Home ਗੁਰਦਾਸਪੁਰ ਸਿਵਲ ਸਰਜਨ ਡਾਕਟਰ ਕੁਲਵਿੰਦਰ ਕੌਰ ਵੱਲੋਂ ਬਲਾਕ ਭਾਮ ਵਿਖੇ ਖੁੱਲ ਰਹੇ ਆਮ...

ਸਿਵਲ ਸਰਜਨ ਡਾਕਟਰ ਕੁਲਵਿੰਦਰ ਕੌਰ ਵੱਲੋਂ ਬਲਾਕ ਭਾਮ ਵਿਖੇ ਖੁੱਲ ਰਹੇ ਆਮ ਆਦਮੀ ਕਲੀਨਿਕ ਦਾ ਕੀਤਾ ਦੌਰਾ

29
0

 

ਹਰਚੋਵਾਲ 31 ਦਸੰਬਰ(ਸੁਰਿੰਦਰ ਕੌਰ )ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕੁਲਵਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ ਦੀ ਅਗਵਾਈ ਹੇਠ ਬਲਾਕ ਭਾਮ ਵਿਖੇ ਖੁਲ ਰਹੇ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ ਗਿਆ। ਸਿਵਲ ਸਰਜਨ ਡਾਕਟਰ ਕੁਲਵਿੰਦਰ ਕੌਰ ਜੀ ਵੱਲੋਂ ਆਰ ਐਚ ਸ੍ਰੀ ਹਰਿਗੋਬਿੰਦਪੁਰ ਸਾਹਿਬ ਅਤੇ ਪੀ ਐਚ ਸੀ ਮੰਡ ਦਾ ਦੌਰਾ ਕੀਤਾ ਗਿਆ। ਓਹਨਾਂ ਦੱਸਿਆ ਕਿ ਬਲਾਕ ਭਾਮ ਵਿਖੇ ਪੰਜ ਆਮ ਆਦਮੀ ਕਲੀਨਿਕ (ਭਰੱਥ, ਕੰਡੀਲਾ, ਮੰਡ, ਉਧਾਨਵਾਲ ਸ਼੍ਰੀ ਹਰਗੋਬਿੰਦ ਪੁਰ ਸਾਹਿਬ) ਖੁਲ ਰਹੇ ਹਨ। ਜਿਸਦਾ ਮੁੱਖ ਉਦੇਸ਼ ਆਮ ਜਨਤਾ ਨੂੰ ਹੋਰ ਬਿਹਤਰ ਢੰਗ ਨਾਲ ਸਿਹਤ ਸਹੂਲਤਾਂ ਮੁਹਈਆ ਕਰਵਾਉਣੀਆਂ ਹਨ। ਇਸੇ ਉਦੇਸ਼ ਦੀ ਪੂਰਤੀ ਲਈ ਜਿਹੜਾ ਉਸਾਰੀ ਦਾ ਕੰਮ ਹੈ ਪਹਿਲੇ ਉਹ ਪੂਰਾ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਐਸ ਐਮ ਓ ਡਾਕਟਰ ਜਤਿੰਦਰ ਭਾਟੀਆ ਵੱਲੋਂ ਸਿਵਲ ਸਰਜਨ ਮੈਡਮ ਨੂੰ ਸੀ ਐਚ ਸੀ ਭਾਮ ਦਾ ਵੀ ਦੌਰਾ ਕਰਵਾਇਆ ਗਿਆ। ਵਿਚ ਐਮਰਜੇਂਸੀ ਵਿਭਾਗ,ਐਕਸ ਰੇ ਵਿਭਾਗ, ਲੈਬ ਏਰੀਆ, ਓ ਪੀ ਡੀ ਏਰੀਆ ਆਦਿ ਦਾ ਰਾਊਂਡ ਕਰਵਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾਕਟਰ ਕੁਲਵਿੰਦਰ ਕੌਰ, ਐਸ ਐਮ ਓ ਡਾਕਟਰ ਜਤਿੰਦਰ ਭਾਟੀਆ, ਐਸ ਐਮ ਓ ਡਾਕਟਰ ਹਰਜਿੰਦਰ ਸਿੰਘ, ਡਾਕਟਰ ਰਮਨੀਤ ਕੌਰ, ਬੀ ਈ ਈ ਸੁਰਿੰਦਰ ਕੌਰ, ਹੈਲਥ ਇੰਸਪੈਕਟਰ ਹਰਪਿੰਦਰ ਸਿੰਘ, ਪਰਮਜੀਤ ਕੌਰ ਏ ਐਨ ਐਮ, ਅਮਿਤਾਭ ਸਿੰਘ ਰਡੀਓਗ੍ਰਾਫਰ ਰਸ਼ਪਾਲ ਸਿੰਘ ਆਦਿ ਮੌਜੂਦ ਰਹੇ।

Previous articleਸੜਕ ਹਾਦਸੇ ਚ ਨੋਜਵਾਨ ਦੀ ਮੋਤ
Next articleਡਿਊਟੀ ਵਿੱਚ ਗੈਰ ਹਾਜਰ ਰਹਿਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵਗੀ- ਵਿਧਾਇਕ ਸ਼ੈਰੀ ਕਲਸੀ
Editor-in-chief at Salam News Punjab

LEAVE A REPLY

Please enter your comment!
Please enter your name here