Home ਗੁਰਦਾਸਪੁਰ ਯਾਦਗਾਰ ਹੋ ਨਿਬੜੀ ਸਰਕਾਰੀ ਸਕੂਲਾਂ ਦੀ ਮੈਗਾ ਮਾਪੇ ਅਧਿਆਪਕ ਦੀ ਇੰਸਪਾਇਰ ਮੀਟ...

ਯਾਦਗਾਰ ਹੋ ਨਿਬੜੀ ਸਰਕਾਰੀ ਸਕੂਲਾਂ ਦੀ ਮੈਗਾ ਮਾਪੇ ਅਧਿਆਪਕ ਦੀ ਇੰਸਪਾਇਰ ਮੀਟ 2.0

23
0

 

ਬਟਾਲਾ 25 ਦਸੰਬਰ ( ਸਲਾਮ ਤਾਰੀ)-

ਸਿੱਖਿਆ ਵਿਭਾਗ ,ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਸਰਕਾਰੀ ਸਕੂਲਾਂ ਵਿਖੇ ਇੰਸਪਾਇਰ ਮੀਟ 2.0 ਵਿੱਚ ਮਾਪਿਆਂ ਅਤੇ ਕਮਿਊਨਿਟੀ ਮੈਂਬਰਾਂ ਦੀ ਭਾਰੀ ਸ਼ਮੂਲੀਅਤ ਅਤੇ ਭਰਵੇਂ ਇਕੱਠ ਕਾਰਨ ਇਹ ਮੀਟ ਯਾਦਗਾਰ ਹੋ ਨਿਬੜੀ ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਮਰਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਵੱਲੋਂ ਮਾਪਿਆ ਨੂੰ ਸਕੂਲਾਂ ਨਾਲ ਜੋੜਨ ਲਈ ਕੀਤੇ ਵਿਸ਼ੇਸ਼ ਉਪਰਾਲਿਆਂ ਤਹਿਤ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਮੈਗਾ ਪੀ.ਟੀ.ਐਮ. ਰੱਖੀ ਗਈ ਸੀ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਤਾ ਪਿਤਾ ਅਧਿਆਪਕਾਂ ਨਾਲ ਰੂਬਰੂ ਹੋ ਕੇ ਆਪਣੇ ਬੱਚੇ ਦੀ ਸਮੁੱਚੀ ਰਿਪੋਰਟ ਹਾਸਲ ਕਰ ਸਕਣ। ਇਸ ਦੌਰਾਨ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਭਰਵੀਂ ਸ਼ਮੂਲੀਅਤ ਰਹੀ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਿਮਾਸ਼ੂ ਅਗਰਵਾਲ, ਸਮੇਤ ਸਾਰੇ ਅਫ਼ਸਰਾਂ ਤੇ ਸਿੱਖਿਆ ਅਧਿਕਾਰੀਆਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲ ਵਿਜਟ ਕਰਕੇ ਬੱਚਿਆਂ ਦੇ ਮਾਤਾ ਪਿਤਾ , ਅਧਿਆਪਕਾਂ ਤੇ ਬੱਚਿਆਂ ਨਾਲ ਗੱਲ-ਬਾਤ ਕੀਤੀ। ਇਸ ਮੌਕੇ ਸਕੂਲ ਵਿਖੇ ਮਾਪਿਆਂ ਦੇ ਮਨੋਰੰਜਨ ਲਈ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਅਲੱਗ ਅਲੱਗ ਸਟਾਲ ਜਿਵੇਂ ਕਿ ਬੁੱਕ ਸਟਾਲ , ਪੰਜਾਬੀ ਸੱਭਿਆਚਾਰ, ਹੈਲਥ ਕੇਅਰ, ਸਾਇੰਸ ਅਤੇ ਮੈਥ ਦੇ ਸਟਾਲ ਲਗਾਏ ਗੇ। ਅੱਜ ਇੰਸਪਾਇਰ ਮੀਟ ਦੌਰਾਨ ਮਾਤਾ ਪਿਤਾ ਸਹਿਬਾਨ ਦੀ ਭਰਵੀਂ ਸ਼ਮੂਲੀਅਤ ਨੇ ਇਹ ਸਾਬਿਤ ਕਰ ਦਿੱਤਾ ਕਿ ਬੱਚਿਆਂ ਦੇ ਮਾਪੇ ਆਪਣੇ ਬੱਚੇ ਦੇ ਭਵਿੱਖ ਲਈ ਕਿੰਨੇ ਚਿੰਤਤ ਹਨ ਅਤੇ ਹਰੇਕ ਪੱਖ ਤੋਂ ਸੁਧਾਰ ਚਾਹੁੰਦੇ ਹਨ । ਇਸ ਮੌਕੇ ਸਕੂਲ ਪ੍ਰਿੰਸੀਪਲ ਜਸਬੀਰ ਲਾਲ ਨੇ ਦਸਿਆ ਕਿ ਅੱਜ ਦੀ ਇੰਸਪਾਇਰ ਮੀਟ 2.0 ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਵਿਦਿਆਰਥੀ ਆਪਣੇ ਮਾਤਾ ਪਿਤਾ ਨੂੰ ਨਾਲ ਲੈਕੇ ਵੱਡੀ ਗਿਣਤੀ ਵਿੱਚ ਸਕੂਲਾਂ ਵਿੱਚ ਪਹੁੰਚੇ । ਉਹਨਾਂ ਦੱਸਿਆ ਕਿ ਮਾਤਾ ਪਿਤਾ ਸਹਿਬਾਨ ਦੇ ਕੀਮਤੀ ਸੁਝਾਅ ਨੋਟ ਕੀਤੇ ਗਏ । ਸਕੂਲ ਦੇ ਸਮੂਹ ਅਧਿਆਪਕ ਸਹਿਬਾਨ ਨੇ ਇਸ ਮੈਗਾ ਈਵੈਂਟ ਨੂੰ ਯਾਦਗਾਰ ਬਣਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ । ਇਸ ਦੌਰਾਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ ਲਖਵਿੰਦਰ ਸਿੰਘ , ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਬਲਬੀਰ ਸਿੰਘ , ਮੀਡੀਆ ਇੰਚਾਰਜ ਸਿੱਖਿਆ ਗਗਨਦੀਪ ਸਿੰਘ, ਡੀ.ਈ.ਓ. ਦਫ਼ਤਰ ਤੋਂ ਰਾਜ ਕੁਮਾਰ, ਜੂਨੀਅਰ ਸਹਾਇਕ ਨਰਿੰਦਰ ਸ਼ਰਮਾ , ਪਵਨ ਕੁਮਾਰ, ਕਲਰਕ ਹਰੀਸ਼ ਕੁਮਾਰ, ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ , ਬੀ.ਐਨ.ਓ. ਤੇ ਪੜ੍ਹੋ ਪੰਜਾਬ ਟੀਮ ਵੱਲੋਂ ਵੀ ਸਕੂਲ ਵਿਜਟ ਕੀਤੇ ਗਏ।*

Previous articleਕਾਦੀਆਂ ਜਲਸੇ ‘ਚ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ, ਪ੍ਰਤਾਪ ਬਾਜਵਾ ਸਮੇਤ ਅਹਿਮ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ
Next article*ਸਮਾਜ ਸੇਵੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੱਲਪੁਰੀਆਂ ਵਿਖੇ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ
Editor-in-chief at Salam News Punjab

LEAVE A REPLY

Please enter your comment!
Please enter your name here