Home ਗੁਰਦਾਸਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਸਾਣੀਆਂ ਵਿਖੇ ਸਲਾਨਾ ਸਮਾਗਮ ਕਰਵਾਇਆ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਸਾਣੀਆਂ ਵਿਖੇ ਸਲਾਨਾ ਸਮਾਗਮ ਕਰਵਾਇਆ

29
0

ਬਟਾਲਾ 21 ਦਸੰਬਰ (ਮੁਨੀਰਾ ਸਲਾਮ ਤਾਰੀ )

*ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਸਾਣੀਆਂ ਵਿਖੇ ਸਲਾਨਾ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਐਮ.ਐਲ.ਏ. ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਮਾਤਾ ਜੀ ਬਲਬੀਰ ਕੌਰ ਅਤੇ ਭਰਾ ਅੰਮ੍ਰਿਤ ਕਲਸੀ ਵੱਲੋਂ ਮੁੱਖ ਮਹਿਮਾਨ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ : ਅਮਰਜੀਤ ਸਿੰਘ ਭਾਟੀਆ ਵੱਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸਕੂਲ ਵਿੱਚ ਪੜ੍ਹਾਈ, ਸੱਭਿਆਚਾਰਿਕ ਤੇ ਹੋਰ ਵੱਖ-ਵੱਖ ਗਤੀਵਿਧੀਆਂ ਵਿੱਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ ਹਾਜ਼ਰ ਮਹਿਮਾਨਾਂ ਵੱਲੋਂ ਨਵੇਂ ਬਣਾਏ ਕਾਮਰਸ ਬਲਾਕ ਦਾ ਵੀ ਉਦਘਾਟਨ ਕੀਤਾ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਅੰਮ੍ਰਿਤ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਅਤੇ ਸਰਕਾਰ ਵੱਲੋਂ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਬੱਚੇ ਪੜ੍ਹ ਕੇ ਦੇਸ਼ ਦੇ ਚੰਗੇ ਨਾਗਰਿਕ ਬਣ ਕੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹ ਸਕਣ।

ਇਸ ਮੌਕੇ ਡੀ.ਈ.ਓ. ਸੈਕੰ : ਹਰਪਾਲ ਸਿੰਘ ਸੰਧਾਵਾਲੀਆ ਅਤੇ ਡੀ.ਈ.ਓ. ਐਲੀ: ਅਮਰਜੀਤ ਸਿੰਘ ਭਾਟੀਆ ਵੱਲੋਂ ਹਾਜ਼ਰ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੱਖ-ਵੱਖ ਪ੍ਰਾਪਤੀਆਂ ਲਈ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁਭਇੱਛਾਵਾਂ ਦਿੱਤੀਆਂ।ਇਸ ਦੌਰਾਨ ਪ੍ਰਿੰਸੀਪਲ ਰਾਕੇਸ਼ ਕੁਮਾਰ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਸਲਾਨਾ ਰਿਪੋਰਟ ਪੜੀ ਗਈ।

ਇਸ ਮੌਕੇ ਬੀ.ਐਨ.ਓ. ਵਿਜੈ ਕੁਮਾਰ , ਮੀਡੀਆ ਕੋਆਰਡੀਨੇਟਰ ਸਿੱਖਿਆ ਵਿਭਾਗ ਗਗਨਦੀਪ ਸਿੰਘ , ਸਰਪੰਚ ਗੁਰਵਿੰਦਰ ਸਿੰਘ ਕਾਹਲੋਂ , ਵਿਕਰਮ ਸਰੀਨ , ਡੀ.ਈ.ਓ. ਦਫ਼ਤਰ ਤੋਂ ਰਾਜਕੁਮਾਰ , ਅਮਨ ਗੁਪਤਾ , ਵਾਸਦੇਵ ਸ਼ਰਮਾ, ਹਰਵਿੰਦਰ ਸਿੰਘ ਕਾਹਲੋਂ, ਸੁਮਿਤ ਤ੍ਰੇਹਨ , ਸੁਰਜੀਤ ਸਿੰਘ ਮੱਲੀ , ਲੈਕ: ਜਤਿੰਦਰ ਸਿੰਘ , ਲੈਕ: ਰਜਿੰਦਰ ਸਿੰਘ , ਲੈਕ: ਰਮਨਦੀਪ ਸਿੰਘ, ਮੈਡਮ ਕਮਲਜੀਤ ਕੌਰ, ਲੈਕ: ਸੁਖਵਿੰਦਰ ਕੌਰ, ਮਨਿੰਦਰ ਸਿੰਘ , ਰਿਤੂ ਬਾਲਾ , ਲੈਕ ਸੁਖਪ੍ਰੀਤ ਸਿੰਘ, ਬਖ਼ਸ਼ੀਸ਼ ਸਿੰਘ, ਸਨਦੀਪ ਕੁਮਾਰ ਆਦਿ ਹਾਜ਼ਰ ਸਨ। *

Previous articleਲੋਕ ਰਕਸ਼ਕ ਫਾਊਂਡੇਸ਼ਨ ਦਾ ਵਫ਼ਦ ਜ਼ਿਲ੍ਹਾ ਕੁਲੈਕਟਰ ਡਾ: ਹਿਮਾਂਸ਼ੂ ਅਗਰਵਾਲ ਨੂੰ ਮਿਲਿਆ ਅਤੇ ਗਊ ਰੱਖਿਆ ਸਬੰਧੀ ਮੰਗ ਪੱਤਰ ਸੌਂਪਿਆ।
Next articleअंग्रेजी लेक्चररों की दो दिवसीय ट्रेनिंग सफलतापूर्वक संपन्न
Editor-in-chief at Salam News Punjab

LEAVE A REPLY

Please enter your comment!
Please enter your name here