Home ਗੁਰਦਾਸਪੁਰ ਗੁਜਰਾਂ ਵੱਲੋਂ ਇਕੱਠੀ ਕੀਤੀ ਗਈ ਪਰਾਲੀ ਨੂੰ ਲਾਈ ਅੱਗ

ਗੁਜਰਾਂ ਵੱਲੋਂ ਇਕੱਠੀ ਕੀਤੀ ਗਈ ਪਰਾਲੀ ਨੂੰ ਲਾਈ ਅੱਗ

43
0

 

ਸ੍ਰੀ ਹਰਗੋਬਿੰਦਪੁਰ ( ਜਸਪਾਲ ਚੰਦਨ) ਗੁਜਰਾਂ ਵੱਲੋਂ ਇਕੱਠੀ ਕੀਤੀ ਗਈ ਪਰਾਲੀ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜ਼ਾਕਿਰ ਹੁਸੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਰਾਲੀ ਸਾਂਗਾਂ ਪੁੱਤਰ ਹੁਸੈਨ ਵੱਲੋ ਇਕੱਠੀ ਕੀਤੀ ਗਈ ਸੀ ਜਿਸ ਦੀ ਕੀਮਤ ਲੱਗਭਗ 70 80 ਹਜ਼ਾਰ ਦੱਸੀ ਜਾ ਰਹੀ ਹੈ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਵੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਪਰਾਲੀ ਨੂੰ ਅੱਗ ਲਗਾ ਦਿੱਤੀ ਗਈ ਸੀ ਅਤੇ ਡੰਗਰਾਂ ਵਾਲੇ ਕੁੱਲ ਨੂੰ ਵੀ ਅੱਗ ਲਗਾ ਦਿਤੀ ਗਈ ਸੀ ਜਿਸ ਵਿਚ ਲੱਖਾਂ ਰੁਪਏ ਦੀਆਂ ਮੱਝਾਂ ਸੜ ਗਈਆਂ ਸਨ ਪਰਿਵਾਰ ਨੇ ਮੰਗ ਕੀਤੀ ਹੈ ਕਿ ਜਿਸ ਕਿਸੇ ਨੇ ਵੀ ਅੱਗ ਲਗਾਈ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਘਟਨਾ ਦਾ ਸੁਣਦਿਆਂ ਹੀ ਐਸ ਐਂਚ ਓ ਮੈਡਮ ਬਲਜੀਤ ਕੌਰ ਸਰਾਂ ਸਮੇਤ ਪੁਲਿਸ ਪਾਰਟੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਵੀ ਮੌਕੇ ਤੇ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ ਅਤੇ ਦੋਸ਼ੀਆਂ ਤੇ ਕਾਰ🔥 ਕਰਨ ਦਾ ਭਰੋਸਾ ਦਿੱਤਾ

Previous articleਪੁਲਿਸ ਦੀ ਛਾਪੇਮਾਰੀ ਦੌਰਾਨ 40 ਬੋਤਲਾਂ ਸ਼ਰਾਬ ਦੋ ਚਾਲੂ ਭੱਠੀਆਂ 10000 ਲੀਟਰ ਲਾਹਣ ਬਰਾਮਦ ਕੀਤੀ
Next articleਮਿਸ਼ਨ 100 ਪ੍ਰਤੀਸਤ ਗਿਵ ਯੂਅਰ ਬੈਸਟ ਲਈ ਯੋਜਨਾਬੰਦੀ ਤਹਿਤ ਕੰਮ ਕੀਤਾ ਜਾਵੇ : ਡੀ.ਈ.ਓ. ਭਾਟੀਆ
Editor-in-chief at Salam News Punjab

LEAVE A REPLY

Please enter your comment!
Please enter your name here