Home ਗੁਰਦਾਸਪੁਰ *ਸਮਾਜ ਸੇਵੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੱਲਪੁਰੀਆਂ ਵਿਖੇ ਪ੍ਰੀ ਪ੍ਰਾਇਮਰੀ ਦੇ ਬੱਚਿਆਂ...

*ਸਮਾਜ ਸੇਵੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੱਲਪੁਰੀਆਂ ਵਿਖੇ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ

24
0

 

*ਬਟਾਲਾ 26 ਦਸੰਬਰ (ਸਲਾਮ ਤਾਰੀ )*

*ਸਰਕਾਰੀ ਪ੍ਰਾਇਮਰੀ ਸਕੂਲ ਬੱਲਪੁਰੀਆਂ ਵਿਖੇ ਸਮਾਜ ਸੇਵੀ ਵੱਲੋਂ ਪ੍ਰੀ ਪ੍ਰਾਇਮਰੀ ਦੇ 31 ਬੱਚਿਆਂ ਨੂੰ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ। ਉਪਰੋਕਤ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਹੈੱਡ ਟੀਚਰ ਰਵਿੰਦਰ ਸਿੰਘ ਜੈਤੋਸਰਜਾ ਨੇ ਦੱਸਿਆ ਕਿ ਸਮਾਜ ਸੇਵੀ ਕ੍ਰਿਪਾਲ ਸਿੰਘ ਸੰਧੂ ਤੇ ਮੈਨੇਜਰ ਬਲਬੀਰ ਸਿੰਘ ਤੇ ਸੰਧੂ ਪਰਿਵਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੱਲਪੁਰੀਆਂ ਦੇ ਦੇ ਬੱਚਿਆਂ ਨੂੰ ਪੈਂਟਾਂ, ਕਮੀਜ਼ਾਂ , ਬੂਟ , ਜੁਰਾਬਾਂ , ਕੋਟੀਆਂ , ਟੋਪੀਆਂ ਆਦਿ ਵੰਡੀਆਂ ਗਈਆਂ। ਇਸ ਮੌਕੇ ਹੈੱਡ ਟੀਚਰ ਰਵਿੰਦਰ ਸਿੰਘ ਜੈਤੋਸਰਜਾ ਵੱਲੋਂ ਸਮਾਜ ਸੇਵੀ ਕ੍ਰਿਪਾਲ ਸਿੰਘ ਸੰਧੂ ਤੇ ਮੈਨੇਜਰ ਬਲਬੀਰ ਸਿੰਘ ਤੇ ਸੰਧੂ ਪਰਿਵਾਰ ਦਾ ਇਸ ਉਪਰਾਲੇ ਲਈ ਸਟਾਫ਼ ਵੱਲੋਂ ਧੰਨਵਾਦ ਕੀਤਾ। ਇਸ ਮੌਕੇ ਮਾਸਟਰ ਕੁਲਦੀਪ ਸਿੰਘ, ਮੈਡਮ ਜਗਮੀਤ ਕੌਰ, ਮੈਡਮ ਸਰੋਜ ਬਾਲਾ, ਸਕੂਲ ਚੇਅਰਮੈਨ ਗੁਰਮੀਤ ਸਿੰਘ ਬੱਲਪੁਰੀਆਂ, ਪਰਮਜੀਤ ਸਿੰਘ ਪੰਮਾ, ਦਿਲਬਾਗ ਸਿੰਘ, ਗੁਰਿੰਦਰ ਸਿੰਘ ਭੱਟੀ ਆਦਿ ਹਾਜ਼ਰ ਸਨ। *

Previous articleਯਾਦਗਾਰ ਹੋ ਨਿਬੜੀ ਸਰਕਾਰੀ ਸਕੂਲਾਂ ਦੀ ਮੈਗਾ ਮਾਪੇ ਅਧਿਆਪਕ ਦੀ ਇੰਸਪਾਇਰ ਮੀਟ 2.0
Next articleਇਮਾਮ ਜਮਾਤੇ ਅਹਿਮਦੀਆ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾ ਤੁੱਲ ਮਸੀਹ ਦੇ ਸੰਬੋਧਨ ਨਾਲ ਜਲਸਾ ਸਾਲਾਨਾ ਕਾਦੀਆਂ ‘ਚ ਸਮਾਪਤ
Editor-in-chief at Salam News Punjab

LEAVE A REPLY

Please enter your comment!
Please enter your name here