spot_img
Homeਦੋਆਬਾਕਪੂਰਥਲਾ-ਫਗਵਾੜਾਛੋਟੇ ਕੇਸਾਂ ਨੂੰ ਲੋਕ ਅਦਾਲਤਾਂ ਅਤੇ ਆਪਸੀ ਸਹਿਮਤੀ ਨਾਲ ਹੱਲ ਕਰਨ ’ਤੇ...

ਛੋਟੇ ਕੇਸਾਂ ਨੂੰ ਲੋਕ ਅਦਾਲਤਾਂ ਅਤੇ ਆਪਸੀ ਸਹਿਮਤੀ ਨਾਲ ਹੱਲ ਕਰਨ ’ਤੇ ਜ਼ੋਰ

ਕਪੂਰਥਲਾ, 4 ਜੂਨ ( ਅਸ਼ੋਕ ਗੋਗਨਾ )

ਚੀਫ ਜੂਡੀਸੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮਹੇਸ਼ ਕੁਮਾਰ ਵਲੋਂ ਕੇਂਦਰੀ ਜੇਲ੍ਹ, ਕਪੂਰਥਲਾ ਵਿਖੇ ਕੈਂਪ ਕੋਰਟ ਲਗਾਕੇ 8 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਤੇ ਅੰਡਰ ਟਾਇਲ ਬੰਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ।
ਉਨ੍ਹਾਂ ਜੇਲ੍ਹ ਵਿਚ ਬਣੇ ਲੀਗਲ ਏਡ ਕਲੀਨਿਕ ਦਾ ਵੀ ਦੌਰਾ ਕੀਤਾ ਤੇ ਕੈਦੀਆਂ/ਹਵਾਲਾਤੀਆਂ ਨੂੰ ਦਿੱਤੀ ਜਾਂਦੀ ਮੁਫਤ ਕਾਨੂੰਨੀ ਸਹਾਇਤਾ ਦਾ ਰਿਕਾਰਡ ਬਰੀਕੀ ਨਾਲ ਵਾਚਿਆ। ਉਨ੍ਹਾਂ ਜੇਲ੍ਹ ਵਿੱਚ ਡਿਊਟੀ ਦੇ ਰਹੇ ਪੈਰਾ ਲੀਗਲ ਵਲੰਟੀਅਰਸ/ਕਰਮਚਾਰੀਆਂ ਨੂੰ ਹਦਾਇਤ ਦਿੱਤੀ ਗਈ ਕਿ ਲੀਗਲ ਏਡ ਕਲੀਨਿਕ ਵਿੱਚ ਜਿਸ ਵੀ ਕੈਦੀ/ਹਵਾਲਾਤੀ ਨੂੰ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ, ਕਲੀਨਿਕ ਵਿੱਚ ਉਸ ਦੀ ਵੱਖਰੀ ਫਾਇਲ ਮੇਨਟੇਨ ਕੀਤੀ ਜਾਵੇ ਤਾਂ ਜੋ ਬਰੀਕੀ ਨਾਲ ਬਿਨਾਂ ਕਿਸੇ ਦੇਰੀ ਤੋਂ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।
ਉਨ੍ਹਾਂ ਜੇਲ੍ਹ ਸੁਪਰਡੈਂਟ ਨੂੰ ਹਦਾਇਤ ਦਿੱਤੀ ਕਿ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਵਿਚਾਰ
ਅਧੀਨ ਹਵਾਲਾਤੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੀ ਮਨੋਵਰਿਤੀ ਵਿੱਚਸੁਧਾਰ ਲਿਆਂਦਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਹਵਾਲਾਤੀਆਂ ਅਤੇ ਕੈ
ਦੀਆਂ ਨੂੰ ਬਗੈਰ ਕਿਸੇ ਆਮਦਨ ਦੀ ਹੱਦ ਤੋਂ ਉਪ-ਮੰਡਲ ਦੀਆਂ ਕਚਿਹਰੀਆਂ ਤੋਂ ਲੈ ਕੇ
ਮਾਣਯੋਗ ਸੁਪਰੀਮ ਕੋਰਟ ਤੱਕ ਕੇਸਾਂ ਅਤੇ ਅਪੀਲਾਂ ਦੀ ਪੈਰਵਾਈ ਕਰਨ ਲਈ ਮੁਫਤ ਵਕੀਲ
ਦੀਆਂ ਸੇਵਾਵਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਕੇਸਾਂ ਅਤੇ ਅਪੀਲਾਂ ਉਤੇ ਆਉਣ
ਵਾਲੇ ਫੁੱਟਕਲ ਖਰਚਿਆਂ ਦੀ ਅਦਾਇਗੀ ਵੀ ਵਿਭਾਗ ਵੱਲੋਂ ਕੀਤੀ ਜਾਂਦੀ ਹੈ।
ਇਸ ਮੌਕੇ ਸ੍ਰੀ ਬਲਜੀਤ ਸਿੰਘ ਘੁੰਮਣ ਸੁਪਰਡੈਂਟ, ਸ੍ਰੀ ਨਰਪਿੰਦਰ ਸਿੰਘ ਡਿਪਟੀ ਜੇਲ੍ਹ ਸੁਪਰਡੈਂਟ
ਤੋਂ ਇਲਾਵਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਅਤੇ ਕੇਂਦਰੀ ਜੇਲ੍ਹ ਦੇ ਸਟਾਫ ਮੈਂਬਰਾਨ ਅਤੇ ਪੈ
ਰਾ ਲੀਗਲ ਵਲੰਟੀਅਰ ਹਾਜ਼ਰ ਸਨ

RELATED ARTICLES
- Advertisment -spot_img

Most Popular

Recent Comments