spot_img
Homeਮਾਝਾਗੁਰਦਾਸਪੁਰਜਮਾਤੇ ਅਹਿਮਦੀਆ ਦਾ 127ਵਾਂ ਅੰਤਰ-ਰਾਸ਼ਟਰੀ ਜਲਸਾ ਸਾਲਾਨਾ ਕਾਦੀਆਂ ‘ਚ ਸ਼ੁਰੂ

ਜਮਾਤੇ ਅਹਿਮਦੀਆ ਦਾ 127ਵਾਂ ਅੰਤਰ-ਰਾਸ਼ਟਰੀ ਜਲਸਾ ਸਾਲਾਨਾ ਕਾਦੀਆਂ ‘ਚ ਸ਼ੁਰੂ

 

ਕਾਦੀਆਂ/23 ਦਸੰਬਰ (ਸਲਾਮ ਤਾਰੀ)
ਅਹਿਮਦੀਆ ਮੁਸਲਿਮ ਜਮਾਤ ਭਾਰਤ ਦਾ ਕਾਦੀਆਂ ‘ਚ 127ਵਾਂ ਜਲਸਾ ਸਾਲਾਨਾ ਅੱਜ ਇੱਥੇ ਅਹਿਮਦੀਆ ਗਰਾਊਂਡ ‘ਚ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ। ਅਹਿਮਦੀਆ ਜਮਾਤੇ ਭਾਰਤ ਦੇ ਸਦਰ ਮੋਲਾਨਾ ਕਰੀਮ ਉਦ-ਦੀਨ ਸ਼ਾਹਿਦ ਨੇ ਪਹਿਲਾ ਅਹਿਮਦੀਆ ਜਮਾਤ ਦਾ ਧਾਰਮਿਕ ਝੰਡਾ ‘ਲਵਾਏ ਅਹਿਮਦੀਅਤ’ ਲਹਿਰਾਇਆ ਅਤੇ ਦੁਆ ਕਰਵਾਈ। ਜਲਸੇ ਦੀ ਕਾਰਵਾਈ ਪਵਿੱਤਰ ਕੁਰਆਨੇ ਪਾਕ ਦੀ ਤਲਾਵਤ ਤੋਂ ਸ਼ੁਰੂ ਹੋਈ। ਇਸ ਤੋਂ ਬਾਅਦ ਮੋਲਾਨਾ ਕਰੀਮ ਉਦ-ਦੀਨ ਸ਼ਾਹਿਦ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਅੱਜ ਤੋਂ 131 ਸਾਲ ਪਹਿਲਾਂ ਜਮਾਤੇ ਅਹਿਮਦੀਆ ਦੇ ਸੰਸਥਾਪਕ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਕਾਦਿਆਨੀ ਨੇ ਇਸ ਜਲਸੇ ਦੀ ਬੁਨਿਆਦ ਰੱਖੀ ਸੀ। ਇਹ ਜਲਸਾ ਦੁਨੀਆਦਾਰੀ ਕਮਾਉਣ ਲਈ ਨਹੀਂ ਸਗੋਂ ਰੂਹਾਨੀ ਦੌਲਤ ਕਮਾਉਣ ਅਤੇ ਆਪਣੇ ਅੰਦਰ ਨੇਕ ਪਾਕ ਤਬਦੀਲੀ ਪੈਦਾ ਕਰਨ ਦੇ ਮਕਸਦ ਨਾਲ ਆਯੋਜਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਜਲਸਾ ਮਾਨਵਤਾ ਅਤੇ ਆਪਸੀ ਪਿਆਰ ਮੁਹੱਬਤ ਦੀ ਸੀਖ ਦਿੰਦਾ ਹੈ। ਇਸ ਤੋਂ ਬਾਅਦ ਤਨਵੀਰ ਅਹਿਮਦ ਨਾਸਿਰ ਨੇ ਧਾਰਮਿਕ ਨਜ਼ਮ ਪੜ੍ਹੀ। ਜਮਾਤੇ ਅਹਿਮਦੀਆ ਦੇ ਮੁੱਖ ਸਕੱਤਰ ਮੁਹੰਮਦ ਇਨਾਮ ਗ਼ੋਰੀ ਨੇ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ ਅਲੈਹੇਵਸਲਮ ਦੀ ਜੀਵਨੀ ਤੇ ਚਾਨਣਾ ਪਾਇਆ।

ਉਨ੍ਹਾਂ ਫ਼ਰਮਾਇਆ ਕਿ ਉਹ ਰਹਿਮਾਤੁਲ-ਆਲਾਮੀਨ ਸਨ। ਉਨ੍ਹਾਂ ਦਾ ਪੂਰਾ ਜੀਵਨ ਦੁਨੀਆ ਦੇ ਵਾਸਤੇ ਇੱਕ ਬਿਹਤਰੀਨ ਨਮੂਨਾ ਸੀ। ਉਨ੍ਹਾਂ ਨੇ ਔਰਤਾਂ ਨਾਲ ਇਨਸਾਫ਼ ਅਤੇ ਇੱਜ਼ਤ ਬਖ਼ਸ਼ ਕੇ ਜੋ ਨਮੂਨਾ ਪੇਸ਼ ਕੀਤਾ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਤੇ ਮੌਲਾਨਾ ਮੁਨੀਰ ਅਹਿਮਦ ਖ਼ਾਦਿਮ ਨੇ ਵੀ ਸਬੰਧੋਨ ਕੀਤਾ। ਇਸ ਜਲਸੇ ਦੇਸ਼ ਤੋਂ ਇਲਾਵਾ ਦੁਨੀਆ ਭਰ ਤੋਂ ਭਾਰੀ ਤਾਦਾਦ ‘ਚ ਅਹਿਮਦੀਆ ਸ਼ਰਧਾਲੂ ਜਲਸੇ ‘ਚ ਸ਼ਾਮਿਲ ਹੋਣ ਲਈ ਪਹੁੰਚੇ ਹਨ। ਇਸ ਮੌਕੇ ਤੇ ਪੁਲੀਸ ਵੱਲੋਂ ਸੁਰੱਖਿਆ ਦੇ ਖ਼ਾਸ ਪ੍ਰਬੰਧ ਕੀਤੇ ਗਏ ਹਨ।
ਫ਼ੋਟੋ: ਕਾਦੀਆਂ ਜਲਸਾ ਦੀਆਂ ਝਲਕੀਆਂ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments