spot_img
Homeਮਾਝਾਗੁਰਦਾਸਪੁਰਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ 98.60 ਫੀਸਦੀ ਅੰਕ ਪ੍ਰਾਪਤ...

ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ 98.60 ਫੀਸਦੀ ਅੰਕ ਪ੍ਰਾਪਤ ਕਰਕੇ ਪੂਰੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਅਰਪਿਤ ਅਤੇ ਉਸਦੇ ਮਾਪਿਆਂ ਨੂੰ ਕੀਤਾ ਸਨਮਾਨਿਤ

17 ਦਸੰਬਰ (ਸਲਾਮ ਤਾਰੀ) ਆਈ.ਸੀ.ਐੱਸ.ਈ. ਬੋਰਡ ਵੱਲੋਂ ਬੀਤੀ ਜੁਲਾਈ ਵਿੱਚ ਐਲਾਨੇ ਗਏ ਨਤੀਜਿਆਂ ਵਿੱਚ ਗੁਰਦਾਸਪੁਰ ਦੇ ਰਹਿਣ ਵਾਲ਼ੇ ਅਰਪਿਤ ਨੇ 98.60 ਫੀਸਦੀ ਅੰਕ ਪ੍ਰਾਪਤ ਕਰਕੇ ਪੂਰੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ, ਜਿਸ ਲਈ ਉਸ ਨੂੰ ਪ੍ਰਿੰਸੀਪਲ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਿਸਟਰ ਜਸਲੀਨ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਅੱਜ ਸਕੂਲ ਵੱਲੋਂ ਗੋਲਡਨ ਜੁਵਲੀ ਸਮੇਂ ਕਰਵਾਏ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਿੱਥੇ ਅਰਪਿਤ ਨੂੰ ਕੁੱਲ ਅੱਠ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ, ਉੱਥੇ ਹੀ ਉਸ ਦੇ ਪਿਤਾ ਸੁਰਿੰਦਰ ਮੋਹਨ ਸਟੇਟ ਐਵਾਰਡੀ ਅਤੇ ਉਸ ਦੀ ਮਾਤਾ ਸ਼ਾਰਦਾ ਨੂੰ ਵੀ ਬੇਟੇ ਦੀ ਇਸ ਸਫ਼ਲਤਾ ਲਈ ਵਧਾਈ ਦਿੱਤੀI ਇਸ ਮੌਕੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ ਸਕੂਲ ਦੇ ਨਾਲ਼-ਨਾਲ਼ ਵਿਦਿਆਰਥੀਆਂ ਵਿੱਚ ਮਾਪਿਆਂ ਵੱਲੋਂ ਪਾਏ ਗਏ ਸੰਸਕਾਰਾਂ ਦੀ ਝਲਕ ਵੀ ਸਾਫ਼ ਨਜ਼ਰ ਆਉਂਦੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਵਿੱਚ ਚੰਗੇ ਸੰਸਕਾਰ ਪੈਦਾ ਕਰਨੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਵੀ ਇਨ੍ਹਾਂ ਕਦਰਾਂ-ਕੀਮਤਾਂ ਦਾ ਪਾਲਣ ਕੀਤਾ ਜਾ ਸਕੇ, ਜਿਸ ਨਾਲ਼ ਅੱਗੇ ਵਧਦੇ ਹੋਏ ਤੁਸੀਂ ਇੱਕ ਚੰਗੀ ਮੰਜ਼ਿਲ ਹਾਸਲ ਕਰ ਸਕਦੇ ਹੋ। ਵਿਦਿਆਰਥੀ ਅਰਪਿਤ ਦੇ ਪਿਤਾ ਸੁਰਿੰਦਰ ਮੋਹਨ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਕੂਲ ਦੀ ਪ੍ਰਿੰਸੀਪਲ ਸਿਸਟਰ ਜੈਸਲੀਨ , ਕਲਾਸ ਇੰਚਾਰਜ ਮੈਡਮ ਨੇਹਾ ਅਤੇ ਸਮੂਹ ਅਧਿਆਪਕਾਂ ਦੀ ਮਿਹਨਤ ਅਤੇ ਪ੍ਰੇਰਨਾ ਸਦਕਾ ਹੀ ਵਿਦਿਆਰਥੀ ਨੇ ਇਹ ਉਪਲਬਧੀ ਹਾਸਲ ਕੀਤੀ ਹੈ।ਵਿਦਿਆਰਥੀ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਵਿੱਚ ਅਰਪਿਤ ਦੇ ਦਾਦਾ-ਦਾਦੀ, ਪਿਤਾ ਸੁਰਿੰਦਰ ਮੋਹਨ, ਮਾਤਾ ਸ਼ਾਰਦਾ ਅਤੇ ਭੈਣ ਸਮਤਾ ਸ਼ਾਮਿਲ ਸਨI ਇਸ ਸਮੇਂ ਵਿਦਿਆਰਥੀ ਅਰਪਿਤ ਨੇ ਦੱਸਿਆ ਕਿ ਇਸ ਪ੍ਰਾਪਤੀ ਵਿੱਚ ਪਿ੍ੰਸੀਪਲ ਸਿਸਟਰ ਜੈਸਲੀਨ, ਕਲਾਸ ਇੰਚਾਰਜ ਮੈਡਮ ਨੇਹਾ ਅਤੇ ਸਕੂਲ ਦੇ ਸਮੂਹ ਸਟਾਫ਼ ਤੋਂ ਇਲਾਵਾ ਪੂਰੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ | ਵਿਦਿਆਰਥੀ ਅਰਪਿਤ ਦਾ ਕਹਿਣਾ ਹੈ ਕਿ ਉਹ ਇੱਕ ਚੰਗਾ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ ਅਤੇ ਆਪਣੇ ਜੀਵਨ ਦੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰੇਗਾI

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments