍ਰਧਾਨ ਗੁਰਦੁਆਰਾ ਅਕਾਲਗੜ੍ਹ ਸਾਹਿਬ,ਸ੍ਰ ਨਿਰਮਲ ਸਿੰਘ ਪ੍ਰਧਾਨ ਗੁਰਦੁਆਰਾ ਸ਼ਹੀਦ ਗੰਜ, ਬਾਬਾ ਗੁਰਦਿਆਲ ਸਿੰਘ ਕਾਦੀਆਂ, ਬਾਬਾ ਚਰਨਜੀਤ ਸਿੰਘ ਗ੍ਰੰਥੀ,ਸ੍ਰ ਦਿਲਬਾਗ ਸਿੰਘ ਪ੍ਰਧਾਨ ਗੁਰਦੁਆਰਾ ਬਾਬਾ ਬੰਦਾ ਬਹਾਦਰ,ਸ੍ਰ ਲਖਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਭਗਤ ਸੈਣ, ਬੀਬੀ ਸ਼ਰਨਜੀਤ ਕੌਰ ਜਿੰਦੜ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ,ਸ੍ਰ ਸੁਖਪ੍ਰੀਤ ਸਿੰਘ ਸੈ਼ਬੀ ਐਮ ਸੀ, ਬੀਬੀ ਪਰਮਜੀਤ ਕੌਰ ਸੰਧੂ ਐਮ ਸੀ, ਬੀਬੀ ਹਰਪਾਲ ਕੌਰ ਐਮ ਸੀ, ਸ੍ਰੀ ਵਿਜੇ ਕੁਮਾਰ ਐਮ ਸੀ, ਸ੍ਰ ਗਗਨਦੀਪ ਸਿੰਘ ਗਿੰਨੀ ਐਮ ਸੀ, ਸ੍ਰ ਲਖਬੀਰ ਸਿੰਘ ਬਸਰਾਏ, ਡਾਕਟਰ ਹਰਪਾਲ ਸਿੰਘ,ਸ੍ਰ ਜੋਗਿੰਦਰ ਸਿੰਘ ਟਾਇਰਾ ਵਾਲੇ,ਸ੍ਰ ਬਿਕਰਮਜੀਤ ਸਿੰਘ ਹੈਪੀ,ਸ੍ਰ ਅਵਤਾਰ ਸਿੰਘ ਬਸਰਾਵਾਂ, ਸ੍ਰ ਗੁਰਮੁੱਖ ਸਿੰਘ ਬਸਰਾਵਾਂ, ਸ੍ਰ ਕੁਲਵੰਤ ਸਿੰਘ,ਸ੍ਰ ਅਰਸ਼ਪ੍ਰੀਤ ਸਿੰਘ ਸਾਹਿਬ,ਸ੍ਰ ਨਵਪ੍ਰੀਤ ਸਿੰਘ ਪ੍ਰਿੰਸ, ਸ੍ਰ ਦਲਜੀਤ ਸਿੰਘ ਭਾਟੀਆ,ਸ੍ਰ ਅਮਨਪ੍ਰੀਤ ਸਿੰਘ ਭਾਟੀਆ ਆਦਿ ਸੰਗਤਾਂ ਨਗਰ ਕੀਰਤਨ ਵਿੱਚ ਨਤਮਸਤਕ ਹੋਈਆਂ।

Previous article
Next articleਕਾਦੀਆਂ ਦੀ ਨਵਦੀਪ ਕੋਰ ਨੇ ਤੋੜਿਆ ਵੇਟ ਲਿਫਟਿੰਗ ਚ ਨੈਸ਼ਨਲ ਰਿਕਾਰਡ
Editor-in-chief at Salam News Punjab

LEAVE A REPLY

Please enter your comment!
Please enter your name here