*ਬਿਜਲੀ ਦੇ ਮਾਮਲੇ ਵਿੱਚ ਕੈਪਟਨ ਸਰਕਾਰ ਹੋਈ ਫੇਲ੍ਹ ਡਾ ਕੇਜੇ ਸਿੰਘ*

0
231

 

ਸ੍ਰੀ ਹਰਗੋਬਿੰਦਪੁਰ ਸਾਹਿਬ ( ਜਸਪਾਲ ਚੰਦਨ)
ਪਿਛਲੇ ਦੋ ਚਾਰ ਦਿਨਾਂ ਤੋਂ ਪੰਜਾਬ ਦੇ ਹਰ ਸ਼ਹਿਰ, ਪਿੰਡ ਵਿੱਚ ਬਿਜਲੀ ਨਾ ਆਉਣ ਕਰਕੇ ਹਾਹਾਕਾਰ ਮਚੀ ਹੋਈ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰੈਸ ਨਾਲ ਗੱਲਬਾਤ ਕਰਦਿਆਂ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਕੇ ਦੇ ਸਿੰਘ ਜੀ ਨੇ ਕੀਤਾ ਉਨ੍ਹਾਂ ਕਿਹਾ ਕਿ ਜੂਨ ਦੇ ਮਹੀਨੇ ਵਿੱਚ ਭਰ ਗਰਮੀ ਦਾ ਸਮਾਂ ਚੱਲ ਰਿਹਾ ਹੈ ਤੇ ਪੰਜਾਬ ਸਰਕਾਰ ਲੋਕਾਂ ਨੂੰ ਬਿਜਲੀ ਨਹੀਂ ਦੇ ਪਾ ਰਹੀ ਜਿਸ ਕਰਕੇ ਹਰ ਪਾਸੇ ਗਰਮੀ ਨਾਲ ਤ੍ਰਾਹੀ ਤ੍ਰਾਹੀ ਹੋ ਰਹੀ ਹੈ। ਘਰਾਂ ਵਿੱਚ ਬਿਜਲੀ ਨਹੀਂ ਆ ਰਹੀ ਹੈ ਲੋਕੀਂ ਰਾਤਾਂ ਨੂੰ ਵੀ ਜਾਗਦੇ ਹਨ ਤੇ ਸੜਕਾਂ ਤੇ ਉਤਰੇ ਹਨ। ਕਿਸਾਨਾਂ ਨੂੰ ਅੱਠ ਘੰਟੇ ਦੀ ਬਿਜਲੀ ਨਹੀਂ ਮਿਲ ਰਹੀ। ਬਿਜਲੀ ਸਪਲਾਈ ਨਾ ਆਉਣ ਕਰਕੇ ਕਈਆਂ ਕਿਸਾਨਾਂ ਦਾ ਕੱਦੂ ਨਹੀਂ ਹੋ ਰਿਹਾ, ਝੋਨਾ ਨਹੀਂ ਲੱਗ ਰਿਹਾ, ਜਿਨ੍ਹਾਂ ਦਾ ਲੱਗ ਗਿਆ ਹੈ ਉਹ ਪਾਣੀ ਤੋਂ ਬਿਨਾਂ ਸੁੱਕਦਾ ਜਾ ਰਿਹਾ।ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੂਨ ਦੇ ਮਹੀਨੇ ਵਿੱਚ ਜਦੋਂ ਝੋਨੇ ਲੱਗਦੇ ਹਨ ਬਿਜਲੀ ਦੀ ਮੰਗ ਜਿਹੜੀ ਵਧ ਜਾਂਦੀ ਹੈ ਔਰ ਏ ਹਰ ਸਾਲ ਇਸੇ ਤਰ੍ਹਾਂ ਹੀ ਹੁੰਦਾ ਹੈ ਸਰਕਾਰ ਇਨ੍ਹਾਂ ਦਿਨਾਂ ਦੇ ਵਿੱਚ ਬਿਜਲੀ ਦਾ ਪ੍ਰਬੰਧ ਕਿਉਂ ਨਹੀਂ ਕਰਦੀ ਹੈ। ਕੁਦਰਤ ਨੇ ਪੰਜਾਬ ਨੂੰ ਬਹੁਤ ਸੋਹਣਾ ਕੇ ਖਜ਼ਾਨਾ ਭਰਪੂਰ ਭਰਪੂਰ ਬਣਾਇਆ ਹੈ ਪੰਜਾਬ ਵਿੱਚ ਤਿੰਨ ਦਰਿਆ ਵਗਦੇ ਹਨ ਤਿੰਨੇ ਦਰਿਆਵਾਂ ਤੇ ਡੈਮ ਹਨ ਉਨ੍ਹਾਂ ਤੋਂ ਬਿਜਲੀ ਪੈਦਾ ਹੁੰਦੀ ਹੈ ਨਹਿਰਾਂ ਨਿਕਲਦੀਆਂ ਹਨ ਉਥੋਂ ਵੀ ਬਿਜਲੀ ਪੈਦਾ ਹੁੰਦੀ ਹੈ ਕੋਇਲੇ ਦੇ ਥਰਮਲ ਪਲਾਂਟ ਆਪਣੇ ਲੱਗੇ ਹਨ, ਅਕਾਲੀ ਭਾਜਪਾ ਸਰਕਾਰ ਵੇਲੇ ਮਹਿੰਗੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਸਮਝੌਤੇ ਕੀਤੇ ਗਏ ਸੀ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਸਰਕਾਰ ਬਿਜਲੀ ਦਾ ਪ੍ਰਬੰਧ ਕਰਨ ਵਿੱਚ ਨਾਕਾਮਯਾਬ ਰਹੀ ਹੈ। ਬਿਜਲੀ ਇਸ ਤਰ੍ਹਾਂ ਦੀ ਚੀਜ਼ ਹੈ ਜੋ ਕਿ ਹਰ ਘਰ, ਹਰ ਦੁਕਾਨ, ਹਰ ਉਦਯੋਗ ਤੇ ਕਿਸਾਨਾਂ ਨੂੰ ਮਤਲਬ ਕਿ ਹਰ ਕਿਸੇ ਨੂੰ ਬਿਜਲੀ ਦੀ ਜ਼ਰੂਰਤ ਹੁੰਦੀ ਹੈ, ਬਿਜਲੀ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਪੰਜਾਬ ਸੂਬਾ ਬਿਜਲੀ ਦੇ ਵਿੱਚ ਸਰਪਲੱਸ ਹੋਣ ਦੇ ਬਾਵਜੂਦ ਇਹ ਮਿਸਮੈਨੇਜਮੈਂਟ ਦਾ ਨਤੀਜਾ ਹੈ ਤੇ ਸਰਕਾਰਾਂ ਦੀ ਮਾੜੀ ਨੀਅਤ ਦੀ ਨਿਸ਼ਾਨੀ ਹੈ।ਇਹ ਸਾਰਾ ਕੁਝ ਸਰਕਾਰ ਅਤੇ ਵਿਭਾਗ ਦਾ ਭ੍ਰਿਸ਼ਟਾਚਾਰ ਕਰਕੇ ਹੋ ਰਿਹਾ ਹੈ ਅਗਰ ਸਰਕਾਰ ਦੀ ਨੀਤ ਸਾਫ਼ ਹੋਏ, ਅਫ਼ਸਰਾਂ ਦੀ ਨੀਅਤ ਠੀਕ ਹੋਏ ਤਾਂ ਬਿਜਲੀ ਦੀ ਕੋਈ ਸਮੱਸਿਆ ਨਹੀਂ ਆਉਂਦੀ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇਹ ਬਿਜਲੀ ਦੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ, ਦੁਕਾਨਦਾਰਾਂ, ਉਦਯੋਗਪਤੀਆਂ ਨੂੰ ਰਾਹਤ ਮਿਲੇ ਅਤੇ ਕਿਸਾਨ ਦੀ ਫ਼ਸਲਾਂ ਖ਼ਰਾਬ ਨਾ ਹੋਵੇ

Previous articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ ਗਏ
Next articleਡਿਪਟੀ ਕਮਿਸ਼ਨਰ ਵਲੋਂ ਦਿਹਾਤੀ ਖੇਤਰਾਂ ਅੰਦਰ ਵਿਕਾਸ ਕੰਮ ਤੇਜੀ ਨਾਲ ਮੁਕੰਮਲ ਕਰਨ ਦੇ ਹੁਕਮ

LEAVE A REPLY

Please enter your comment!
Please enter your name here