ਕਿਸਾਨਾਂ ਨੂੰ 8 ਘੰਟੇ ਬਿਜਲੀ ਨਾ ਮਿਲਣ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਲਗਾਇਆ ਧਰਨਾ,ਸਰਕਾਰ ਖਿਲਾਫ ਕੀਤੀ ਨਾਰੇਬਾਜੀ

0
321

ਕਪੂਰਥਲਾ 02 ਜੁਲਾਈ ( ਮੀਨਾਂ ਗੋਗਨਾ )

ਐਡਵੋਕੇਟ ਪਰਮਜੀਤ ਸਿੰਘ ਪੰਮਾ ਹਲਕਾ ਇੰਚਾਰਜ ਕਪੂਰਥਲਾ ਦੀ ਅਗਵਾਈ ਹੇਠ ਅੱਜ ਕਾਰਜਕਾਰੀ ਇੰਜੀਨੀਅਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦਫਤਰ ਕਪੂਰਥਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਲੋਂ ਵਿਧਾਨ ਸਭਾ ਹਲਕਾ ਪੱਧਰ ਤੇ ਇਕ ਰੋਸ਼ ਧਰਨਾ ਦਿੱਤਾ ਗਿਆ।ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਹਿਸਾ ਲਿਆ।ਇਸ ਰੋਸ਼ ਧਰਨੇ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਲਗਾਤਾਰ 8 ਘੰਟੇ ਬਿਜਲੀ ਨਾ ਦੇਣ,ਖ਼ਰਾਬ ਹੋਏ ਟ੍ਰਾੰਸਫਾਰਮਾ ਦੀ ਥਾਂ ਤੇ ਨਵੇਂ ਟਰਾਂਸਫਾਰਮਰ ਨਾ ਲਗਾਉਣ ਪਿੰਡ ਅਤੇ ਸ਼ਹਿਰਾਂ ਵਿਚ ਬਿਨਾ ਦੱਸੇ ਅਨਐਲਾਨੇ ਬਿਜਲੀ ਕੱਟਾ ਅਤੇ ਬਿਜਲੀ ਦੇ ਰੇਟਾਂ ਵਿਚ ਕੀਤੇ ਭਾਰੀ ਵਾਦੇ ਦੇ ਵਿਰੋਧ ਵਿਚ ਅਤੇ ਪੰਜਾਬ ਦੀ ਸੁਤੀ ਪਈ ਕਾਂਗਰਸ ਸਰਕਾਰ ਨੂੰ ਜਗਾਉਣ ਦੇ ਮਨੋਰਥ ਨਾਲ ਇਹ ਰੋਸ਼ ਧਰਨਾ ਦਿੱਤਾ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰ ਖੇਤਰ ਵਿਚ ਬੁਰੀ ਤਰਾਂ ਫੇਲ ਹੋਈ ਹੈ,ਅਤੇ ਪੰਜਾਬ ਦੇ ਲੋਕਾਂ ਦਾ ਹੁਣ ਇਸ ਸਰਕਾਰ ਤੋਂ ਮੋਹ ਬਿਲਕੁਲ ਭੰਗ ਹੋ ਚੁੱਕਿਆ ਹੈ ਅਤੇ ਉਨ੍ਹਾਂ ਨੇ ਹੁਣ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਸਰਕਾਰ ਦਾ ਤਖਤਾਂ ਪਲਟ ਕਰਨ ਲਈ ਪਕਾ ਮਨ ਬਣਾਇਆ ਹੋਇਆ ਹੈ।ਇਸ ਰੋਸ਼ ਧਰਨੇ ਨੂੰ ਸੰਬੋਧਨ ਕਰਦਿਆਂ ਸ,ਦਵਿੰਦਰ ਸਿੰਘ ਢਪਈ ਜਿਲਾ ਪ੍ਰਧਾਨ ਦਿਹਾਤੀ,ਹਰਜੀਤ ਸਿੰਘ ਵਾਲਿਆਂ ਜਿਲਾ ਪ੍ਰਧਾਨ ਸ਼ਹਿਰੀ, ਅਮਰਬੀਰ ਸਿੰਘ ਲਾਲੀ ਸਾਬਕਾ ਚੇਅਰਮੈਨ ਜਿਲਾ ਯੋਜਨਾ ਕਮੇਟੀ,ਜਗੀਰ ਸਿੰਘ ਵਡਾਲਾ ਪੀਏਸੀ ਮੈਂਬਰ,ਸ.