spot_img
Homeਮਾਝਾਗੁਰਦਾਸਪੁਰਡਾ ਸ਼ਾਇਰੀ ਭੰਡਾਰੀ,ਐਸ ਡੀ ਐਮ ਬਟਾਲਾ ਵਲੋਂ ਕਾਦੀਆਂ ਵਿਖੇ 23, 24 ਤੇ...

ਡਾ ਸ਼ਾਇਰੀ ਭੰਡਾਰੀ,ਐਸ ਡੀ ਐਮ ਬਟਾਲਾ ਵਲੋਂ ਕਾਦੀਆਂ ਵਿਖੇ 23, 24 ਤੇ 25 ਦਸੰਬਰ ਨੂੰ ਕਰਵਾਏ ਜਾ ਰਹੇ ਸਲਾਨਾ ਜਲਸੇ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਅਧਿਕਾਰੀਆਂ ਨਾਲ ਮੀਟਿੰਗ

ਕਾਦੀਆਂ (ਬਟਾਲਾ), 19 ਦਸੰਬਰ ( ਮੁਨੀਰਾ ਸਲਾਮ ਤਾਰੀ) ਡਾ ਸ਼ਾਇਰੀ ਭੰਡਾਰੀ, ਐਸ ਡੀ ਐਮ ਬਟਾਲਾ ਦੀ ਪ੍ਰਧਾਨਗੀ ਹੇਠ ਅਹਿਮਦੀਆਂ ਮੁਸਲਿਮ ਕਮਿਊਨਿਟੀ, ਕਾਦੀਆਂ ਵਲੋਂ ਸਲਾਨਾ ਜਲਸਾ, ਜੋ 23, 24 ਅਤੇ 25 ਦਸੰਬਰ 2022 ਨੂੰ ਕਰਵਾਇਆ ਜਾ ਰਿਹਾ ਹੈ, ਦੇ ਸਬੰਧ ਵਿਚ ਕੀਤੀਆਂ ਜਾ ਰਹੀਆਂ ਤਿਆਰੀਆਂ ਸਬੰਧੀ ਕਾਦੀਆਂ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਅਭਿਸ਼ੇਕ ਵਰਮਾ ਨਾਇਬ ਤਹਿਸੀਲਦਾਰ ਕਾਦੀਆਂ ਵੀ ਮੋਜੂਦ ਸਨ।

ਮੀਟਿੰਗ ਦੌਰਾਨ ਐਸ ਡੀ ਐਮ ਬਟਾਲਾ ਨੇ ਪੁਲਿਸ ਵਿਭਾਗ, ਪੀ.ਡਬਲਿਊ.ਡੀ, ਬਿਜਲੀ ਵਿਭਾਗ, ਨਗਰ ਕੌਸਲ ਕਾਦੀਆਂ,ਮੰਡੀ ਬੋਰਡ, ਸਿਹਤ ਵਿਭਾਗ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੇ ਵਿਭਾਗ ਨਾਲ ਸਬੰਧਤ ਤਿਆਰੀਆਂ ਸਮਾਗਮ ਤੋਂ ਪਹਿਲਾ ਪਹਿਲਾਂ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਕਾਦੀਆਂ ਵਿਖੇ ਕਰਵਾਏ ਜਾ ਰਹੇ ਤਿੰਨ ਦਿਨਾਂ ਸਲਾਨਾ ਜਲਸੇ ਦੀਆਂ ਤਿਆਰੀਆਂ ਵਿਚ ਕੋਈ ਕਮੀਂ ਨਾ ਰਹਿਣ ਦਿੱਤੀ ਜਾਵੇ।

ਮੀਟਿੰਗ ਵਿਚ ਕਾਦੀਆਂ ਤੋਂ ਪੁਹੰਚੇ ਅਹਿਮਦੀਆਂ ਮੁਸਲਿਮ ਕਮਿਊਨਿਟੀ ਦੇ ਆਗੂਆਂ ਨੇ ਕਿਹਾ ਕਿ ਜਲਸੇ ਵਿਚ ਪਹੁੰਚ ਰਹੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੀ ਆਮਦ ’ਤੇ ਬਾਜ਼ਾਰ ਵਿਚ ਆਵਾਜਾਈ ਹੋਰ ਸੁਖਾਲੀ ਬਣਾਉਣ ਸਮੇਤ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ। ਉਪਰੰਤ ਐਸਡੀਐਮ ਬਟਾਲਾ ਨੇ ਉਪਰੋਕਤ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ।
ਇਸ ਮੌਕੇ ਮੁਹੰਮਦ ਨਸੀਮ ਖਾਨ ਸੈਕਰਟਰੀ ਜਨਰਲ ਮਾਮਲੇ, ਮਖਦੂਮ ਸ਼ਰੀਫ ਅਫਸਰ ਜਲਸਾ ਪ੍ਰੋਗਰਾਮ, ਅਹਸਨ ਗੌਰੀ ਸੈਕਰਟਰੀ ਐਕਸ਼ਟਰਨਲ ਮਾਮਲੇ, ਨਸ਼ੁਰਮਾ ਮਿਨਾਲਾਹ ਡਿਪਟੀ ਸੈਟਰਟਰੀ ਜਨਰਲ ਮਾਮਲੇ, ਅਬਦੁਲ ਵਾਸੇ ਐਮ.ਸੀ ਕਾਦੀਆਂ, ਤਾਰਿਕ ਅਹਿਮਦ ਪ੍ਰੈਸ ਸੈਕਟਰਟੀ ਅਹਮਦੀਆ ਜਮਾਤ,, ਅਰੁਣ ਕੁਮਾਰ ਈ.ਓ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments