Home ਗੁਰਦਾਸਪੁਰ ਮਮਤਾ ਦਿਵਸ ਮੌਕੇ ਪ੍ਰਦਾਨ ਕੀਤੀਆਂ ਜੱਚਾ- ਬੱਚਾ ਸਿਹਤ ਸੁਵਿਧਾਵਾਂ

ਮਮਤਾ ਦਿਵਸ ਮੌਕੇ ਪ੍ਰਦਾਨ ਕੀਤੀਆਂ ਜੱਚਾ- ਬੱਚਾ ਸਿਹਤ ਸੁਵਿਧਾਵਾਂ

38
0
14 ਦਸੰਬਰ , ਕਾਦੀਆ (  ਸਲਾਮ ਤਾਰੀ)ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕੁਲਵਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ ਦੀ ਯੋਗ ਅਗਵਾਈ ਹੇਠ ਬਲਾਕ ਭਾਮ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਵਿਚ ਮਮਤਾ ਦਿਵਸ ਕੀਤਾ ਗਿਆ ਜਿਸ ਵਿਚ ਛੋਟੇ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ। ਸੀ ਐਚ ਸੀ ਭਾਮ  ਵਿਚ ਲੱਗੇ ਮਮਤਾ ਦਿਵਸ ਦੇ ਸੈਸ਼ਨ ਦੌਰਾਨ ਛੋਟੇ ਬੱਚਿਆਂ ਨੂੰ 10 ਮਾਰੂ ਬਿਮਾਰੀਆਂ ਤੋਂ ਬਚਾਅ ਕਰਦੇ ਟੀਕੇ ਲਗਾਏ ਗਏ। ਮੌਕੇ ਤੇ ਬੋਲਦਿਆਂ ਬੀ ਈ ਈ ਸੁਰਿੰਦਰ ਕੌਰ ਅਤੇ  ਐਲ ਐੱਚ ਵੀ ਹਰਭਜਨ ਕੌਰ ਨੇ ਕਿਹਾ ਕਿ ਸਿਹਤ  ਵਿਭਾਗ ਵੱਲੋਂ ਲੋਕਾਂ ਨੂੰ ਲਾਭ ਦੇਣ ਹਿਤ ਪਿੰਡਾਂ ਵਿਚ ਹੀ ਛੋਟੇ ਬੱਚਿਆਂ ਦਾ ਟੀਕਾਕਰਨ  ਕੀਤਾ ਜਾਂਦਾ ਹੈ। ਨਾਲ ਹੀ ਜੱਚਾ ਬੱਚਾ ਸਿਹਤ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਗਾਰਭਵਤੀਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ। ਗਾਰਭਵਤੀਆਂ ਨੂੰ ਆਯਰਨ ਫੋਲਿਕ ਐਸਿਡ ਅਤੇ ਕੈਲਸ਼ੀਅਮ  ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ।  ਨਾਲ ਹੀ ਹਰੇਕ ਸਿਹਤ ਸਕੀਮ ਸਬੰਧੀ ਸਮੇਂ ਸਮੇਂ ਤੇ ਜਾਗਰੂਕ ਕੀਤਾ ਜਾਂਦਾ ਹੈ।  ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ, ਸੀ ਐਚ ਓ ਕੋਮਲ, ਐਲ ਐੱਚ ਵੀ ਹਰਭਜਨ ਕੌਰ, ਏ ਐਨ ਐਮ ਰੀਨਾ, ਹੈਲਥ ਵਰਕਰ ਸਰਬਜੀਤ ਸਿੰਘ ਸਮੂਹ ਆਸ਼ਾ ਵਰਕਰ  ਅਤੇ ਪਿੰਡ ਦੇ ਲੋਕ ਮੌਜੂਦ ਰਹੇ।
Previous articleਹਰਜੋਤ ਸਿੰਘ ਬੈਂਸ ਵੱਲੋਂ ਸਿੱਖਿਆ ਵਿਭਾਗ ਵਿੱਚ ਬਤੌਰ ਬੀ.ਐਮ./ ਡੀ.ਐਮ. ਕੰਮ ਕਰਦੇ ਅਧਿਆਪਕਾਂ ਨੂੰ ਤੁਰੰਤ ਸਕੂਲਾਂ ਵਿੱਚ ਤੈਨਾਤ ਕਰਨ ਦੇ ਹੁਕਮ
Next articleਖਜਾਲਾ ਸਕੂਲ ਦੀ ਦੋ ਵਿਦਿਆਰਥੀਆਂ ਨੇ 400 ਮੀਟਰ ਰਿਲੇ ਦੌੜ ਵਿੱਚ ਰਾਜ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕੀਤਾ
Editor-in-chief at Salam News Punjab

LEAVE A REPLY

Please enter your comment!
Please enter your name here