Home ਗੁਰਦਾਸਪੁਰ *ਜ਼ਿਲ੍ਹਾ ਪੱਧਰੀ ਗਣਿਤ ਦਿਵਸ ਮਨਾਇਆ ਗਿਆ *

*ਜ਼ਿਲ੍ਹਾ ਪੱਧਰੀ ਗਣਿਤ ਦਿਵਸ ਮਨਾਇਆ ਗਿਆ *

23
0

 

*ਗੁਰਦਾਸਪੁਰ 27 ਦਸੰਬਰ (  ਸਲਾਮ ਤਾਰੀ )*

*ਪੜ੍ਹੋ ਪੰਜਾਬ ਪੜਾਓ ਪੰਜਾਬ ਗਣਿਤ ਟੀਮ ਵੱਲੋਂ ਸਥਾਨਕ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਗਣਿਤ ਦਿਵਸ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਹਾਜ਼ਰ ਅਧਿਆਪਕਾਂ ਦੁਆਰਾ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਬਿਹਤਰ ਸੇਵਾਵਾਂ ਦੀ ਪ੍ਰਸੰਸਾ ਕਰਦੇ ਹੋਏ ਹੋਸਲਾ ਅਫ਼ਜਾਈ ਕੀਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀ.ਐਮ. ਗਣਿਤ ਗੁਰਨਾਮ ਸਿੰਘ ਨੇ ਦੱਸਿਆ ਕਿ ਉੱਘੇ ਗਣਿਤ ਵਿਗਿਆਨੀ ਸ੍ਰੀ ਨਿਵਾਸਨ ਰਾਮਨੁਜਨ ਜੀ ਦੇ ਜਨਮ ਦਿਵਸ ਮੌਕੇ ਇਹ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹੇ ਦੇ ਸਾਰੇ ਗਣਿਤ ਅਧਿਆਪਕ ਅਤੇ ਗਣਿਤ ਪੜਾਉਣ ਵਾਲੇ ਅਧਿਆਪਕਾਂ ਵੱਲੋਂ ਸ਼ਿਰਕਤ ਕੀਤੀ ਗਈ ਹੈ। ਇਸ ਮੌਕੇ ਡੀ.ਈ.ਓ. ਸੰਧਾਵਾਲੀਆ ਨੇ ਕਿਹਾ ਕਿ ਗਣਿਤ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ , ਜਿਸ ਵਿੱਚ ਹਰ ਬੱਚੇ ਦੀ ਮੁਹਾਰਤ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਗਣਿਤ ਜਿਹੇ ਵਿਸ਼ੇ ਤੋਂ ਡਰਨ ਦੀ ਲੋੜ ਨਹੀਂ ਬਲਕਿ ਨਵੀਆਂ ਤਕਨੀਕਾਂ ਤੇ ਦਿਲਚਸਪੀ ਨਾਲ ਇਸ ਨੂੰ ਆਸਾਨ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ, ਪੰਜਾਬ ਵੱਲੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ , ਜਿਸ ਵਿੱਚ ਸਮੇਂ-ਸਮੇਂ ਤੇ ਗਣਿਤ ਤੇ ਬਾਕੀ ਵਿਸ਼ਿਆਂ ਨਾਲ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਬੱਚੇ ਗਤੀਵਿਧੀਆਂ ਦੁਆਰਾ ਗਣਿਤ ਵਿੱਚ ਆਪਣੀ ਦਿਲਚਸਪੀ ਵਧਾ ਸਕਣ। ਇਸ ਮੌਕੇ ਗਣਿਤ ਵਿਸ਼ੇ ਵਿੱਚ ਬਿਹਤਰ ਸੇਵਾਵਾਂ ਦੇਣ ਵਾਲੇ ਅਧਿਆਪਕਾਂ ਨੂੰ ਡੀ.ਈ.ਓ. ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡੀ.ਐਮ. ਸਾਇੰਸ ਗੁਰਵਿੰਦਰ ਸਿੰਘ , ਮੀਡੀਆ ਸੈੱਲ ਸਿੱਖਿਆ ਵਿਭਾਗ ਗਗਨਦੀਪ ਸਿੰਘ , ਬੀ.ਐਮ. ਗਣਿਤ ਨਵਦੀਪ ਸਿੰਘ, ਵਿਪਨ ਕੁਮਾਰ , ਰਜਿੰਦਰ ਸਿੰਘ , ਬਲਜੀਤ ਸਿੰਘ ,ਅਸ਼ਵਨੀ ਕੁਮਾਰ , ਨਰੇਸ਼ ਸ਼ਰਮਾ, ਰਾਜਕੁਮਾਰ, ਸੁਪਰੀਤ ਕੌਰ , ਬਾਦਲ ਅੰਗੂਰਾਲਾ, ਪਰਮਿੰਦਰ ਸਿੰਘ , ਅਰੁਣ ਕੁਮਾਰ , ਸਤਿੰਦਰ ਸਿੰਘ, ਪਰਮਜੀਤ ਸਿੰਘ , ਰਜਨੀ ਸੋਢੀ, ਸਤਿੰਦਰਪਾਲ ਸਿੰਘ, ਰਾਜ ਕੁਮਾਰ, ਰਵੀ ਦਾਸ ਆਦਿ ਹਾਜ਼ਰ ਸਨ। *

Previous articleस्वर्गीय बलदेव सिंह बाजवा कम्युनिटी हेल्थ सेंटर की दिशा को दर्शाता बोर्ड लगाया गया
Next articleਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੋਰਾ ਨੇ ਹਜੂਰ ਸਾਹਿਬ ਨਾਂਦੇੜ ਵਿਖੇ ਸੰਗਤਾਂ ਨਾਲ ਮੂਲ ਮੰਤਰ ਤੇ ਵਾਹਿਗੁਰੂ ਦਾ ਸਿਮਰਨ ਕਰਕੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾਇਆ।
Editor-in-chief at Salam News Punjab

LEAVE A REPLY

Please enter your comment!
Please enter your name here