spot_img
Homeਮਾਝਾਗੁਰਦਾਸਪੁਰਕਾਦੀਆਂ ਨੇੜੇ ਗੰਨੇ ਦੀ ਟਰਾਲੀ ਦੀ ਟੱਕਰ ‘ਚ ਦੋ ਵਿਅਕਤੀਆਂ ਦੀ ਮੌਤ,

ਕਾਦੀਆਂ ਨੇੜੇ ਗੰਨੇ ਦੀ ਟਰਾਲੀ ਦੀ ਟੱਕਰ ‘ਚ ਦੋ ਵਿਅਕਤੀਆਂ ਦੀ ਮੌਤ,

ਕਾਦੀਆਂ ਨੇੜੇ ਗੰਨੇ ਦੀ ਟਰਾਲੀ ਦੀ ਟੱਕਰ ‘ਚ ਦੋ ਵਿਅਕਤੀਆਂ ਦੀ ਮੌਤ

ਕਾਦੀਆਂ/29 ਦਸੰਬਰ (ਸਲਾਮ ਤਾਰੀ)
ਰਾਤ ਲਗਪਗ 8 ਵਜੇ ਦੇ ਕਰੀਬ ਇੱਕ ਅਣਪਛਾਤੀ ਗੰਨੇ ਨਾਲ ਭਰੀ ਟਰਾਲੀ ਨੇ ਜੰਮੂ ਕਸ਼ਮੀਰ ਨੰਬਰ ਦੀ ਆਈ ਟਵੰਟੀ ਕਾਰ ਜੋਕਿ ਕਾਦੀਆਂ ਵੱਲ ਆ ਰਹੀ ਸੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਅਤੇ ਟੱਕਰ ਮਾਰਨ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਦਕਿ ਕਾਰ ਚਲਾ ਰਿਹਾ ਵਿਅਕਤੀ ਇੱਸ ਹਾਦਸੇ ‘ਚ ਬੱਚ ਗਿਆ। ਦੱਸਿਆ ਜਾ ਰਿਹਾ ਹੈ ਕਿ ਬਾਸਤ ਅਤੇ ਉਵੈਸ ਨਾਮਕ ਕਸ਼ਮੀਰੀ ਯੁਵਕ ਅਤੇ ਉਨ੍ਹਾਂ ਦਾ ਇੱਕ ਸਾਥੀ ਜੋਕਿ ਕਾਰ ਜੇ ਕੇ 01 ਡਬਲਿਊ 1165 ਨੂੰ ਚਲਾ ਰਿਹਾ ਸੀ ਬਟਾਲਾ ਤੋਂ ਕਾਦੀਆਂ ਵਾਪਸ ਆ ਰਹੇ ਸਨ। ਇਸ ਕਾਰ ਨੂੰ ਇੱਕ ਟਰਾਲੀ ਨੇ ਕਾਰ ਟੱਕਰ ਮਾਰ ਦਿੱਤੀ। ਜਿਸ ਦੇ ਨਤੀਜੇ ਵਜੋਂ ਕਾਰ ਪੂਰੀ ਤਰਾਂ ਚਕਨਾਚੂਰ ਹੋ ਗਈ। ਇੱਕ ਨੌਜਵਾਨ ਨੂੰ ਬੜੀ ਮਸ਼ੱਕਤ ਬਾਅਦ ਕਾਰ ਤੋਂ ਬਾਹਰ ਕੱਢਿਆ ਜਾ ਸਕਿਆ। ਤਿੰਨੇ ਨੌਜਵਾਨ ਅਹਿਮਦੀਆ ਜਮਾਤ ਵੱਲੋਂ ਆਯੋਜਿਤ 127ਵੇਂ ਜਲਸਾ ਸਾਲਾਨਾ ਕਾਦੀਆਂ ‘ਚ ਸ਼ਾਮਲ ਹੋਣ ਲਈ ਆਏ ਸਨ। ਜਮਾਤੇ ਅਹਿਮਦੀਆ ਦੇ ਸਕੱਤਰ ਮੁਹੰਮਦ ਨਸੀਮ ਖ਼ਾਂ ਅਤੇ ਹੋਰ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ। ਜਦਕਿ ਕਾਦੀਆਂ ਥਾਣਾ ਦੇ ਐਸ ਐਚ ੳ ਸ਼੍ਰੀ ਸੁਖਰਾਜ ਸਿੰਘ ਪੁਲੀਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਹੋਏ ਹਨ। ਅਤੇ ਮਾਮਲੇ ਦੀ ਛਾਣਬੀਣ ਕਰ ਰਹੇ ਹਨ।
ਫ਼ੋਟੋ: ਐਕਸੀਡੈਂਟ ‘ਚ ਚਕਨਾਚੂਰ ਹੋਈ ਕਾਰ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments