Home ਕਪੂਰਥਲਾ-ਫਗਵਾੜਾ ਸਥਾਈ ਵਿਕਾਸ ਦੀ ਪ੍ਰਾਪਤੀ ਲਈ ਵਾਤਾਵਰਣ ਸੰਭਾਲਣਾ ਜ਼ਰੂਰੀ : ਡਾ. ਰਾਬਤ ਫ਼ਿਲਮ...

ਸਥਾਈ ਵਿਕਾਸ ਦੀ ਪ੍ਰਾਪਤੀ ਲਈ ਵਾਤਾਵਰਣ ਸੰਭਾਲਣਾ ਜ਼ਰੂਰੀ : ਡਾ. ਰਾਬਤ ਫ਼ਿਲਮ ਮੇਲੇ ਦੇ ਦੂਜੇ ਵਾਤਾਵਰਣ ਦੀ ਸੰਭਾਲ ਸਬੰਧੀ ਦੋ ਫ਼ਿਲਮਾਂ ਦਾ ਪ੍ਰਦਸ਼ਨ

204
0

 

ਕਪੂਰਥਲਾ 05 ਜੂਨ ( ਮੀਨਾ ਗੋਗਨਾ )

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਵਾਤਾਵਰਣ ਸੰਚਾਰ ਕੇਂਦਰ ਨਾਲ ਮਿਲਕੇ ਵਿਸ਼ਵ ਵਾਤਾਵਰਣ ਹਫ਼ਤਾ ਮਨਾਇਆ ਜਾ ਰਿਹਾ । ਇਸ ਹਫ਼ਤੇ ਦੌਰਾਨ 3 ਤੋਂ 5 ਜੂਨ ਤੱਕ ਆਨ— ਵਾਤਾਵਰਣ ਫ਼ਿਲਮ ਮੇਲੇ ਦਾ ਆਯੋਜਨ ਕਰਵਾਇਆ ਜਾ ਰਿਹਾ ।
ਇਸ ਵਾਤਾਵਰਣ ਫ਼ਿਲਮ ਮੇਲੇ ਦੇ ਦੂਜੇ ਦਿਨ ਅੱਜ ਉਤਰਾਖੰਡ ਦੇ ਸਾਬਕਾ ਪੀ.ਸੀ.ਸੀ.ਐਫ਼ ਤੇ ਐਚ.ਓ.ਐਫ ਐਫ ਅਤੇ ਆਈ.ਐਫ਼.ਐਸ ਡਾਕਟਰ ਆਰ.ਬੀ.ਐਸ. ਰਾਬਤ ਮੁਖ ਮਹਿਮਾਨ ਦੇ ਤੌਰ *ਤੇ ਹਾਜ਼ਰ ਹੋਏ । ਇਸ ਮੌਕੇ ਡਾ. ਰਾਬਤ ਨੇ ਚਿੰਤਾਂ ਪ੍ਰਗਟ ਕਰਦਿਆਂ ਕਿਹਾ ਕਿ ਜੰਗਲਾਂ ਦੀ ਕਟਾਈ, ਮਿੱਟੀ ਦਾ ਖੁਰਨਾ, ਦਿਨੋਂ —ਦਿਨ ਘੱਟਦੀ ਜੈਵਿਕ ਵਿਭਿੰਨਤਾ, ਉਦਯੋਗੀਕਰਨ ਅਤੇ ਸਮਾਜਕ ਆਰਥਿਕ ਰੁਕਾਵਟਾ, ਜਲਵਾਯੂ ਪਰਿਵਤਰਨ ਦੇ ਮੁਖ ਕਾਰਨ ਹਨ। ਇਸੇ ਕਰਨ ਹੀ ਧਰਤੀ ਦੇ ਕੁਝ ਹਿੱਸੇ ਮਾਰੂਥਲ ਵਿਚ ਤਬਦੀਲ ਹੋ ਰਹੇ ਹਨ ਅਤੇ ਕੁਝ ਖੇਤਰਾਂ ਵਿਚ ਗਲੇਸ਼ੀਅਰ ਪਿਘਲਣ ਨਾਲ ਹੜ ਦੀ ਸਥਿਤੀ ਬਣ ਜਾਂਦੀ ਹੈ। ਉਨ੍ਹਾਂ ਸਰਕਾਰ ਨੂੰ ਸਲਾਹ ਦਿੰਦਿਆ ਕਿਹਾ ਕਿ ਸਥਿਰਤਾ ਦੀ ਪ੍ਰਾਪਤੀ ਲਈ ਰਿਹਾਇਸ਼ਤੀ ਇਲਾਕਿਆਂ ਦੀ ਸੁਰੱਖਿਆ, ਵਾਤਰਵਣ ਸੰਤੁਲਨ ਦੀ ਬਹਾਲੀ ਅਤੇ ਪਹਾੜਾਂ ਵਿਚ ਬਦੱਲ ਫ਼ਟਣ ਦੀਆਂ ਘਟਾਨਵਾਂ ਨਾਲ ਹੋ ਰਹੇ ਨੁਕਸਾਨ ਅਤੇ ਮੈਦਾਨਾਂ ਵਿਚ ਪੈ ਰਹੇ ਸੋਕਿਆਂ ਤੇ ਹੜ੍ਹਾਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ।
ਇਸ ਆਨ ਲਾਇਨ ਪ੍ਰੋਗਰਾਮ ਦੇ ਤਹਿਤ ਵਾਤਾਵਰਣ ਦੀ ਸਾਂਭ—ਸੰਭਾਲ ਤੇ ਅਧਾਰਤ ਦੋ ਫ਼ਿਲਮਾਂ ਦਾ ਪ੍ਰਦਸ਼ਨ ਕੀਤਾ ਗਿਆ। ਪਹਿਲਾਂ ਦਿਖਾਈ ਗਈ “ਐ਼ਡਮਿਕ ਸਪੀਸਿਸ਼ ਕੰਨਜ਼ਰਵੇਸ਼ਨ” ਭਾਰਤ ਦੇ ਪੱਛਮੀ ਘਾਟ ਦੇ ਮਾਈਸਟਿਕਾਂ ਸਵੈਂਪ ਦੇ ਜੈਵਿਕ—ਵਿਭਿੰਨਤਾ ਨੂੰ ਸੰਭਾਲਣ ਦੇ ਰਵਾਇਤੀ ਤੌਰ ਤਰੀਕਿਆਂ ਤੇ ਅਧਾਰਤ ਹੈ ਅਤੇ ਦੂਜੀ ਫ਼ਿਲਮ ““ਫ਼ਲਾਇਟ ਟੂ ਫ਼੍ਰੀਡਮ— ਦਿ ਅਮੂਰ ਫ਼ਲੈਕੋਨ ਸਟੋਰੀ” ਨਾਗਾਲੈਂਡ ਦੇ ਸਥਾਨਕ ਲੋਕਾਂ ਵਿਚ ਪ੍ਰਵਾਸੀ ਪ੍ਰਜਾਤੀਆਂ ਨੂੰ ਸੰਭਾਲਣ ਦੇ ਰੱਵਈਏ ਵਿਚ ਆਈ ਤਬਦੀਲੀ ਨੂੰ ਦਰਸਾਇਆ ਗਿਆ ਹੈ। ਇਸ ਫ਼ਿਲਮ ਵਿਚ ਮੰਗੋਲੀਆਂ ਤੋਂ ਅਫ਼ਰੀਕਾ ਤੱਕ ਪ੍ਰਜਾਤੀਆਂ ਦੇ ਹੋ ਰਹੇ ਪ੍ਰਵਾਸ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਇਹਨਾਂ ਫ਼ਿਲਮਾਂ ਦੇ ਅਖੀਰ ਵਿਚ ਫ਼ਿਲਮਾਂ ਬਣਾਉਣ ਵਾਲੇ ਰਾਮ ਅਲੂਰੀ ਅਤੇ ਬਾਨੋ ਹਰਾਲੂ ਨਾਲ ਚਰਚਾ ਵੀ ਕੀਤੀ ਗਈ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਆਪਣੇ ਸਵਾਗਤੀ ਸੰਬੋਧਨ ਵਿਚ ਕਿਹਾ ਕਿ ਕੁਦਰਤੀ ਸਰੋਤਾਂ ਨੂੰ ਕਦੇ ਵੀ ਮੁਫ਼ਤ ਨਹੀਂ ਸਮਝਿਆ ਜਾਣਾ, ਸਗੋਂ ਇਹ ਕਿਸੇ ਵੀ ਦੇਸ਼ ਦੀ ਅਜਿਹੀ ਪੂੰਜੀ ਹੁੰਦੇ ਹਨ, ਜਿਹਨਾਂ ਦੀ ਕੀਮਤ ਤੈਅ ਨਹੀਂ ਕੀਤੀ ਜਾ ਸਕਦੀ ਹੈ। ਇਸ ਪੱਖੋਂ ਭਾਰਤ ਅਮੀਰ ਦੇਸ਼ਾਂ ਵਿਚੋਂ ਇਕ ਹੈ। ਭਾਵੇਂ ਹੁਣ ਅਸੀਂ ਵਾਤਾਵਰਣ ਸੰਤੁਲਨ ਨੂੰ ਬਣਾਈ ਰੱਖਣ ਵਿਚ ਜੈਵਿਕ ਵਿਭਿੰਨਤਾਂ ਦੀ ਭੂਮਿਕਾ ਵੱਲ ਜਾਗਰੂਕ ਤਾਂ ਹੋਏ ਹਾਂ ਪਰ ਫ਼ਿਰ ਵੀ ਮਨੁੱਖਤਾਂ ਦੇ ਜੈਵਿਕ—ਵਿਭਿੰਨਤਾਂ *ਤੇ ਨਕਾਰਤਮਿਕ ਪ੍ਰਭਾਵ ਦੇਖੇ ਜਾ ਰਹੇ ਹਨ । ਅਜਿਹੀਆਂ ਵਾਤਾਰਵਣ ਨਾਲ ਸਬੰਧਤ ਫ਼ਿਲਮਾਂ ਦਾ ਸਾਡੇ *ਤੇ ਜ਼ਰੂਰ ਪ੍ਰਭਾਵ ਪੈਦਾ ਹੈ ਅਤੇ ਇਹ ਵਾਤਾਵਰਣ ਸੰਤੁਲਨ ਪ੍ਰਤੀ ਸਾਡੀ ਬਣਦੀ ਜ਼ਿੰਮੇਵਾਰੀ ਨੂੰ ਯਾਦ ਕਰਵਾਉਂਦੀਆਂ ਹਨ। ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਕਿਹਾ ਕਿ ਹੁਣ ਅਸੀਂ ਵਾਤਾਵਰਣ ਸੰਤੁਲਨ ਨੂੰ ਬਣਾਈ ਰੱਖਣ ਲਈ ਜੈਵਿਕ— ਵਿਭਿੰਨਤਾਂ ਦੁਆਰਾ ਨਿਭਾਈ ਜਾ ਰਹੀ ਭੂਮਿਕਾ ਤੋਂ ਅਵੇਸਲੇ ਨਹੀਂ ਰਹਿ ਸਕਦੇ ਅਤੇ ਇਸ ਦੇ ਰੱਖ—ਰਖਾਵ ਨੂੰ ਆਪਣਾ ਮੌਲਿਕ ਕਰਤੱਵ ਸਮਝਦਿਆਂ ਯਤਨ ਕਰਨੇ ਚਾਹੀਦੇ ਹਨ।

Previous articleਛੋਟੇ ਕੇਸਾਂ ਨੂੰ ਲੋਕ ਅਦਾਲਤਾਂ ਅਤੇ ਆਪਸੀ ਸਹਿਮਤੀ ਨਾਲ ਹੱਲ ਕਰਨ ’ਤੇ ਜ਼ੋਰ
Next articleਹੜ੍ਹ ਰੋਕੂ ਪ੍ਰਬੰਧਾਂ ਵੱਲ ਵੱਡੀ ਪੁਲਾਂਘ- ਬਿਆਸ ਦਰਿਆ ਦੀ ਮਾਰ ਤੋਂ ਬਚਾਉਣ ਲਈ 1.36 ਕਰੋੜ ਨਾਲ ਲੱਗੇ 7 ਸਟੱਡ ਆਗਾਮੀ ਸੀਜ਼ਨ ਦੌਰਾਨ ਹੜ੍ਹਾਂ ਤੋਂ ਬਚਾਅ ਲਈ ਹੋਣਗੇ ਸਹਾਈ-13000 ਏਕੜ ਉਪਜਾਊ ਜ਼ਮੀਨ ’ਤੇ ਫਸਲਾਂ ਦਾ ਹੋਵੇਗਾ ਬਚਾਅ ਡਿਪਟੀ ਕਮਿਸ਼ਨਰ ਵਲੋਂ ਭੁਲੱਥ ਤੇ ਸੁਲਤਾਨਪੁਰ ਲੋਧੀ ਵਿਖੇ ਕੰਮ ਦਾ ਜਾਇਜ਼ਾ

LEAVE A REPLY

Please enter your comment!
Please enter your name here