spot_img
Homeਮਾਝਾਗੁਰਦਾਸਪੁਰਅੱਤ ਦੀ ਠੰਡ ਦੇ ਬਾਵਜੂਦ ਵੀ ਟੋਲ ਪਲਾਜਿਆ ਤੇ ਡਟੇ ਹੋਏ ਨੇ...

ਅੱਤ ਦੀ ਠੰਡ ਦੇ ਬਾਵਜੂਦ ਵੀ ਟੋਲ ਪਲਾਜਿਆ ਤੇ ਡਟੇ ਹੋਏ ਨੇ ਕਿਸਾਨ ਮਜ਼ਦੂਰ

ਕਾਦੀਆਂ  23 ਦਸੰਬਰ   (ਮੁਨੀਰਾ ਸਲਾਮ ਤਾਰੀ)

ਅੱਤ ਦੀ ਠੰਡ ਦੇ ਬਾਵਜੂਦ ਵੀ ਟੋਲ ਪਲਾਜਿਆ ਤੇ ਡਟੇ ਹੋਏ ਨੇ ਕਿਸਾਨ ਮਜ਼ਦੂਰ। ਰਣ ਭੂਮੀ ਵਿੱਚ ਮਨਾ ਰਹੇ ਸਾਹਿਬਜਾਦਿਆਂ ਦੇ ਸ਼ਹੀਦੀ ਜੋੜ ਮੇਲੇ,ਮੰਗਾ ਮਨਵਾਉਣ ਤੱਕ ਸੰਘਰਸ ਰਹੇਗਾ ਜਾਰੀ – ਚੁਤਾਲਾ।

26 ਨਵੰਬਰ ਤੋਂ ਕਿਸਾਨਾਂ ਮਜ਼ਦੂਰਾ ਦੀਆ ਮੰਗਾ ਮਨਵਾਉਣ ਲਈ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਦੇ ਸਿਰੜੀ ਯੋਧੇ 10 ਡੀਸੀ ਦਫਤਰਾਂ ਤੇ ਡੇਰੇ ਲਾ ਕੇ ਬੈਠੇ ਹਨ। ਮੰਗਾਂ ਦਾ ਹੱਲ ਨਾ ਹੋਣ ਤੇ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ 15 ਦਸੰਬਰ ਤੋਂ 18 ਟੋਲ ਪਲਾਜ਼ਿਆਂ ਨੂੰ ਕਰ ਮੁਕਤ ਕੀਤਾ ਗਿਆ ਹੈ। ਸੂਬਾ ਕਮੇਟੀ ਆਗੂ ਸਵਿੰਦਰ ਸਿੰਘ ਚੁਤਾਲਾ ,ਲਖਵਿੰਦਰ ਸਿੰਘ ਵਰਿਆਮ ਨੰਗਲ ,ਪ੍ਰੈੱਸ ਸਕੱਤਰ ਗੁਰਪ੍ਰੀਤ ਨਾਨੋਵਾਲ ਨੇ ਲਿਖਤੀ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੂਬਾ ਕਮੇਟੀ ਦੇ ਫੈਸਲੇ ਨੂੰ ਲਾਗੂ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਵੀ ਚੌਲਾਗ ਬ,ਚੱਬੇਵਾਲ, ਗੜ੍ਹਦੀਵਾਲਾ, ਮਾਨਸਰਾ ਮੁਕੇਰੀਆਂ ਤੇ ਦੀਨਾਨਗਰ ਆਦਿ ਟੋਲ ਪਲਾਜ਼ਿਆਂ ਤੇ ਸਾਂਝੇ ਤੌਰ ਤੇ ਦੋਵੇਂ ਜਿਲੇ ਰਾਤ ਦਿਨ ਡਿਊਟੀ ਦੇ ਰਹੇ ਹਨ।ਠੰਡੀਆ ਪੋਹ ਮਹੀਨੇ ਦੀਆ ਰਾਤਾ  ਵਿਚ ਜਿੱਥੇ ਆਮ ਲੋਕ ਰਜਾਈਆ ਦਾ ਨਿੱਘ ਲੈ ਰਹੇ ਹਨ ਓਥੇ ਜਥੇਬੰਦੀ ਦੇ ਜਝਾਰੂ ਆਗੂ ਟੋਲ ਪਲਾਜ਼ਾ ਤੇ ਲੱਕੜ ਦੀ ਅੱਗ ਬਾਲ ਧੂਣੀ ਸੇਕ ਰਹੇ ਹਨ।ਕਿਸਾਨਾਂ ਮਜ਼ਦੂਰਾ ਦੇ ਬੈਠਣ ਨਾਲ ਟਰੱਕ ਬੱਸ ਕਾਰਾ ਵਾਲੀਆ ਨੂੰ ਕਾਫੀ ਵੱਡੀ ਰਾਹਤ ਮਿਲੀ ਹੈ।ਟੋਲ ਪਲਾਜ਼ਿਆਂ ਤੋ ਲੰਘਣ ਵਾਲੇ ਟਰਾਂਸਪੋਰਟਰ,ਡਰਾਈਵਰ ਅਤੇ ਆਮ ਲੋਕਾਂ ਦੀ ਹਮਦਰਦੀ ਕਿਸਾਨਾਂ ਨਾਲ ਖੜੀ ਹੈ।ਆਗੂਆ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਦੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹੀਦੀ ਦਿਹਾੜੇ ਵੀ ਜੰਗ ਦੇ ਮੈਦਾਨ ਵਿੱਚ ਮਨਾਏ ਜਾ ਰਹੇ ਹਨ।ਆਗੂਆ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਮਾਲਬਰੋਜ ਸਰਾਬ  ਫੈਕਟਰੀ ਜੀਰਾ ਸਮੇਤ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਦੀਆ ਸਾਰੀਆ ਮੰਗਾ ਸਮੇ ਸਿਰ ਹੱਲ ਨਾ ਕੀਤੀਆਂ ਤਾਂ ਫੇਰ ਸੰਘਰਸ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਪਰਮਜੀਤ ਸਿੰਘ ਭੁੱਲਾ,ਕੁਲਦੀਪ ਸਿੰਘ ਬੇਗੋਵਾਲ,ਹਰਦੀਪ ਸਿੰਘ ਫੋਜੀ,ਹਰਵਿੰਦਰ ਸਿੰਘ ਮਸਾਣੀਆਂ,ਸੋਹਣ ਸਿੰਘ ਗਿੱਲ,ਸੁਖਜਿੰਦਰ ਸਿੰਘ,ਬਾਬਾ ਚੰਦ ਸਾਹ,ਕਮਲਜੀਤ ਕੌਰ, ਸਰਿੰਦਰ ਕੌਰ,ਜੱਗੀ ਗਿੱਲ,ਦਵਿੰਦਰ ਸਿੰਘ ਕਾਹਲੋ,ਜਤਿੰਦਰ ਸਿੰਘ,ਸੁਖਵਿੰਦਰ ਸਿੰਘ,ਸੁਖਵਿੰਦਰ ਸਿੰਘ ਦਾਖਲਾ,ਗੁਰਪ੍ਰੀਤ ਸਿੰਘ ਅਵਤਾਰ ਸਿੰਘ ਸੇਖੋਂ,ਹਰਵਿੰਦਰ ਸਿੰਘ ਖੂਜਾਲਾ,ਅਤੇ ਹੋਰ ਆਗੂ ਹਾਜ਼ਰ ਸਨ।

 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments