spot_img
Homeਮਾਝਾਗੁਰਦਾਸਪੁਰਅਮਰਜੀਤ ਸਿੰਘ ਭਾਟੀਆ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ : ਦਾ ਵਾਧੂ ਚਾਰਜ...

ਅਮਰਜੀਤ ਸਿੰਘ ਭਾਟੀਆ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ : ਦਾ ਵਾਧੂ ਚਾਰਜ ਸੰਭਾਲਿਆ ।

ਗੁਰਦਾਸਪੁਰ 2 ਜਨਵਰੀ (ਮੁਨੀਰਾ ਸਲਾਮ ਤਾਰੀ )

ਸਿੱਖਿਆ ਵਿਭਾਗ ਦੇ ਪੱਤਰ ਨੰ: 356305/2022 ਮਿਤੀ 09-5-2022 ਦੀ ਪਾਲਣਾ ਕਰਦੇ ਹੋਏ ਅਮਰਜੀਤ ਸਿੰਘ ਭਾਟੀਆ ਡੀ.ਈ.ਓ. ਐਲੀ: ਵੱਲੋਂ ਅੱਜ ਜ਼ਿਲ੍ਹਾ ਸਿੱਖਿਆ ਅਫਸਰ ਸੈਕੰ : ਦਾ ਵਾਧੂ ਚਾਰਜ ਸੰਭਾਲ ਲਿਆ । ਇਸ ਮੌਕੇ ਡੀ ਈ ਓ ਅਮਰਜੀਤ ਸਿੰਘ ਭਾਟੀਆ ਨੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਉਨ੍ਹਾਂ ਵੱਲੋਂ ਸਿੱਖਿਆ ਵਿਭਾਗ ਦੇ ਪੱਤਰ ਨੰ: 356305/2022 ਮਿਤੀ 09-5-2022 ਤੇ ਅਮਲ ਕਰਦਿਆਂ ਉਪਰੋਕਤ ਚਾਰਜ ਸੰਭਾਲ਼ਿਆ ਹੈ ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਇਸ ਦੇ ਨਾਲ ਨਾਲ ਅਧਿਆਪਕਾਂ ਅਤੇ ਦਫਤਰ ਦਾ ਕੋਈ ਵੀ ਕੰਮ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਅਧਿਆਪਕ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਲਖਵਿੰਦਰ ਸਿੰਘ , ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀ: ਬਲਬੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਡੀ.ਈ.ਓ. ਐਲੀ : ਦਾ ਫ਼ੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਮੌਕੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਸੁਪਰਡੰਟ ਸੁਰਿੰਦਰਪਾਲ ਸਿੰਘ, ਗਾਈਡੈਸ ਕੌਂਸਲਰ ਪਰਮਿੰਦਰ ਸਿੰਘ ਸੈਣੀ , ਅਮਨਦੀਪ ਸਿੰਘ, ਰਾਕੇਸ਼ ਕੁਮਾਰ ਤੁਲੀ, ਸੁਰਜੀਤ ਸਿੰਘ , ਗੁਰਦਿੱਤ ਸਿੰਘ , ਰਾਹੁਲ ਲੂਨਾ , ਸੀਨੀਅਰ ਸਹਾਇਕ ਰਾਜਕੁਮਾਰ , ਜੂਨੀਅਰ ਸਹਾਇਕ ਨਰਿੰਦਰ ਸ਼ਰਮਾ , ਗੁਰਮੀਤ ਸਿੰਘ ,ਅਮਨ ਗੁਪਤਾ , ਮੈਡਮ ਵਿਜੈ ਕੁਮਾਰੀ , ਮੈਡਮ ਸਲਵਿੰਦਰ ਕੌਰ, ਮੈਡਮ ਸੁਖਜੀਤ ਕੌਰ , ਪੁਸ਼ਪਿੰਦਰ ਸਿੰਘ , ਸੁਮੀਤ ਕੁਮਾਰ , ਸੋਮ ਲਾਲ ਆਦਿ ਹਾਜ਼ਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments