spot_img
Homeਮਾਝਾਗੁਰਦਾਸਪੁਰਬੀ.ਪੀ.ਈ.ਓ. ਵੱਲੋਂ ਸਕੂਲ ਮੁੱਖੀਆਂ ਤੇ ਮਿਡ-ਡੇ-ਮੀਲ ਕੁੱਕਾਂ ਨਾਲ ਮਹੱਤਵਪੂਰਨ ਮੀਟਿੰਗ ਆਯੋਜਿਤ

ਬੀ.ਪੀ.ਈ.ਓ. ਵੱਲੋਂ ਸਕੂਲ ਮੁੱਖੀਆਂ ਤੇ ਮਿਡ-ਡੇ-ਮੀਲ ਕੁੱਕਾਂ ਨਾਲ ਮਹੱਤਵਪੂਰਨ ਮੀਟਿੰਗ ਆਯੋਜਿਤ

ਬਟਾਲਾ 19 ਦਸੰਬਰ (ਮੁਨੀਰਾ ਸਲਾਮ ਤਾਰੀ ) *

* ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ: ) ਸ. ਅਮਰਜੀਤ ਸਿੰਘ ਭਾਟੀਆ ਦੀ ਅਗਵਾਈ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਸ. ਬਲਬੀਰ ਸਿੰਘ ਦੇ ਸਹਿਯੋਗ ਨਾਲ ਬੀ.ਪੀ.ਈ.ਓ. ਬਟਾਲਾ 1 ਜਸਵਿੰਦਰ ਸਿੰਘ ਵੱਲੋਂ ਸਮੂਹ ਸਕੂਲ ਮੁੱਖੀਆਂ ਅਤੇ ਮਿਡ-ਡੇ-ਮੀਲ ਕੁੱਕਾਂ ਦੀ ਮਹੱਤਵਪੂਰਨ ਮੀਟਿੰਗ ਬਲਾਕ ਦਫ਼ਤਰ ਵਿਖੇ ਕੀਤੀ ਗਈ ਜਿਸ ਵਿੱਚ ਉਨ੍ਹਾਂ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀ.ਪੀ.ਈ.ਓ. ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਬਲਾਕ ਦੇ ਸਕੂਲ ਮੁੱਖੀਆਂ ਤੇ ਮਿਡ-ਡੇ-ਮੀਲ ਕੁੱਕਾਂ ਨਾਲ ਮੀਟਿੰਗ ਕੀਤੀ ਹੈ , ਜਿਸ ਵਿੱਚ ਸਕੂਲਾਂ ਵਿੱਚ ਦੁਪਿਹਰ ਦਾ ਖਾਣਾ ਬਣਾਉਣ ਸਮੇਂ ਪੂਰੀ ਸਫ਼ਾਈ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਕੁੱਕਾਂ ਦੇ ਨਹੁੰ ਕੱਟੇ ਹੋਣੇ ਚਾਹੀਦੇ ਹਨ , ਹੱਥ ਬਿਲਕੁੱਲ ਸਾਫ਼ ਹੋਣ ਤੇ ਸਿਰ ਢੱਕਿਆ ਹੋਵੇ। ਖਾਣਾ ਖੁਆਉਣ ਸਮੇਂ ਦਸਤਾਨੇ ਪਹਿਨੇ ਜਾਣ। *
* ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਵੱਲੋਂ ਮਿਸ਼ਨ 100% ਗਿਵ ਯੂਅਰ ਬੈਸਟ ਦਾ ਨਾਅਰਾ ਦਿੱਤਾ ਗਿਆ ਹੈ। ਇਸ ਤਹਿਤ ਯੋਜਨਾਬੰਦ ਤਰੀਕੇ ਨਾਲ ਅਧਿਆਪਕ ਪੜ੍ਹਾਈ ਕਰਵਾਉਣ ਤਾਂ ਜੋ ਸੌ ਪ੍ਰੀਤਸ਼ਤ ਨਤੀਜੇ ਪ੍ਰਾਪਤ ਕੀਤੇ ਜਾ ਸਕਣ ਤੇ ਇਸ ਲਈ ਬੱਚਿਆਂ ਦੀ 100 ਫੀਸਦੀ ਸਕੂਲ ਵਿੱਚ ਹਾਜ਼ਰੀ ਯਕੀਨੀ ਬਣਾਉਣ ਦੇ ਉਪਰਾਲੇ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਸਮਾਰਟ ਰੂਮ ਬਣੇ ਹੋਏ ਹਨ ਤੇ ਪੜ੍ਹਾਉਣ ਸਮੇਂ ਪ੍ਰੋਜੈਕਟਰ/ਸਮਾਰਟ ਐਲ.ਈ.ਡੀ. ਵਰਤੋਂ ਯਕੀਨੀ ਬਣਾਈ ਜਾਵੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਰਕਾਰੀ ਸਕੂਲਾਂ ਵਿੱਚ ਦਾਖਲਾ ਸ਼ੁਰੂ ਹੈ , ਜਿਸ ਦੇ ਤਹਿਤ ਨਵੀਂ ਰਜਿਸਟ੍ਰੇਸ਼ਨ ਕਰਵਾਉਣ ਲਈ ਸਮਾਜਿਕ ਭਾਈਚਾਰੇ ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਜਾਗਰੂਕ ਕੀਤਾ ਜਾਵੇ।ਇਸ ਮੌਕੇ ਮੀਡੀਆ ਕੋਆਰਡੀਨੇਟਰ ਸਿੱਖਿਆ ਵਿਭਾਗ ਗਗਨਦੀਪ ਸਿੰਘ , ਬੀ.ਐਮ.ਟੀ. ਜਤਿੰਦਰ ਸਿੰਘ , ਸੈਂਟਰ ਮੁੱਖ ਅਧਿਆਪਕ ਅਮਰਜੀਤ ਕੌਰ, ਸੈਂਟਰ ਮੁੱਖ ਅਧਿਆਪਕ ਜਸਵਿੰਦਰ ਸਿੰਘ , ਸੈਂਟਰ ਮੁੱਖ ਅਧਿਆਪਕ ਸਿਮਰਨਪਾਲ ਸਿੰਘ, ਸੈਂਟਰ ਮੁੱਖ ਅਧਿਆਪਕ ਅਮਨਦੀਪ ਕੌਰ , ਹੈੱਡ ਟੀਚਰ ਰਛਪਾਲ ਸਿੰਘ ਉਦੋਕੇ, ਹੈੱਡ ਟੀਚਰ ਭੁਪਿੰਦਰ ਸਿੰਘ ਦਿਉ, ਹੈੱਡ ਟੀਚਰ ਰਵਿੰਦਰ ਸਿੰਘ , ਹੈੱਡ ਟੀਚਰ ਗੁਰਪ੍ਰੀਤ ਸਿੰਘ , ਹੈੱਡ ਟੀਚਰ ਸੂਰਜ ਪ੍ਰਕਾਸ਼ , ਹੈੱਡ ਟੀਚਰ ਅਜੈ ਪਾਲ , ਹੈੱਡ ਟੀਚਰ ਮੈਡਮ ਰਜਨੀ ਬਾਲਾ , ਹੈੱਡ ਟੀਚਰ ਮੈਡਮ ਜਸਪਾਲ ਸਿੰਘ , ਹੈੱਡ ਟੀਚਰ ਸੁਖਦੇਵ ਸਿੰਘ , ਅਧਿਆਪਕ ਸੁਰਿੰਦਰ ਸਿੰਘ , ਜਤਿੰਦਰ ਸਿੰਘ , ਹਰਪਿੰਦਰ ਸਿੰਘ , ਦੀਪਕ ਸਚਦੇਵਾ, ਸੁਖਵਿੰਦਰਜੀਤ ਕੌਰ, ਮੋਹਨ ਕੌਰ, ਜਤਿੰਦਰ ਕੁਮਾਰ , ਮਿਡ-ਡੇ-ਮੀਲ ਇੰਚਾਰਜ ਰਾਜਵਿੰਦਰ ਕੌਰ , ਸਮੇਤ ਮਿਡ-ਡੇ-ਮੀਲ ਕੁੱਕ ਹਾਜ਼ਰ ਸਨ। *

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments