Home ਗੁਰਦਾਸਪੁਰ ਡੀ ਐਮ ਸੀ ਵਲੋਂ ਸੀ ਐੱਚ ਸੀ ਭਾਮ ਕੀਤਾ ਦੌਰਾ

ਡੀ ਐਮ ਸੀ ਵਲੋਂ ਸੀ ਐੱਚ ਸੀ ਭਾਮ ਕੀਤਾ ਦੌਰਾ

39
0

ਕਾਦੀਆ 16 ਦਸੰਬਰ, ( ਸੁਰਿੰਦਰ ਕੌਰ) ਡੀ ਐੱਮ ਸੀ ਗੁਰਦਾਸਪੁਰ ਡਾਕਟਰ ਰੋਮੀ ਰਾਜਾ ਵੱਲੋਂ ਅੱਜ ਸੀ ਐਚ ਸੀ ਭਾਮ ਦਾ ਨਿਰੀਖਣ ਕੀਤਾ ਗਿਆ। ਜਿੱਥੇ ਓਹਨਾਂ ਵੱਲੋਂ ਹਸਪਤਾਲ ਦੇ ਰੱਖ ਰਖਾਵ ਨੂੰ ਵੇਖਿਆ ਅਤੇ ਜਰੂਰੀ ਨਿਰਦੇਸ਼ ਜਾਰੀ ਕੀਤੇ। ਉਹਨਾਂ ਵੱਲੋਂ ਓਟ ਸੈਂਟਰ ਦਾ ਵੀ ਦੌਰਾ ਕੀਤਾ ਗਿਆ। ਵੱਧ ਤੋਂ ਵੱਧ ਡਲਿਵਰੀ ਕਰਵਾਉਣ ਲਈ ਹਿਦਾਇਤ ਕੀਤੀ ਜਾਵੇ। ਫੀਲਡ ਵਿਖੇ ਜੱਚਾ ਬੱਚਾ ਸਿਹਤ ਸੁਵਿਧਾਵਾਂ ਨੂੰ ਬਿਹਤਰ ਤਰੀਕੇ ਨਾਲ ਦਿੱਤੀਆਂ ਜਾਣ। ਇਸ ਮੌਕੇ ਤੇ ਬੋਲਦਿਆਂ ਡੀ ਐਮ ਸੀ ਰੋਮੀ ਰਾਜਾ ਨੇ ਕਿਹਾ ਕਿ ਸਿਹਤ ਵਿਭਾਗ ਦਾ ਮੁੱਖ ਉਦੇਸ਼ ਆਮ ਜਨਤਾ ਨੂੰ ਸਿਹਤ ਸੁਵਿਧਾਵਾਂ ਪ੍ਰਦਾਨ ਕਰਨਾ ਹੈ ਜਿਸ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਇਸ ਮੌਕੇ ਤੇ ਡੀ ਐਮ ਸੀ ਡਾਕਟਰ ਰੋਮੀ ,ਬੀ ਈ ਈ ਸੁਰਿੰਦਰ ਕੌਰ, ਗੁਰਜੀਤ ਸਿੰਘ ਫਾਰਮੇਸੀ ਅਫਸਰ, ਮਨਜੋਤ ਕੌਰ ਫਾਰਮੇਸੀ ਅਫਸਰ, ਡਾਕਟਰ ਸ਼ੈਲਜਾ ਆਦਿ ਹਾਜਿਰ ਰਹੇ।

Previous articleਭੈੜੇ ਅਨਸਰਾਂ ਨੂੰ ਨੱਥ ਪਾਉਣ ਲਈ ਨਾਕਾਬੰਦੀ ਕਰਕੇ ਚੈਕਿੰਗ ਕੀਤੀ
Next articleਸਿਹਤ ਵਿਭਾਗ ਕਾਦੀਆਂ ਵੱਲੋਂ ਅਲੱਗ ਅਲੱਗ ਸਕੂਲਾਂ ਅਤੇ ਕਾਲਜਾ ਵਿੱਚ ਜਾਕੇ ਡ੍ਰਾਈਡੇ ਸਬੰਧੀ ਜਾਨਕਾਰੀ ਦਿੱਤੀ
Editor-in-chief at Salam News Punjab

LEAVE A REPLY

Please enter your comment!
Please enter your name here