spot_img
Homeਮਾਝਾਗੁਰਦਾਸਪੁਰਭਾਰਤ ਨੇ ਪਾਕਿਸਤਾਨੀ ਯੁਵਤੀ ਨੂੰ ਭਾਰਤ ਵਿਆਹ ਕਰਵਾਉਣ ਲਈ ਵੀਜ਼ਾ ਜਾਰੀ ਕੀਤਾ

ਭਾਰਤ ਨੇ ਪਾਕਿਸਤਾਨੀ ਯੁਵਤੀ ਨੂੰ ਭਾਰਤ ਵਿਆਹ ਕਰਵਾਉਣ ਲਈ ਵੀਜ਼ਾ ਜਾਰੀ ਕੀਤਾ

 

ਕਾਦੀਆਂ/2 ਜੁਲਾਈ (ਸਲਾਮ ਤਾਰੀ, ਤਾਰਿਕ ਅਹਿਮਦ
ਕਰੋਨਾ ਮਹਾਮਾਰੀ ਦੇ ਚਲਦੀਆਂ ਜਿਥੇ ਦੁਨਿਆ ਭਰ ਨੇ ਆਪਣੇ ਬਾਰਡਰ ਬੰਦ ਕੀਤੇ ਹੋਏ ਹਨ ਉਥੇ ਭਾਰਤ-ਪਾਕਿਸਤਾਨ ਦੇ ਬਾਰਡਰ ਵੀ ਆਮ ਨਾਗਰਿਕਾਂ ਲਈ ਬੰਦ ਕਰ ਦਿੱਤੇ ਗਏ ਸਨ। ਜੋਕਿ ਅਜੇ ਤੱਕ ਬੰਦ ਚਲੇ ਆ ਰਹੇ ਹਨ। ਭਾਰਤ-ਪਾਕਿਸਤਾਨ ਦੇ ਲੋਕਾਂ ਦੇ ਆਪਸ ਚ ਹੋਣ ਵਾਲੇ ਰਿਸ਼ਤੇ ਵੀ ਕੋਵਿਤ-19 ਦੀ ਭੇਂਟ ਚੜ ਗਏ ਹਨ। ਸੁਮਨ ਰੈਨੀਤਾਲ ਵਾਸੀ ਕਰਾਚੀ (ਪਾਕਿਸਤਾਨ) ਦਾ ਪ੍ਰੇਮ ਫ਼ੇਸਬੁੱਕ ਰਹੀ ਜ਼ਿਲਾ ਗੁਰਦਾਸਪਸੁਰ ਦੇ ਸ਼੍ਰੀ ਹਰਗੋਬਿੰਦਪੁਰ ਦੇ ਰਹਿਣ ਵਾਲੇ ਅਮਿਤ ਦੇ ਨਾਲ ਪ੍ਰਵਾਨ ਚੜਿਆ। ਦੋਂਵੇ ਪਰਿਵਾਰਾਂ ਨੇ ਇੱਕ ਦੂਜੇ ਨੂੰ ਪਸੰਦ ਵੀ ਕਰ ਲਿਆ। ਪਰ ਭਾਰਤ-ਪਾਕਿਸਤਾਨ ਬਾਰਡਰ ਬੰਦ ਹੋਣ ਦੇ ਚਲਦੀਆਂ ਮਾਮਲਾ ਅੱਧ ਵਿਚਕਾਰ ਲੱਟਕ ਗਿਆ। ਅਤੇ ਦੋਂਵੇ ਪਰਿਵਾਰਾਂ ਚ ਮਾਯੂਸੀ ਛਾ ਗਈ ਕਿ ਸ਼ਾਇਦ ਇੱਹ ਦੋਂਵੇ ਪ੍ਰੇਮੀਆਂ ਦੀ ਆਪਸ ਚ ਸ਼ਾਦੀ ਨਾ ਹੋ ਸਕੇ। ਇੱਸੇ ਦੋਰਾਨ ਅਮਿਤ ਪੁੱਤਰ ਰਮੇਸ਼ ਕੁਮਾਰ ਵਾਸੀ ਸ਼੍ਰੀ ਹਰਗੋਬਿੰਦਪੁਰ ਨੇ ਕਾਦੀਆਂ ਦੇ ਮਕਬੂਲ ਅਹਿਮਦ ਪੱਤਰਕਾਰ ਨਾਲ ਸੰਪਰਕ ਕਰਕੇ ਆਪਣੀ ਹੋਣ ਵਾਲੀ ਪਤਨੀ ਸੁਮਨ ਰੈਨੀਤਾਲ ਨੂੰ ਭਾਰਤ ਦਾ ਵੀਜ਼ਾ ਦਵਾਉਣ ਲਈ ਸਹਿਯੋਗ ਮੰਗਿਆ। ਜਿਸ ਤੇ ਮਕਬੂਲ ਅਹਿਮਦ ਨੇ ਇਨ੍ਹਾਂ ਦੀ ਕਾਫ਼ੀ ਮਦਦ ਕੀਤੀ। ਮਕਬੂਲ ਅਹਿਮਦ ਅਨੇਕ ਪਾਕਿਸਤਾਨੀ ਵਿਹਾਂਦੜਾਂ ਦੀ ਮਦਦ ਕਰ ਚੁਕੇ ਹਨ। ਉਨ੍ਹਾਂ ਦਾ ਵੀ ਵਿਆਹ ਵੀ ਫ਼ੈਸਲਾਬਾਦ ਦੀ ਰਹਿਣ ਵਾਲੀ ਤਾਹਿਰਾ ਨਾਲ 2003 ਚ ਹੋਇਆ ਸੀ। ਮਕਬੂਲ ਅਹਿਮਦ ਜਿਨ੍ਹਾਂ ਦਾ ਵਿਆਹ 2003 ਹੋਇਆ ਸੀ ਉਸ ਸਮੇਂ ਤੋਂ ਲਗਾਤਾਰ ਦੇਸ਼ ਵਿਦੇਸ਼ ਦੀ ਮੀਡਿਆ ਚ ਸੁਰਖਿਆ ਚ ਆਉਂਦੇ ਰਹਿੰਦੇ ਹਨ। ਸੁਮਨ ਦੇ ਵੀਜ਼ਾ ਲਈ ਇਨ੍ਹਾਂ ਕਾਫ਼ੀ ਮਦਦ ਕੀਤੀ ਹੈ। ਰਮੇਸ਼ ਕੁਮਾਰ ਨੇ ਆਪਣੀ ਨੂੰਹ ਦੇ ਇਲਾਵਾ ਉਸਦੇ ਮਾਂਪਿਆ ਅਤੇ ਹੋਰ ਰਿਸ਼ਤੇਦਾਰਾਂ ਨੂੰ ਭਾਰਤ ਦੇ ਵੀਜ਼ੇ ਲਈ ਸਪਾਨਸਰਸ਼ਿਪ ਭਿਜਵਾਈ। ਸਾਰੀ ਲੋੜੀਂਦੀ ਕਾਨੂੰਨੀ ਕਾਰਵਾਈ ਹੋਣ ਮਗਰੋਂ ਅੱਜ ਸੁਮਨ, ਉਸਦੇ ਮਾਂਪੇ ਅਤੇ ਮਾਸੀ ਸਮੇਤ ਕਈ ਰਿਸ਼ਤੇਦਾਰਾਂ ਨੂੰ ਭਾਰਤ ਸਰਕਾਰ ਨੇ ਭਾਰਤ ਆਉਣ ਲਈ ਵੀਜ਼ਾ ਜਾਰੀ ਕਰ ਦਿੱਤਾ ਹੈ। ਕਰਾਚੀ ਤੋਂ ਫ਼ੋਨ ਤੇ ਗੱਲਬਾਤ ਕਰਦੀਆਂ ਸੁਮਨ ਨੇ ਕਿਹਾ ਕਿ ਜਿਥੇ ਮੈਂ ਮੀਡਿਆ ਦਾ ਧੰਨਵਾਦ ਕਰਦੀ ਹਾਂ ਉਥੇ ਜਿਨ੍ਹਾਂ ਨੇ ਵੀ ਮੇਰੀ ਇੱਸ ਮਾਮਲੇ ਚ ਮਦਦ ਕਰਦੀ ਹਾਂ ਉਨ੍ਹਾਂ ਦੀ ਸ਼ੁਕਰਗੁਜ਼ਾਰ ਹਾਂ। ਉਨ੍ਹਾਂ ਭਾਰਤ ਸਰਕਾਰ ਅਤੇ ਪਾਕਿਸਤਾਨੀ ਦੂਤਾਵਾਸ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਸਨੂੰ ਵੀਜ਼ਾ ਦੇਕੇ ਉਸਦੇ ਵਿਆਹ ਦਾ ਰਾਹ ਪੱਧਰਾ ਕੀਤਾ ਹੈ। ਦੂਜੇ ਪਾਸੇ ਅਮਿਤ ਨੇ ਵੀ ਮੀਡਿਆ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਪਾਕਿਸਤਾਨ ਜਾਕੇ ਵਿਆਹ ਕਰਵਾਉਣਾ ਚਾਹੁੰਦੇ ਹਨ। ਅਤੇ ਪਾਕਿਸਤਾਨ ਦੇ ਵੀਜ਼ੇ ਲਈ ਉਨ੍ਹਾਂ ਆਵੇਦਨ ਕੀਤਾ ਹੋਇਆ ਹੈ। ਪਰ ਅੱਜੇ ਤੱਕ ਉਨ੍ਹਾਂ ਨੂੰ ਪਾਕਿਸਤਾਨ ਦਾ ਵੀਜ਼ਾ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਪਾਕਿਸਤਾਨ ਦਾ ਵੀਜ਼ਾ ਨਹੀਂ ਮਿਲਦਾ ਹੈ ਤਾਂ ਸੁਮਨ ਦੇ ਮਾਂਪੇ, ਭੇਣ ਭਰਾਂ ਅਤੇ ਹੋਰ ਰਿਸ਼ਤੇਦਾਰ ਭਾਰਤ ਆ ਰਹੇ ਹਨ ਜਿਸਤੇ ਉਨ੍ਹਾਂ ਦੀ ਮੋਜੂਦਗੀ ਚ ਉਨ੍ਹਾਂ ਦਾ ਵਿਆਹ ਹੋ ਜਾਵੇਗਾ। ਸੁਮਨ ਅਤੇ ਉਸਦੇ ਪਰਿਵਾਰ ਵਾਲੇ ਹਵਾਈ ਮਾਰਗ ਖੁਲਣ ਤੇ ਭਾਰਤ ਆਉਣਗੇ।
ਫ਼ੋਟੋ: ਸੁਮਨ ਦੀ ਫ਼ਾਈਲ ਫ਼ੋਟੋ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments