Home ਆਰਟੀਕਲ 31 ਦਸੰਬਰ 2022 ਹਰਪਾਲ ਸਿੰਘ ਸੰਧਾਵਾਲੀਆ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਗੁਰਦਾਸਪੁਰ ਹੋ...

31 ਦਸੰਬਰ 2022 ਹਰਪਾਲ ਸਿੰਘ ਸੰਧਾਵਾਲੀਆ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਗੁਰਦਾਸਪੁਰ ਹੋ ਰਹੇ ਹਨ ਸੇਵਾ-ਮੁਕਤ.. ਜੀਵਨ ਤੇ ਇੱਕ ਸੰਖੇਪ ਜਿਹੀ ਝਾਤ।

47
0

 

ਹਰਪਾਲ ਸਿੰਘ ਸੰਧਾਵਾਲੀਆ ਦਾ ਜਨਮ ਪਿਤਾ ਸ੍ਰ. ਸੁਮਿੰਦਰ ਸਿੰਘ ਮਾਤਾ ਸ੍ਰੀਮਤੀ ਹਰਭਜਨ ਕੌਰ ਦੇ ਘਰ 7 ਦਸੰਬਰ 1964 ਨੂੰ ਪਿੰਡ ਵੇੰਈਂ ਪੂਈਂ (ਨੇੜੇ ਸ਼੍ਰੀ ਗੋਇੰਦਵਾਲ ਸਾਹਿਬ ) ਜ਼ਿਲ੍ਹਾ ਅੰਮ੍ਰਿਤਸਰ (ਹੁਣ ਜ਼ਿਲ੍ਹਾ ਤਰਨਤਾਰਨ ) ਵਿਖੇ ਹੋਇਆ। ਇਹਨਾਂ ਨੇ ਆਪਣੀ ਪ੍ਰਾਇਮਰੀ ਤੇ ਮੈਟ੍ਰਿਕ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਹਾਇਰ ਸੈਕੰਡਰੀ ਜਮਾਤ ਸਰਕਾਰੀ ਹਾਇਰ ਸੈਕੰਡਰੀ ਸਕੂਲ ਤੁੜ ਤੋਂ ਪਾਸ ਕੀਤੀ। ਉਚੇਰੀ ਪੜ੍ਹਾਈ ਲਈ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਬੀ.ਐਸ ਸੀ.(ਖੇਤੀਬਾੜੀ ) ਵਿੱਚ ਦਾਖਲਾ ਲੈ ਲਿਆ ਤੇ 1986 ਵਿੱਚ ਡਿਗਰੀ ਪ੍ਰਾਪਤ ਕੀਤੀ। 1 ਦਸੰਬਰ 1988 ਨੂੰ ਸਰਕਾਰੀ ਹਾਈ ਸਕੂਲ ਢੋਟੀਆਂ ਵਿਖੇ ਬਤੌਰ ਵੋਕੇਸ਼ਨਲ ਲੈਕਚਰਾਰ ਨਿਯੁਕਤ ਹੋਏ। 1990 ਵਿੱਚ ਇਹਨਾਂ ਦੀ ਬਦਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੜ ਵਿਖੇ ਹੋ ਗਈ। ਇਸ ਸਕੂਲ ਵਿੱਚ ਹੀ ਸੇਵਾਵਾਂ ਨਿਭਾਉਂਦਿਆਂ 17 ਫਰਵਰੀ 2012 ਨੂੰ ਪਦ- ਉਨਤ ਹੋ ਕੇ ਪ੍ਰਿੰਸੀਪਲ ਬਣੇ ਤੇ ਇਸੇ ਸਕੂਲ ਤੋਂ ਹੀ ਪਦ-ਉਨਤ ਕਰਕੇ ਇਹਨਾਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਤਰਨਤਾਰਨ ਲਗਾਇਆ ਗਿਆ ਜਿਥੇ ਇਹਨਾਂ ਨੇ ਲਗਭਗ ਸਾਢੇ ਪੰਜ ਮਹੀਨੇ ਕੰਮ ਕੀਤਾ, ਫਿਰ ਇਹਨਾਂ ਨੂੰ ਨਵੰਬਰ 2016 ਵਿੱਚ ਹੀ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਕਪੂਰਥਲਾ ਲਗਾਇਆ ਗਿਆ। ਜੁਲਾਈ 2017 ਨੂੰ ਇਹਨਾਂ ਨੂੰ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਤਰਨਤਾਰਨ ਲਗਾਇਆ ਗਿਆ। ਅਪਰੈਲ 2021 ਵਿੱਚ ਇਹਨਾਂ ਦੀ ਬਦਲੀ ਕਰਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਗੁਰਦਾਸਪੁਰ ਲਗਾਇਆ ਗਿਆ। ਇਹਨਾਂ ਦੀਆਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਨਿਭਾਈਆਂ ਸ਼ਲਾਘਾਯੋਗ ਸੇਵਾਵਾਂ ਬਦਲੇ ਪੰਜਾਬ ਸਰਕਾਰ ਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਇਹਨਾਂ ਨੂੰ 5 ਸਤੰਬਰ 2022 ਨੂੰ ਸਿੱਖਿਆ ਵਿਭਾਗ ਦੇ ਉੱਚ-ਵਿਕਾਰੀ ਸਨਮਾਨ, ਰਾਜ ਪੁਰਸਕਾਰ (ਸਟੇਟ ਐਵਾਰਡ) ਨਾਲ਼ ਨਿਵਾਜਿਆ। ਇਥੇ ਜਿਕਰਯੋਗ ਹੈ ਕਿ ਇਹਨਾਂ ਦੇ ਪਿਤਾ ਜੀ ਸ੍ਰ.ਸੁਮਿੰਦਰ ਸਿੰਘ ਜੀ ਵੀ ਕਿੱਤੇ ਵਜੋਂ ਅਧਿਆਪਕ ਰਹੇ ਤੇ ਇਹਨਾਂ ਦੀ ਜੀਵਨ ਸਾਥਣ ਮੈਡਮ ਰਾਜਵਿੰਦਰ ਕੌਰ ਵੀ ਬਤੌਰ ਪ੍ਰਿੰਸੀਪਲ ਸੇਵਾਮੁਕਤ ਹੋਏ ਹਨ। ਇਹਨਾਂ ਦਾ ਹੋਣਹਾਰ ਸਪੁੱਤਰ ਸਨੇਹਦੀਪ ਸਿੰਘ ਅਮਰੀਕਾ ਦੀ ਕਲੈਮਸਨ ਯੂਨੀਵਰਸਿਟੀ ਤੋਂ ਐਮ.ਟੈਕ.ਦੀ ਡਿਗਰੀ ਪ੍ਰਾਪਤ ਕਰਕੇ ਇੱਕ ਨਾਮਵਰ ਇੰਜੀਨੀਅਰ ਹੈ। ਬੇਟੀ ਸੁਪ੍ਰੀਤ ਕੌਰ ਵੀ ਬੀ.ਟੈਕ.ਦੀ ਡਿਗਰੀ ਕਰਕੇ ਸਾਫਟਵੇਅਰ ਡਿਵੈਲਪਰ ਹੈ। ਜਿਵੇਂ ਕਿ ਹਰ ਬੰਦੇ ਦੇ ਜੀਵਨ ਦਾ ਕੋਈ ਨਾ ਕੋਈ ਪ੍ਰੇਰਨਾ ਸਰੋਤ ਹੁੰਦਾ ਹੈ ਉਥੇ ਹਰਪਾਲ ਸਿੰਘ ਸੰਧਾਵਾਲੀਆ ਖਾਲਸਾ ਕਾਲਜ ਅੰਮ੍ਰਿਤਸਰ ਦੇ ਐਗਰੀਕਲਚਰ ਇਕਨਾਮਿਕਸ ਦੇ ਪ੍ਰੋਫੈਸਰ ਡਾ. ਸ਼ਰਬਜੀਤ ਸਿੰਘ ਛੀਨਾ ਜੀ ਨੂੰ ਆਪਣਾ ਆਦਰਸ਼ਕ ਅਧਿਆਪਕ ਮੰਨਦੇ ਹਨ। ਉਹ ਸਰਦਾਰਾ ਸਿੰਘ ਮਾਹਲ ਅਤੇ ਦਰਸ਼ਨ ਖਟਕੜ ਨੂੰ ਆਪਣੇ ਪ੍ਰੇਰਨਾ ਸਰੋਤ ਮੰਨਦੇ ਹਨ ਜਿਹਨਾਂ ਦੀ ਸੰਗਤ ਮਾਣ ਕੇ ਉਹ ਸਾਹਿਤਕ ਖੇਤਰ ਵਿੱਚ ਆਏ ਤੇ ਇੱਕ ਸਮਰਥ ਸ਼ਾਇਰ ਸਾਬਤ ਹੋਏ। ‘ਇਹਨੂੰ ਹੁਣ ਕੀ ਕਹੀਏ’ ਪੁਸਤਕ ਨਾਲ਼ ਇਹਨਾਂ ਪੰਜਾਬੀ ਸਾਹਿਤ ਨੂੰ ਹੋਰ ਜਰਖੇਜ਼ ਕੀਤਾ। ਅੱਜ 31 ਦਸੰਬਰ 2022 ਨੂੰ ਸਾਲ ਦੇ ਅੰਤਲੇ ਦਿਨ ਚੌਤੀ ਸਾਲ ਇੱਕ ਮਹੀਨੇ ਦੀਆਂ ਸ਼ਾਨਦਾਰ ਸੇਵਾਵਾਂ ਨਿਭਾ ਕੇ ਸੇਵਾਮੁਕਤ ਹੋ ਰਹੇ ਹਨ। ਇਹਨਾਂ ਦੀ ਵਿਭਾਗੀ ਸੇਵਾਮੁਕਤੀ ਸਮਾਗਮ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਵਿਸ਼ਿਆਂ ਦੇ ਡੀ.ਐਮ., ਬੀ.ਐਮ. ਪ੍ਰਿੰਸੀਪਲ, ਹੈੱਡਮਾਸਟਰ, ਲੈਕਚਰਾਰ ਤੇ ਅਧਿਆਪਕਾਂ ਵੱਲੋਂ ਗੋਲਡਨ ਕਾਲਜ ਆਫ ਇੰਜੀਨੀਅਰਿੰਗ ਹਰਦੋਛੰਨੀ ਰੋਡ ਗੁਰਦਾਸਪੁਰ ਵਿਖੇ ਇੱਕ ਪ੍ਰਭਾਵਸ਼ਾਲੀ ਵਿਦਾਇਗੀ ਪਾਰਟੀ ਦਿੱਤੀ ਜਾ ਰਹੀ ਹੈ ।

ਲੈਕਚਰਾਰ ਗੁਰਮੀਤ ਸਿੰਘ ਬਾਜਵਾ
ਸਰਕਾਰੀ ਸੀਨੀ: ਸੈਕੰ : ਸਕੂਲ ਕਲਾਨੌਰ
(ਗੁਰਦਾਸਪੁਰ)।
( ਮੋਬਾ: 88729 11131

Previous articleਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਮਹਾਨ ਨਗਰ ਕੀਰਤਨ ਦਾ ਜਥੇਦਾਰ ਗੋਰਾ ਨੇ ਸੰਗਤਾਂ ਦੇ ਜਥੇ ਸਮੇਤ ਕੀਤਾ ਭਰਵਾਂ ਸਵਾਗਤ
Next articleਸੜਕ ਹਾਦਸੇ ਚ ਨੋਜਵਾਨ ਦੀ ਮੋਤ
Editor-in-chief at Salam News Punjab

LEAVE A REPLY

Please enter your comment!
Please enter your name here