spot_img
Homeਮਾਝਾਗੁਰਦਾਸਪੁਰਖਜਾਲਾ ਸਕੂਲ ਦੀ ਦੋ ਵਿਦਿਆਰਥੀਆਂ ਨੇ 400 ਮੀਟਰ ਰਿਲੇ ਦੌੜ ਵਿੱਚ ਰਾਜ...

ਖਜਾਲਾ ਸਕੂਲ ਦੀ ਦੋ ਵਿਦਿਆਰਥੀਆਂ ਨੇ 400 ਮੀਟਰ ਰਿਲੇ ਦੌੜ ਵਿੱਚ ਰਾਜ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕੀਤਾ

ਕਾਦੀਆਂ 14 ਦਸੰਬਰ (ਸਲਾਮ ਤਾਰੀ)

ਪੰਜਾਬ ਸਕੂਲ ਸਟੇਟ ਐਥਲੈਟਿਕਸ 2022 ਜੋ ਕਿ ਸੰਗਰੂਰ ਵਿੱਚ ਦਸੰਬਰ ਮਹੀਨੇ ਵਿੱਚ ਸ਼ੁਰੂ ਹੋਇਆ ਸੀ ਿਜਸ ਵਿਚ ਜਿਲਾ ਗੁਰਦਾਸਪੁਰ ਦੇ ਪਿੰਡ ਖੁਜਾਲਾ ਦੇ ਦੋ ਵਿਦਿਆਰਥੀ ਪਲਕ ਪ੍ਰੀਤ ਕੌਰ ਅਤੇ ਹਰਮਨਪ੍ਰੀਤ ਕੌਰ ਨੇ ਅੰਡਰ-17 ਵਿੱਚ 400 ਰਿਲੇ ਵਿੱਚ ਉੱਚ ਸਥਾਨ ਪ੍ਰਾਪਤ ਕਰ ਸਕੂਲ ਅਤੇ ਆਪਣੇ ਜਿਲੇ ਦਾ ਨਾਮ ਰੋਸ਼ਨ ਕੀਤਾ ਹੈ।
ਇਸ ਮੌਕੇ ‘ਤੇ ਸਕੂਲ ਦੀ ਪ੍ਰਿੰਸਪਿਲ ਸ਼ਸ਼ਿਕਿਰਨ ਨੇ ਕਿਹਾ ਕਿ ਇਹ ਉਨ੍ਹਾਂ ਦੇ ਪਿੰਡ ਜਿਲੇ ਦੇ ਸਕੂਲ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਸਕੂਲ ਦੇ ਦੋ ਵਿਦਿਆਰਥੀ ਰਾਜ ਪੱਧਰ ‘ਤੇ ਸਵਰਣ ਪਦਕ ਪ੍ਰਾਪਤ ਕੀਤਾ ਹੈ । ਇਸ ਮੌਕੇ ‘ਤੇ ਉਨ੍ਹਾਂ ਨੇ ਦੋਵਾਂ ਵਿਦਿਆਰਥੀਆਂ ਨੂੰ ਮੇੈਡਲ ਦੇ ਕੇ ਸਨਮਾਨਿਤ ਕੀਤਾ।
ਭਵਿੱਖ ਵਿੱਚ ਇਸੇ ਤਰ੍ਹਾਂ ਹੋਰ ਅੱਗੇ ਵਧਣ ਲਈ ਵੀ ਪੇ੍ਰਿਤ ਕੀਤਾ । ਕਿਹਾ ਲੜਕੀਆਂ ਦੀ ਵਿਸ਼ੇਸ਼ ਸਿਖਲਾਈ ਲਈ ਪੀਟੀਆਈ ਬਲਵੰਤ ਸਿੰਘ ਨੂੰ ਵੀ ਪ੍ਰਿੰਸੀਪਲ ਸ਼ਸ਼ਿਕਿਰਨ ਨੇ ਵਧਾਈ ਦਿੱਤੀ।ਇਸ ਮੌਕੇ ‘ਤੇ ਉਨ੍ਹਾਂ ਨਾਲ ਸਕੂਲ ਦੇ ਵਿਪਨ ਪਰਾਸ਼ਰ ,ਦਲਜੀਤ ਸਿੰਘ , ਪਰਮਿੰਦਰ ਸਿੰਘ, ਯੂਨੀਸ਼ ਮਹਾਜਨ , ਪਰਮਜੀਤ ਕੌਰ , ਚਰਨਜੀਤ ਕੋਰ ,ਬਲਵੰਤ ਸਿੰਘ , ਬਲਜਿੰਦਰ , ਇਕਬਾਲ ਸਿੰਘ , ਰਣਜੀਤ ਸਿੰਘ , ਪੂਨਮ ਜੀਤ, ਕੁਲਜੀਤ ਕੌਰ , ਅਮਰਦੀਪ ਕੌਰ ,ਕੁਲਵਿੰਦਰ ਕੌਰ, ਅਤੇ ਹਰਪਿੰਦਰ ਕੌਰ ਆਦਿ ਹਾਜ਼ਰ ਸਨ।

ਫੋਟੋ :—– ਦੋਵੇਂ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਤੋਂ ਬਾਅਦ ਪਿ੍ੰਸੀਪਲ ਸ਼ਸ਼ੀ ਕਿਰਨ ਵਿਪਿਨ ਕੁਮਾਰ ਅਤੇ ਹੋਰ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments