Home ਗੁਰਦਾਸਪੁਰ ਪੋਲਿਓ ਤੋਂ ਸੌ ਫੀਸਦੀ ਸੁਰੱਖਿਆ ਲਈ ਬੱਚਿਆਂ ਨੂੰ ਲਗਾਇਆ ਜਾਵੇਗਾ ਪੋਲਿਓ ਦਾ...

ਪੋਲਿਓ ਤੋਂ ਸੌ ਫੀਸਦੀ ਸੁਰੱਖਿਆ ਲਈ ਬੱਚਿਆਂ ਨੂੰ ਲਗਾਇਆ ਜਾਵੇਗਾ ਪੋਲਿਓ ਦਾ ਤੀਜਾ ਟੀਕਾ

21
0

ਹਰਚੋਵਾਲ,4ਜਨਵਰੀ( ਸੁਰਿੰਦਰ ਕੋਰ) ਸਿਵਲ ਸਰਜਨ, ਗੁਰਦਾਸਪੁਰ ਡਾਕਟਰ ਕੁਲਵਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ ਦੀ ਯੋਗ ਅਗਵਾਈ ਹੇਠ ਬਲਾਕ ਭਾਮ ਵਿਖੇ ਮਮਤਾ ਦਿਵਸ ਦੇ ਮੌਕੇ ਤੇ 9ਮਹੀਨੇ ਦੇ ਬੱਚੇ ਨੂੰ ਪੋਲਿਓ ਦੇ ਟੀਕੇ ਦੀ ਤੀਜੀ ਡੋਜ ਲਗਾ ਕੇ ਆਗਾਜ਼ ਕੀਤਾ ਗਿਆ। ਇਸੇ ਲੜੀ ਤਹਿਤ ਬਲਾਕ ਭਾਮ ਦੇ ਹਰੇਕ ਹੇਲਥ ਅਤੇ ਵੇਲਨੇਸ ਸੈਂਟਰ ਵਿਖੇ ਅੱਜ ਜਿਹੜੇ ਬੱਚੇ ਐਫ ਆਈ ਪੀ ਵੀ (fipv )ਦੇ ਡੀਉ ਬਣਦੇ ਸਨ, ਉਹਨਾਂ ਨੂੰ ਇਹ ਟੀਕਾ ਲਗਾਇਆ ਗਿਆ। ਐਸ ਐਮ ਓ ਡਾਕਟਰ ਜਤਿੰਦਰ ਭਾਟੀਆ ਵੱਲੋਂ ਫੀਲਡ ਵਿਚ ਵਿਸਿਟ ਕਰਦੇ ਹੋਏ ਇਸਦੀ ਸੁਪਰਵਿਜਨ ਕੀਤੀ ਗਈ। ਉਹਨਾਂ ਦੱਸਿਆ ਕਿ ਪਹਲੇ ਬੱਚਿਆਂ ਨੂੰ ਪਹਿਲਾ ਪੋਲਿਓ ਦਾ ਟੀਕਾ 6 ਹਫਤੇ, ਦੂਸਰਾ 14 ਹਫਤੇ ਤੇ ਲਗਦਾ ਸੀ ਪਰ ਅੱਜ ਤੋਂ ਬਚਿਆਂ ਨੂੰ ਪੋਲਿਓ ਦਾ ਤੀਸਰਾ ਟੀਕਾ 9 ਮਹੀਨੇ ਤੇ ਲਗਿਆ ਕਰੇਗਾ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਇਹ ਟੀਕਾ ਪੋਲਿਓ ਖਿਲਾਫ 100 ਫੀਸਦੀ ਸੁਰਖਿਆ ਦਿੰਦਾ ਹੈ ਤੇ ਇਹ ਟੀਕਾ ਟੀਕਾਕਰਨ ਸੂਚੀ ਵਿਚ ਇਹ ਦਰਜ ਹੋ ਚੁਕਾ ਹੈ ਜੋ ਖਸਰੇ ਦੇ ਪਹਿਲੇ ਟੀਕੇ ਨਾਲ ਦਰਜ ਹੈ। ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣੇ ਨੇੜੇ ਦੇ ਸਿਹਤ ਕੇਂਦਰ ਤੋ ਆਪਣੇ ਬਚਿਆਂ ਨੂੰ ਪੋਲਿਓ ਦਾ ਤੀਸਰਾ ਟੀਕਾ ਜਰੂਰ ਲਗਵਾਉਣ। ਇਸ ਮੌਕੇ ਐਸ ਐਮ ਓ ਡਾਕਟਰ ਜਤਿੰਦਰ ਭਾਟੀਆ, ਡਾਕਟਰ ਸੁਮੀਤ ਸੈਣੀ, ਬੀ ਈ ਈ ਸੁਰਿੰਦਰ ਕੌਰ, ਐਲ ਐੱਚ ਵੀ ਹਰਭਜਨ ਕੌਰ, ਐਲ ਐਚ ਵੀ ਰਾਜਵਿੰਦਰ ਕੌਰ, ਏ ਐਨ ਐਮ ਰੀਨਾ ਆਦਿ ਹਾਜਰ ਸਨ।

Previous articleਗਵਾਚੇ ਬਾਰੇ ਸੂਚਨਾ
Next article
Editor-in-chief at Salam News Punjab

LEAVE A REPLY

Please enter your comment!
Please enter your name here