spot_img
Homeਮਾਝਾਗੁਰਦਾਸਪੁਰਇਮਾਮ ਜਮਾਤੇ ਅਹਿਮਦੀਆ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾ ਤੁੱਲ ਮਸੀਹ ਦੇ ਸੰਬੋਧਨ...

ਇਮਾਮ ਜਮਾਤੇ ਅਹਿਮਦੀਆ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾ ਤੁੱਲ ਮਸੀਹ ਦੇ ਸੰਬੋਧਨ ਨਾਲ ਜਲਸਾ ਸਾਲਾਨਾ ਕਾਦੀਆਂ ‘ਚ ਸਮਾਪਤ

 

ਕਾਦੀਆਂ/26ਦਸੰਬਰ (ਸਲਾਮ ਤਾਰੀ)
ਇਮਾਮ ਜਮਾਤੇ ਅਹਿਮਦੀਆ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾ-ਤੁੱਲ ਮਸੀਹ ਅਲ-ਖ਼ਾਮਿਸ ਨੇ ਜਮਾਤੇ ਅਹਿਮਦੀਆ ਕਾਦੀਆਂ ਦੇ 127ਵੇਂ ਅੰਤਰ-ਰਾਸ਼ਟਰੀ ਜਲਸਾ ਸਾਲਾਨਾ ਨੂੰ ਸੰਬੋਧਨ ਕੀਤਾ। ਇਹ ਸੰਬੋਧਨ ਦੁਨੀਆ ਭਰ ‘ਚ ਮੁਸਲਿਮ ਟੈਲੀਵਿਜ਼ਨ ਅਹਿਮਦੀਆ ਰਾਹੀ ਸੁਣਿਆ ਅਤੇ ਵੇਖਿਆ ਗਿਆ। ਕਾਦੀਆਂ ਜਲਸੇ ਦੇ ਸੀਨ ਵੀ ਦੁਨੀਆ ਭਰ ‘ਚ ਲਾਈਵ ਨਸ਼ਰ ਕੀਤੇ ਗਏ। ਇਸ ਮੌਕੇ ਤੇ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾ-ਤੁੱਲ ਮਸੀਹ ਨੇ ਫ਼ਰਮਾਇਆ ਕਿ ਸਾਨੂੰ ਨਜ਼ਰ ਦਾ ਪਰਦਾ ਰੱਖਣਾ ਚਾਹੀਦਾ ਹੈ। ਦੂਸਰੀ ਔਰਤਾਂ ਵੱਲ ਵੇਖਣ ਨਾਲ ਹੋਲੀ ਹੋਲੀ ਉਨ੍ਹਾਂ ਨਾਲ ਨਜ਼ਦੀਕੀਆਂ ਵੱਧ ਸਮਾਜ ਨੂੰ ਬੇਸ਼ਰਮੀ ਵੱਲ ਲੈ ਜਾਂਦਾ ਹੈ। ਅੱਜ ਦੇ ਮੀਡੀਆ ਕਾਰਨ ਬੇਸ਼ਰਮੀ ਅਤੇ ਅਨੈਤਿਕਤਾ ਵੱਲ ਦੁਨੀਆ ਵੱਧ ਰਹੀ ਹੈ। ਬਲਾਤਕਾਰ ਦੀ ਘਟਨਾਵਾਂ ਵੱਧ ਰਹਿਆਂ ਹਨ। ਸਾਨੂੰ ਖ਼ੁਦਾ ਦਾ ਖੌLਫ਼ ਰੱਖਦੇ ਹੋਏ ਉਸ ਦੀ ਇਬਾਦਤ ਕਰਨੀ ਚਾਹੀਦੀ ਹੈ ਅਤੇ ਨੇਕੀ ਵੱਲ ਕਦਮ ਵਧਾਉਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਕਾਦੀਆਂ ਤੋਂ ਇਲਾਵਾ ਟੋਗੋ, ਐਵਰੀ ਕੋਸਟ, ਬੁਰਕੀਨਾ ਫ਼ਾਸੋ, ਗਿੰਨੀ ਬਸਾਉ, ਮਾਲੀ ਅਤੇ ਅਫ਼ਰੀਕੀ ਦੇਸ਼ਾਂ ‘ਚ ਕੁੱਝ ਥਾਵਾਂ ਤੇ ਵੀ ਜਲਸੇ ਹੋ ਰਹੇ ਹਨ। ਕਾਦੀਆਂ ਜਲਸੇ ‘ਚ ਲਗ-ਪਗ 14500 ਦੇ ਕਰੀਬ ਲੋਕਾਂ ਨੇ ਸ਼ਿਰਕਤ ਕੀਤੀ। ਅਤੇ 37 ਦੇਸ਼ਾਂ ਦੇ ਪ੍ਰਤਿਨਿਧੀ ਇਸ ਜਲਸੇ ‘ਚ ਪਹੁੰਚੇ। ਆਪਣੇ ਸੰਬੋਧਨ ਤੋਂ ਬਾਅਦ ਆਪਣੇ ਹੱਥ ਚੁੱਕ ਕੇ ਦੁਆ ਕਰਵਾਈ। ਇੱਸ ਮੌਕੇ ਤੇ ਲੰਦਨ ਵਿੱਚ ਵੀ ਕਾਫ਼ੀ ਵੱਡੀ ਤਾਦਾਦ ‘ਚ ਅਹਿਮਦੀ ਮੁਸਲਮਾਨਾਂ ਨੇ ਇਕੱਠੇ ਹੋਕੇ ਜਲਸੇ ਦੀ ਕਾਰਵਾਈ ਵੇਖੀ ਅਤੇ ਸੁਣੀ। ਕਾਦੀਆਂ ਦੇ ਨੌਜਵਾਨਾਂ ਧਾਰਮਿਕ ਨਜ਼ਮਾਂ ਪੜੀਆਂ ਜਿਸ ਨੂੰ ਸਿਧਾ ਪ੍ਰਸਾਰਿਤ ਕੀਤਾ ਗਿਆ। ਸਥਾਨਕ ਮਹਿਲਾਵਾਂ ਨੇ ਵੀ ਸਿੱਧੇ ਪ੍ਰਸਾਰਨ ਰਾਹੀਂ ਨਜ਼ਮਾਂ ਪੜੀਆਂ। ਇਸ ਜਲਸੇ ਵਿੱਚ ਬੰਗਲਾਦੇਸ਼, ਮਾਰੀਸ਼ਸ, ਫ਼ਲਸਤੀਨ, ਗਰੀਸ, ਜਰਮਨੀ, ਯੁ ਕੇ, ਇੰਡੋਨੇਸੀLਆ, ਕੈਨੇਡਾ, ਅਮਰੀਕਾ, ਨਿਪਾਲ, ਭੁਟਾਨ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਸਨ। ਭਾਰਤ ਤੋਂ ਕਸ਼ਮੀਰ, ਕੇਰਲਾ, ਬਿਹਾਰ, ਉੜੀਸਾ, ਰਾਜਸਥਾਨ, ਹਰਿਆਣਾ, ਗੁਜਰਾਤ ਸਮੇਤ ਹਰ ਸੂਬੇ ਤੋਂ ਸ਼ਰਧਾਲੂਆਂ ਦੀ ਵੱਡੀ ਗਿਣਤੀ ਹਾਜ਼ਰ ਸੀ।
ਫ਼ੋਟੋ: 1) ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸੰਬੋਧਨ ਕਰਦੇ ਹੋਏ
2) ਜਲਸੇ ‘ਚ ਸ਼ਾਮਲ ਸ਼ਰਧਾਲੂ
3) ਹਰ ਧਰਮ ਦੇ ਭਾਈਚਾਰੇ ਦੇ ਲੋਕ
4) ਨੌਜਵਾਨ ਜਲਸੇ ‘ਚ ਨਜ਼ਮਾਂ ਪੜਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments