ਕਾਦੀਆਂ/17 ਦਸੰਬਰ (ਮੁਨੀਰਾ ਸਲਾਮ ਤਾਰੀ)
ਭਾਜਪਾ ਵੱਲੋਂ ਘੱਟ ਗਿਣਤੀ ‘ਚ ਸੁਰਖਿਆ ਦੀ ਭਾਵਨਾ ਪੈਦਾ ਕਰਨ ਅਤੇ ਭਾਜਪਾ ਬਾਰੇ ਫ਼ੈਲੇ ਭਰਮ ਅਤੇ ਸੰLਕਾਂਵਾ ਨੂੰ ਦੂਰ ਕਰਨ ਦੇ ਮਕਸਦ ਨਾਲ ਘੱਟ ਗਿਣਤੀ ਮਾਮਲਿਆਂ ਦੇ ਰਾਜ ਮੰਤਰੀ ਜੌਹਨ ਬਰਲਾ ਵਿਸ਼ੇਸ਼ ਤੌਰ ਤੇ ਅਹਿਮਦੀਆ ਹੈਡ ਕਵਾਟਰ ਕਾਦੀਆਂ ਪਹੁੰਚੇ। ਇੱਸ ਮੌਕੇ ਤੇ ਉਨ੍ਹਾਂ ਦਾ ਸਵਾਗਤ ਜਮਾਤੇ ਅਹਿਮਦੀਆ ਦੇ ਡਿਪਟੀ ਸੈਕਰੇਟਰੀ ਮੌਲਾਨਾ ਫ਼ਜ਼ਲੁਰ-ਰਹਿਮਾਨ ਅਤੇ ਸਯਦ ਅਜ਼ੀਜ਼ ਅਹਿਮਦ ਵੱਲੋਂ ਕੀਤਾ ਗਿਆ। ਸ਼੍ਰੀ ਜੌਹਨ ਬਰਲਾ ਨੇ ਦਾਰੁਲ ਮਸੀਹ, ਮਸਜਿਦ ਅਕਸਾ, ਮਿਨਾਰਾ ਤੁਲ ਮਸੀਹ ਸਮੇਤ ਅਹਿਮਦੀਆ ਜਮਾਤ ਦੇ ਪਵਿਤਰ ਸਥਲਾਂ ਦਾ ਦੌਰਾ ਕੀਤਾ। ਉਨ੍ਹਾਂ ਜਮਾਤੇ ਅਹਿਮਦੀਆ ਨੂੰ ਵਿਸ਼ਵਾਸ ਦਿੱਤਾ ਕਿ ਉਨ੍ਹਾਂ ਦੀਆਂ ਜੋ ਵੀ ਸਮਸਿਆਂਵਾ ਹਨ ਉਸ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਦੇ ਲੋਕਾਂ ਲਈ ਸਰਕਾਰ ਵੱਲੋਂ ਅਨੇਕ ਸੁਵਿਧਾਂਵਾ ਦਿੱਤੀਆਂ ਜਾ ਰਹੀਆਂ ਹਨ। ਜਿਸਦਾ ਫ਼ਾਈਦਾ ਘੱਟ ਗਿਣਤੀ ਦੇ ਲੋਕਾਂ ਨੂੰ ਲੈਣਾ ਚਾਹੀਦਾ ਹੈ। ਭਾਜਪਾ ਦੇ ਇੱਕ ਸੀਨੀਅਰ ਨੇਤਾ ਨੇ ਦੱਸਿਆ ਕਿ ਸਕਾਲਰਸ਼ਿਪ ਸਕੀਮਾਂ ਦਿੱਤੇ ਜਾਣ ਤੇ ਕੇਂਦਰ ਸਰਕਾਰ ਸਹਿਯੋਗ ਕਰੇਗੀ। ਦੂਜੇ ਪਾਸੇ ਇੱਸ ਮੌਕੇ ਤੇ ਭਾਜਪਾ ਦੇ ਸੀਨੀਅਰ ਨੇਤਾ ਡਾਕਟਰ ਕਮਲ ਜਯੋਤੀ ਨੇ ਦੱਸਿਆ ਕਿ ਕੇਂਦਰੀ ਰਾਜ ਮੰਤਰੀ ਜੌਹਨ ਬਰਲਾ ਨੇ ਘੱਟ ਗਿਣਤੀ ਦੇ ਲੋਕਾਂ ਨੂੰ ਵਿਸ਼ਵਾਸ਼ ਦਿੱਤਾ ਹੈ ਕਿ ਭਾਜਪਾ ਦੇ ਸ਼ਾਸਨ ‘ਚ ਉਹ ਸੁਰਖਿਅਤ ਹਨ। ਅਤੇ ਉਨ੍ਹਾਂ ਦੀ ਜੋ ਵੀ ਮੰਗਾਂ ਹਨ ਉਨ੍ਹਾਂ ਤੇ ਵਿਚਾਰ ਵਟਾਂਦਰਾ ਕਰਕੇ ਉਸ ਨੂੰ ਮਨਜ਼ੂਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਕਾਹਨੂੰਵਾਨ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਕ੍ਰਿਸਮਿਸ ਦੇ ਸਬੰਧ ਵਿੱਚ ਇੱਕ ਸਮਾਰੋਹ ਦਾ ਆਯੋਜਨ ਕੀਤਾ। ਦੂਜੇ ਪਾਸੇ ਇੱਹ ਗੱਲ ਦਸਣਯੋਗ ਹੈ ਕਿ ਪਿਛਲੇ ਦਿਨੀਂ ਕੇਂਦਰ ਘੱਟ ਗਿਣਤੀ ਕਮੀਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੀ ਅਹਿਮਦੀਆ ਹੈਡਕਵਾਟਰ ਦਾ ਦੌਰਾ ਕਰ ਚੁੱਕੇ ਹਨ।