Home ਗੁਰਦਾਸਪੁਰ 66 ਵੀਆ ਰਾਜ ਪੱਧਰੀ ਖੇਡਾਂ ਵਿੱਚ “ਚੀਮਾ ਪਬਲਿਕ ਸਕੂਲ, ਕਿਸ਼ਨਕੋਟ ਦੇ ਵਿਦਿਆਰਥੀਆਂ...

66 ਵੀਆ ਰਾਜ ਪੱਧਰੀ ਖੇਡਾਂ ਵਿੱਚ “ਚੀਮਾ ਪਬਲਿਕ ਸਕੂਲ, ਕਿਸ਼ਨਕੋਟ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ “ਹਰਪ੍ਰੀਤ ਕੌਰ ਨੇ ਜਿੱਤਿਆ ਗੋਲਡ ਮੈਡਲ

38
0

ਕਾਦੀਆਂ 9 ਦਿਸੰਬਰ (ਮੁਨੀਰਾ ਸਲਾਮ ਤਾਰੀ)

ਮਿਤੀ 12 ਦਸੰਬਰ, ਦਿਨ ਸੋਮਵਾਰ, ਇਲਾਕੇ ਦੇ ਨਾਮਵਰ ਸਕੂਲ “ਚੀਮਾ ਪਬਲਿਕ ਸਕੂਲ, ਕਿਸ਼ਨਕੋਟ ਦੇ ਵਿਦਿਆਰਥੀ ਜੋ ਕਿ “ਸੰਗਰੂਰ” ਵਿਖੇ ਹੋ ਰਹੀਆ 66 ਵੀਆ ਰਾਜ ਪੱਧਰੀ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਵਿੱਚੋਂ ਸਕੂਲ ਦੀ ਦੱਸਵੀਂ ਜਮਾਤ ਦੀ ਵਿਦਿਆਰਥਣ “ਹਰਪ੍ਰੀਤ ਕੌਰ ਪੁੱਤਰੀ ਸ ਸਰਦਾਰਾ ਸਿੰਘ” ਨੇ ਚਾਰ ਸੌ (4 x 100) ਮੀਟਰ ਰਿਲੇ ਰੇਸ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਮੁੱਖ ਮਹਿਮਾਨ ਵਜੋਂ ਸੰਗਰੂਰ ਦੇ ਐਮ.ਐਲ. ਏ ‘ਸ੍ਰੀ ਮਤੀ ਨਰਿੰਦਰ ਕੌਰ ਜੀ’ ਪੁੱਜੇ ਅਤੇ ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ।

ਸਕੂਲ ਦੇ ਚੇਅਰਮੈਨ “ਸ. ਅਮਰਿੰਦਰ ਸਿੰਘ ਚੀਮਾ ਜੀ” ਨੇ ਜੇਤੂ ਵਿਦਿਆਰਥਣ ਅਤੇ ਕੋਚ “ਰਾਜ ਕੁਮਾਰ” ਨੂੰ ਵਧਾਈ ਦਿੱਤੀ। ਤੇ ਬਾਕੀ ਵਿਦਿਆਰਥੀਆਂ ਨੂੰ ਵੀ ਆਸ਼ੀਰਵਾਦ ਦਿੱਤਾ ਤਾਂ ਜੋ ਆਉਣ ਵਾਲੇ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ। ਸਕੂਲ ਦੇ ਪ੍ਰਿੰਸਿਪਲ “ਡਾ. ਮਨਦੀਪ ਕੌਰ ਜੀ” ਨੇ ਵੀ ਹਰਪ੍ਰੀਤ ਕੌਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਮਹਿਨਤ ਕਰਨ ਦਾ ਆਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ ਤਾਂ ਜੋ ਉਹ ਪੜ੍ਹਾਈ ਦੇ ਨਾਲ ਨਾਲ ਹਰ ਖੇਤਰ ਵਿੱਚ ਅੱਗੇ ਵਧਣ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸਾਡੇ ਹੋਰ ਵਿਦਿਆਰਥੀ ਵੀ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ

Previous articleਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਦਾ 102ਵਾਂ ਸਥਾਪਨਾ ਦਿਵਸ ਮਨਾਇਆ ਗਿਆ – ਜਥੇਦਾਰ ਗੋਰਾ
Next articleਭੈੜੇ ਅਨਸਰਾਂ ਨੂੰ ਨੱਥ ਪਾਉਣ ਲਈ ਨਾਕਾਬੰਦੀ ਕਰਕੇ ਚੈਕਿੰਗ ਕੀਤੀ
Editor-in-chief at Salam News Punjab

LEAVE A REPLY

Please enter your comment!
Please enter your name here