ਰਣਜੀਤ ਸਿੰਘ ਖੋਜੇਵਾਲ ਪੀਏਸੀ ਮੈਂਬਰ,ਤਰਸੇਮ ਥਾਪਰ ਜੋਨਲ ਇੰਚਾਰਜ ਬਸਪਾ ਖਡੂਰ ਸਾਹਿਬ,ਹਰਿੰਦਰ ਸ਼ੀਤਲ ਇੰਚਾਰਜ ਬਸਪਾ ਕਪੂਰਥਲਾ,ਰਾਕੇਸ਼ ਕੁਮਾਰ ਦਾਤਾਰਪੁਰੀ ਜਿਲਾ ਪ੍ਰਧਾਨ ਬਸਪਾ,ਮਨਵੀਰ ਸਿੰਘ ਵਡਾਲਾ ਜਿਲਾ ਯੂਥ ਪ੍ਰਧਾਨ ਯੂਥ ਅਕਾਲੀ ਦਲ,ਦਵਿੰਦਰਬੀਰ ਸਿੰਘ ਚਾਹਲ ਸੀਨੀਅਰ ਆਗੂ ਨੇ ਦੱਸਿਆ ਕਿ ਕਿਸਾਨਾਂ ਨੂੰ ਕਾਂਗਰਸ ਸਰਕਾਰ ਵਲੋਂ ਲਗਾਤਾਰ 8ਘੰਟੇ ਬਿਜਲੀ ਨਾ ਦੇਣ ਕਾਰਨ ਉਨ੍ਹਾਂ ਨੂੰ ਝੋਨੇ ਦੀ ਬਿਜਾਈ ਲਈ ਕਾਫੀ ਪਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਹੈ।ਅਤੇ ਇਸੇ ਤਰ੍ਹਾਂ ਬਿਜਲੀ ਦੇ ਅਨਐਲਾਨੇ ਕੱਟ ਕਾਰਨ ਪਿੰਡ ਅਤੇ ਸ਼ਹਿਰ ਵਿਚ ਹਾਹਾਕਾਰ ਮੱਚੀ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕਾਂਗਰਸ ਸਰਕਾਰ ਦੇ ਆਪਣੇ ਹੀ ਆਗੂ ਆਪਣੀ ਹੀ ਸਰਕਾਰ ਦੇ ਖਿਲਾਫ ਵੱਡੀ ਪੱਧਰ ਤੇ ਬਿਆਨਬਾਜੀ ਕਰ ਰਹੇ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਦੇ ਲੋਕਾਂ ਨੂੰ ਪਿਛਲੀਆਂ ਚੋਣਾਂ ਦੌਰਾਨ ਝੂਠੇ ਲਾਰੇ ਲਾਕੇ ਅਤੇ ਸਬਜ਼ਬਾਗ਼ ਦਿਖਾਕੇ ਸੂਬੇ ਵਿਚ ਕਾਂਗਰਸ ਪਾਰਟੀ ਨੇ ਸੱਤਾ ਹਾਸਲ ਕੀਤੀ ਅਤੇ ਹੁਣ ਸੂਬੇ ਦਾ ਹਰ ਵਰਗ ਇਸ ਸਰਕਾਰ ਤੋਂ ਦੁਖੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਇਸ ਇਤਹਾਸਿਕ ਸਮਝੌਤੇ ਨਾਲ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਜਿੱਤ ਯਕੀਨੀ ਹੋਵੇਗੀ ਅਤੇ ਇਸ ਜਿੱਤ ਨਾਲ ਸੂਬੇ ਵਿਚ ਵਿਕਾਸ ਦੇ ਇਕ ਨਵੇਂ ਯੁਗ ਦਾ ਆਰੰਭ ਹੋਵੇਗਾ।ਇਸ ਰੋਸ਼ ਧਰਨੇ ਨੂੰ ਇੱਛਾ ਸਿੰਘ ਢੋਟ,ਜਰਨੈਲ ਸਿੰਘ ਬਾਜਵਾ,ਤਰਲੋਚਨ ਸਿੰਘ ਬਰਿੰਦਪੁਰ,ਆਵਈ ਰਾਜਪੂਤ,ਜਗਜੀਤ ਸਿੰਘ ਸ਼ਮੀ,ਅਵਤਾਰ ਸਿੰਘ ਅਜੀਤ ਨਗਰ,ਕੈਪਟਨ ਲਖਵਿੰਦਰ ਸਿੰਘ,ਦੀਪਕ ਬੌਬੀ,ਹਰਵਿੰਦਰ ਸਿੰਘ ਅਤੇ ਤਰਲੋਚਨ ਸਿੰਘ ਬੌਬੀ ਆਦਿ ਨੇ ਵੀ ਸੰਬੋਧਿਤ ਕੀਤਾ।ਇਸ ਰੋਸ਼ ਧਰਨੇ ਵਿਚ ਹਰਬੰਸ ਸਿੰਘ ਵਾਲਿਆਂ ਸੀਨੀਅਰ ਸਾਬਕਾ ਕੌਂਸਲਰ,ਬਖਸ਼ਿਸ਼ ਸਿੰਘ ਧੱਮ ਸਰਕਲ ਇੰਚਾਰਜ,ਇੰਦਰਜੀਤ ਸਿੰਘ ਮੰਨਣ ਸਰਕਲ ਇੰਚਾਰਜ, ਦਲਜੀਤ ਸਿੰਘ ਬਸਰਾ ਸਾਬਕਾ ਚੇਅਰਮੈਨ,ਇੰਦਰਜੀਤ ਸਿੰਘ ਜੁਗਨੂੰ ਮੁਖ ਬੁਲਾਰਾ ,ਗੁਰਮੇਲ ਸਿੰਘ ਸਿੱਧਵਾਂ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ,ਸੁਖਵਿੰਦਰ ਸਿੰਘ ਬੱਬਰ,ਜਸਵਿੰਦਰ ਬਿੱਟਾ ਹਲਕਾ ਇੰਚਾਰਜ ਬਸਪਾ ਕਪੂਰਥਲਾ,ਜੋਗਿੰਦਰ ਸਿੰਘ ਫੋਜੀ ਜਿਲਾ ਮੀਤ ਪ੍ਰਧਾਨ ਬਸਪਾ,ਸੋਹਣ ਲਾਲ,ਜਗਤਾਰ ਸਿੰਘ ਜੱਗਾ,ਰੇਸ਼ਮ ਸਿੰਘ ਚੰਦੀ,ਰਾਕੇਸ਼ ਗੁਪਤਾ,ਗੋਪਾਲ ਗੁਪਤਾ,ਰਾਜਿੰਦਰ ਧੰਜਲ,ਪਾਮਿੰਦਰ ਸਿੰਘ ਬੌਬੀ,ਰਾਜਿੰਦਰ ਸਿੰਘ ਜਿਲਾ ਮੀਤ ਪ੍ਰਧਾਨ ਬਸਪਾ,ਬੀਬੀ ਰਣਜੀਤ ਕੌਰ ਰੇਣੁ ਜਿਲਾ ਪ੍ਰਧਾਨ ਮਹਿਲਾ ਵਿੰਗ ਬਸਪਾ,ਮੁਖਰਜੀ ਸ਼ੇਰਗਿੱਲ ਜਿਲਾ ਜਰਨੈਲ ਸਕੱਤਰ, ਮਾਸਟਰ ਓਂਕਾਰ ਸਿੰਘ ਜਰਨੈਲ ਸਕੱਤਰ ਹਲਕਾ ਕਪੂਰਥਲਾ ਬਸਪਾ,ਵਿਕਰਮ ਸਿੰਘ ਸਿੰਧੀ,ਰੂਬੀ,ਵਿਕਰਮ ਨਿਪੀ, ਹੰਸਰਾਜ ਦੁਬੁਰਜ਼ੀ,ਗੁਰਨਾਮ ਸਿੰਘ ਕਾਦੂਪੁਰ, ਸਰਵਣ ਸਿੰਘ ਵਡਾਲਾ,ਜੋਗਿੰਦਰ ਸਿੰਘ ਫਿਆਲੀ,ਸਿਕੰਦਰ ਸਿੰਘ ਔਜਲਾ,ਅਜੈ ਬਬਲਾ,ਕ੍ਰਿਸ਼ਨ ਟੰਡਨ,ਗੁਰਪ੍ਰੀਤ ਸਿੰਘ ਚੀਮਾ,ਸੁਖਦੇਵ ਸਿੰਘ ਸੁੱਖਾ ਸਾਬਕਾ ਕੌਂਸ਼ਲਰ,ਕੋਮਲ ਸਹੋਤਾ, ਜਸਵਿੰਦਰ ਬਿੱਟਾ,ਕੈਪਟਨ ਜੋਗਿੰਦਰ ਸਿੰਘ,ਰਣਜੀਤ ਸਿੰਘ ਲੱਖਣ,ਪੰਜਾਬ ਸਿੰਘ ਨਾਹਰ,ਗੁਰਪੀਤ ਸਿੰਘ ਸੋਨਾ,ਨੋਬਲ, ਅਮਰਜੀਤ ਮਠਾਰੂ,ਅਵਤਾਰ ਸਿੰਘ ਸਿੱਧਵਾਂ,ਤੇਜਾ ਸਿੰਘ,ਮਨਜੀਤ ਸਿੰਘ ਬਰਿੰਦਪੁਰ,ਅਮਰਜੀਤ ਸਿੰਘ ਥਿੰਦ,ਲਖਬੀਰ ਸਿੰਘ ਵਡਾਲਾ,ਡਾ.ਰਾਜਿੰਦਰ ਸਿੰਘ,ਟੀਟੂ ਮਾਹਲਾ,ਸਤਨਾਮ ਸਿੰਘ ਬੁੱਟ ਆਦਿ ਹਾਜਰ ਸਨ

Previous articleਭਾਰਤ ਨੇ ਪਾਕਿਸਤਾਨੀ ਯੁਵਤੀ ਨੂੰ ਭਾਰਤ ਵਿਆਹ ਕਰਵਾਉਣ ਲਈ ਵੀਜ਼ਾ ਜਾਰੀ ਕੀਤਾ
Next articleਹਰਜਿੰਦਰ ਸਿੰਘ ਨੇ ਕਪੂਰਥਲਾ ਸੈਂਟਰਲ ਕੋਆਪਰੇਟਿਵ ਬੈਂਕ ਦੇ ਐਮ.ਡੀ. ਵਜੋਂ ਅਹੁਦਾ ਸੰਭਾਲਿਆ

LEAVE A REPLY

Please enter your comment!
Please enter your name here