spot_img
Homeਮਾਝਾਗੁਰਦਾਸਪੁਰਵਿਧਾਇਕ ਸ਼ੈਰੀ ਕਲਸੀ ਵੱਲੋਂ ਬਟਾਲਾ ਸ਼ਹਿਰ ਵੱਖ ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ

ਵਿਧਾਇਕ ਸ਼ੈਰੀ ਕਲਸੀ ਵੱਲੋਂ ਬਟਾਲਾ ਸ਼ਹਿਰ ਵੱਖ ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ

ਬਟਾਲਾ29  ਦਸੰਬਰ   ( ਮੁਨੀਰਾ ਸਲਾਮ ਤਾਰੀ)  ਸ.ਅਮਨਸ਼ੇਰ ਸਿੰਘ ਸ਼ੈਰੀ ਕਲਸੀ ਹਲਕਾ ਵਿਧਾਇਕ ਬਟਾਲਾ ਵਲੋ ਅੱਜ ਬਟਾਲਾ ਸ਼ਹਿਰ ਵੱਖ ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ।

ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਸਭ ਤੋਂ ਪਹਿਲਾਂ ਦੱਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਜੀ ਦੇ ਪਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।

ਅੱਜ ਵਿਧਾਇਕ ਸ਼ੈਰੀ ਕਲਸੀ ਵਲੋਂ ਸਵੇਰੇ ਕਰੀਬ 10 ਵਜੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ (ਫੁਹਾਰਾ ਚੌਕ) ਵਿਖੇ ਨਵੇਂ ਬਣਨ ਵਾਲੇ ਲੇਬਰ ਸ਼ੈੱਡ ਦੇ ਸ਼ੁਰੂ ਕਰਵਾਉਣ ਦਾ ਕੰਮ ਇੱਕ ਕਿਰਤੀ ਦੇ ਹੱਥੋਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਕਾਫ਼ੀ ਲੰਮੇ ਸਮੇਂ ਤੋਂ ਮਜਦੂਰਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਸਰਦੀਆਂ ਅਤੇ ਗਰਮੀਆਂ ਵਿੱਚ ਇੱਥੇ ਬੈਠਣ ਦੀ ਬਹੁਤ ਮੁਸ਼ਕਲ ਆਉਂਦੀ ਹੈਜਿਸ ਤਹਿਤ ਉਨ੍ਹਾਂ ਵੱਲੋਂ ਮਜਦੂਰਾਂ ਦੀ ਮੰਗ ਨੂੰ ਪੂਰਾ ਕਰਦਿਆ ਇੱਥੇ ਲੇਬਰ ਸ਼ੈੱਡ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਮਜਦੂਰਾਂ ਦੀ ਸਹੂਲਤ ਵਾਸਤੇ ਇੱਕ ਟਾਇਲਟਸ ਅਤੇ ਸਾਫ ਪਾਣੀ ਪੀਣ ਲਈ ਆਰ.ਓ. ਵੀ ਲਗਾਇਆ ਜਾਵੇਗਾ।

ਬਾਬਾ ਬਾਲਕ ਨਾਥ ਹੰਸਲੀ ਪੁੱਲ ਨੇੜੇ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ

      ਇਸ ਉਪਰੰਤ ਵਿਧਾਇਕ ਸ਼ੈਰੀ ਵੱਲੋਂ ਹੰਸਲੀ ਪੁੱਲ ਦੇ ਨਸਦੀਕ ਜੋ ਬਾਬਾ ਬਾਲਕ ਨਾਥ ਮੰਦਿਰ ਨੂੰ ਜਾਣ ਵਾਲੀ ਸੜਕ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਉਨ੍ਹਾਂ ਦੱਸਿਆ ਕੇ ਕਾਫੀ ਲੰਮੇ ਸਮੇਂ ਤੋਂ ਇਹ ਸੜਕ ਬਣਨ ਵਾਲੀ ਸੀ ਅਤੇ ਇੱਥੇ ਸੰਗਤਾਂ ਰੋਜਾਨਾ ਮੱਥਾ ਟੇਕਣ ਆਉਂਦੀਆਂ ਹਨ ਤੇ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਲਈ ਸੰਗਤਾਂ ਦੀ ਮੰਗ ਨੂੰ ਪੂਰਾ ਕਰਦਿਆਂ ਇਸ ਸੜਕ ਦਾ ਕੰਮ ਸ਼ੁਰੂ ਕੀਤਾ ਗਿਆ ਹੈ।

ਨਹਿਰੂ ਗੇਟ ਨੇੜੇ ਰਿਕਸ਼ਾ ਸਟੈਂਡ ਦੀ ਉਸਾਰੀ  ਦਾ ਕੰਮ ਸ਼ੁਰੂ ਕਰਵਾਇਆ

      ਇਸ ਉਪਰੰਤ ਵਿਧਾਇਕ ਸ਼ੈਰੀ ਕਲਸੀ ਵੱਲੋਂ ਸ਼ੇਰਾ ਵਾਲਾ ਦਰਵਾਜਾ (ਨਹਿਰੂ ਗੇਟ) ਵਿਖੇ ਰਿਕਸ਼ਾ ਯੂਨੀਅਨ ਦੀ ਮੰਗ ਸੀ ਕਿ ਉੱਥੇ ਉਨ੍ਹਾਂ ਨੂੰ ਸ਼ੈੱਡ ਪਾ ਕੇ ਦਿੱਤੀ ਜਾਵੇ ਅਤੇ ਅੱਜ ਉਨ੍ਹਾਂ ਦੀ ਮੰਗ ਪੂਰੀ ਕਰਦਿਆਂ  ਇੱਕ ਰਿਕਸ਼ਾ ਚਾਲਕ ਹੱਥੋਂ ਕੰਮ ਸ਼ੁਰੂ ਕਰਵਾਇਆ ਗਿਆ। ਇਸ ਨਾਲ ਰਿਕਸ਼ਾ ਯੂਨੀਅਨ ਨੂੰ ਕਾਫੀ ਸਹੂਲਤ ਮਿਲੇਗੀ। ਇਸ ਮੌਕੇ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਗੋਰੀ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਦੀ ਕਾਫੀ ਪੁਰਾਣੀ ਮੰਗ ਸੀਜਿਸ ਨੂੰ ਅੱਜ ਬੂਰ ਪਿਆ ਹੈਵਿਧਾਇਕ ਸ਼ੈਰੀ ਕਲਸੀ ਦੇ ਯਤਨਾ ਸਦਕਾ ਸ਼ੈੱਡ ਪਾਉਂਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਪੂਰੀ ਯੂਨੀਅਨ ਵੱਲੋਂ ਵਿਧਾਇਕ ਸ਼ੈਰੀ ਦਾ ਧੰਨਵਾਦ ਕਰਦੇ ਹਾਂ।

ਕਿਲਾ ਮੰਡੀ ਵਿਖੇ ਨਵੇਂ ਬਣਨ ਵਾਲੇ ਮੁਹੱਲਾ ਕਲੀਨਿਕ ਦਾ ਕੰਮ ਸ਼ੁਰੂ ਕਰਵਾਇਆ

         ਇਸ ਉਪਰੰਤ ਵਿਧਾਇਕ ਸ਼ੈਰੀ ਕਲਸੀ ਨੇ ਕਿਲਾ ਮੰਡੀ ਜੋ ਕਿ ਸ਼ੇਰਾ ਵਾਲੇ ਦਰਵਾਜੇ ਦੇ ਅੰਦਰ ਹੈਇਕ ਪੁਰਾਣੇ ਸਿਹਤ ਇਮਾਰਤ ਦਾ ਨਵੀਨੀਕਰਨ ਕੰਮ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ 26 ਜਨਵਰੀ 2023 ਤੱਕ ਇਥੇ ਆਮ ਆਦਮੀ ਕਲੀਨਿਕ ਸ਼ੁਰੂ ਹੋ ਜਾਵੇਗਾ। ਜਿਸ ਲੋਕਾਂ ਨੂੰ ਇਥੇ ਮੁਫਤ ਦਵਾਈਆਂ ਉਨ੍ਹਾਂ ਦੇ ਟੈਸਟ ਤੇ ਮਾਹਿਰਾ ਡਾਕਟਰਾਂ ਵੱਲੋਂ ਉਨ੍ਹਾਂ ਦਾ  ਚੈੱਕਅਪ ਕੀਤਾ ਜਾਵੇਗਾ। ਉਨ੍ਹਾਂ ਦੱਸਿਆਂ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਦਾ ਗਿਆ ਸੀ ਸ਼ਹਿਰ ਦੇ ਵਿੱਚ ਕਿਲਾ ਮੰਡੀ ਵਿਖੇ ਹਸਪਤਾਲ ਦੇ ਨਵੀਨੀਕਰਨ ਦੀ ਲੋੜ ਹੈਜਿਸ ਨੂੰ ਮੁੱਖ ਰੱਖਦਿਆਂ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਸ਼ਹਿਰ ਦੇ ਵਿੱਚ ਕਿਲਾ ਮੰਡੀ ਵਿਖੇ ਜਨਾਨਾ ਹਸਪਤਾਲ ਸੀ ਜਿਸ ਦੀ ਇਮਾਰਤ ਖੰਡਰ ਹੋ ਚੁੱਕੀ ਸੀਉਸ ਦਾ ਨਵੀਨੀ ਕਰਨ ਦਾ ਅੱਜ ਦੁਬਾਰਾ  ਕੰਮ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਦੀ ਪੂਰੀ ਕੋਸ਼ੀਸ਼ ਹੋਵੇਗੀ ਕਿ 26 ਜਨਵਰੀ 2023 ਤੱਕ ਇਸ ਇਮਾਰਤ ਜਿਨ੍ਹੇ ਵੀ ਵਿਕਾਸ ਕਾਰਜ ਨੇ ਪੂਰੇ ਕਰ ਲਏ ਜਾਣ ਤਾਂ ਜੋ  ਲੋਕਾਂ ਨੂੰ ਸਹੂਲਤਾਂ ਮਿਲ ਸਕਣ।

      ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਆਪ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਬਟਾਲਾ ਹਲਕੇ ਅੰਦਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਇਸੇ ਮਕਸਦ  ਤਹਿਤ ਹੀ ਆਮ ਆਦਮੀ ਕਲੀਨਿਕ ਦੀ ਉਸਾਰੀ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਸਿਹਕ ਸਹੂਲਤਾ ਮਿਲ ਸਕਣ।

       ਇਸ ਮੌਕੇ ਵਾਰਡ ਨੰ. 40 ਦੇ ਇੰਚਾਰਜ ਦਨੇਸ਼ ਖੋਸਲਾ ਨੇ ਵਿਧਾਇਕ ਸ਼ੈਰੀ ਕਲਸੀ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਿਆ ਕਿਹਾ ਕਿ ਇਥੇ ਹਸਪਤਾਲ ਬਣਨ ਨਾਲ ਲੋਕਾਂ ਨੂੰ ਬਹੁਤ ਸਹੂਲਤ ਮਿਲੇਗੀਜਿਹੜੇ ਲੋਕ ਦੂਰ ਹਸਪਤਾਲ ਦਵਾਈ ਲੈਣ ਜਾਂਦੇ ਹਨ ਉਨ੍ਹਾਂ ਨੂੰ ਘਰ ਬੈਠੇ ਹੀ ਸਹੂਲਤ ਮਿਲ ਜਾਵੇਗੀ। ਇਸ ਲਈ ਉਹ ਪੂਰੀ ਵਾਰਡ ਵੱਲੋਂ ਤੇ ਇਲਾਕਾ ਨਿਵਾਸੀਆਂ ਵੱਲੋਂ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦੇ ਹਨ।

ਸਾਗਰਪੁਰਾ ਵਾਰਡ ਨੰ: 05 ਵਿਖੇ ਵਿਕਾਸ ਕੰਮਾਂ ਦੀ ਸੁਰੂਆਤ

       ਇਸ ਉਪਰੰਤ ਵਿਧਾਇਕ ਸ਼ੈਰੀ ਕਲਸੀ ਕਾਹਨੂੰਵਾਨ ਰੋਡ ਤੇ ਵਾਰਡ ਨੰ. 5 ਸਾਗਰਪੁਰ ਵਿਖੇ ਵੱਖ-ਵੱਖ ਕੰਮਾਂ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਦੀ ਹਰ ਮੁਸ਼ਕਲ ਪਹਿਲ ਦੇ ਅਧਾਰ ਤੇ ਪੂਰੀ ਕੀਤੀ ਜਾਵੇਗੀ ਅਤੇ ਉਹ ਹਲਕੇ ਦੇ ਵਿਕਾਸ ਲ਼ਈ ਤੱਤਪਰ ਹਨ ਤੇ ਲੋਕਾਂ ਦੀ ਹਰ ਮੁਸ਼ਕਲ ਪੂਰੀ ਕੀਤੀ ਜਾਵੇਗੀ।

        ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਸ ਭਗਵੰਤ ਸਿੰਘ ਮਾਨਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸਰਬਪੱਖੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਹਰ ਵਰਗ ਦੇ ਹਿੱਤ ਵਿੱਚ ਇਤਿਹਾਸਕ ਫੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ਬਿਜਲੀਸਿੱਖਿਆਸਿਹਤ ਸਮੇਤ ਹਰ ਖੇਤਰ ਵਿੱਚ ਸਰਕਾਰ ਨੇ ਵੱਡੀਆਂ ਪਹਿਲਕਦਮੀਆਂ ਕੀਤੀਆਂ ਹਨ ਅਤੇ ਕਰੀਬ 9 ਮਹੀਨਿਆਂ ਵਿੱਚ ਆਪ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਈ ਲੋਕਪੱਖੀ ਫੈਸਲੇ ਲਏ ਹਨ।

        ਵਿਧਾਨ ਸਭਾ ਹਲਕਾ ਬਟਾਲਾ ਵਿਖੇ ਲੋਕ ਹਿੱਤ ਲਈ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨਾ ਅਤੇ ਹਲਕੇ ਦਾ ਸਰਬਪੱਖੀ ਵਿਕਾਸ ਕਾਰਜ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ ਅਤੇ ਹਲਕੇ ਅੰਦਰ ਵਿਕਾਸ ਕਾਰਜ ਤੇਜਗਤੀ ਨਾਲ ਕਰਵਾਏ ਜਾਣਗੇ।

        ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਬਟਾਲਾ ਸ਼ਹਿਰ ਦੇ ਸਾਰੇ ਚੌਁਕਾਂ ਅਤੇ ਗੇਟਾਂ ਨੂੰ ਖੂਬਸੂਰਤ ਬਣਾਇਆ ਜਾਵੇਗਾ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬਟਾਲਾ ਸ਼ਹਿਰ ਦੀ ਵਿਕਾਸ ਪੱਖੋਂ ਨੁਹਾਰ ਬਦਲੀ ਜਾਵੇਗੀ।

        ਇਸ ਮੌਕੇ ਨਾਇਬ ਤਹਿਸੀਲਦਾਰ ਸ. ਲਖਵਿੰਦਰ ਸਿੰਘਐਕਸੀਨ ਹਰਜੋਤ ਸਿੰਘ ਲੋਕ ਨਿਰਮਾਣ ਵਿਭਾਗ ਬਟਾਲਾਸਿਟੀ ਪ੍ਰਧਾਨ ਆਪ ਪਾਰਟੀ ਰਾਜੇਸ਼ ਤੁਲੀ,ਦਨੇਸ਼ ਖੋਸਲਾ ਵਾਰਡ ਨੰ. 40 ਇੰਚਾਰਜਅਤਰ ਸਿੰਘ ਜ਼ਿਲ੍ਹਾਂ ਮੀਤ ਪ੍ਰਧਾਨਯਸਪਾਲ ਚੌਹਾਨਗਗਨਦੀਪਨਿੱਕੂ ਹੰਸ਼ਪਾਲਮਾਣਿਕ ਮਹਿਤਾ,ਡਾ. ਤਜਿੰਦਰ ਕੌਰ ਡੀ.ਐੱਫ.ਪੀ.ਓਅਸ਼ੋਕ ਲੁਥਰਾਮਨੀਸ਼ ਅਗਰਵਾਲਮਨਜੀਤ ਸਿੰਘ ਭੁੱਲਰਗੁਰਪ੍ਰੀਤ ਸਿੰਘ ਗਿੱਲਸਵਰਨਕਾਰ ਸੰਘ ਨਰਿੰਦਰ ਕਰਵਲਮਨੋਜ ਢਿੱਲਾਲਾਲੀ ਕੰਸ਼ਰਾਜਆਸ਼ੂ ਗੋਇਲਵਿਨੋਦ ਬੇਦੀਅੰਮ੍ਰਿਤ ਚੌਹਾਨਅਨਿਲ ਵਰਮਾਂਸਦੀਕ ਮਸੀਹਗੋਰੀ ਪ੍ਰਧਾਨ ਰਿਕਸ਼ਾ ਯੂਨੀਆਨਰਾਜੂਕਾਕਾਸੋਨੀ ਆਦਿ ਹਾਜਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments